ਡੋਲੋ ਅਤੇ ਸੈਰੀਡੋਨ ਵਰਗੀਆਂ 300 ਦਵਾਈਆਂ ਦੇ ਪੈਕ ‘ਤੇ ਹੁਣ QR ਕੋਡ ਲਾਜ਼ਮੀ, ਨਕਲੀ ਦਵਾਈਆਂ ‘ਤੇ ਲਗੇਗੀ ਰੋਕ

ਡੋਲੋ ਅਤੇ ਸੈਰੀਡੋਨ ਵਰਗੀਆਂ 300 ਦਵਾਈਆਂ ਦੇ ਪੈਕ ‘ਤੇ ਹੁਣ QR ਕੋਡ ਲਾਜ਼ਮੀ, ਨਕਲੀ ਦਵਾਈਆਂ ‘ਤੇ ਲਗੇਗੀ ਰੋਕ

ਸਰਕਾਰ ਨੇ ਕੁਝ ਸਮਾਂ ਪਹਿਲਾਂ ਡਰੱਗ ਐਂਡ ਕਾਸਮੈਟਿਕਸ ਐਕਟ, 1940 ਵਿੱਚ ਸੋਧ ਨਾਲ ਸਬੰਧਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਹ ਨਿਯਮ 1 ਅਗਸਤ ਤੋਂ ਲਾਗੂ ਹੋ ਗਿਆ ਹੈ।


ਭਾਰਤ ਵਿਚ ਨਕਲੀ ਦਵਾਈਆਂ ਦੇ ਕਾਰੋਬਾਰ ‘ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਨੇ ਹੁਣ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। ਜੇਕਰ ਤੁਸੀਂ ਜ਼ੁਕਾਮ ਬੁਖਾਰ ਲਈ ਡੋਲੋ ਅਤੇ ਸਰਿਡੋਨ ਵਰਗੀਆਂ ਦਵਾਈਆਂ ਲੈ ਰਹੇ ਹੋ, ਜਾਂ ਸ਼ੂਗਰ ਬੀਪੀ ਦੀ ਦਵਾਈ ਲੈ ਰਹੇ ਹੋ, ਤਾਂ ਹੁਣ ਤੁਸੀਂ ਕੁਝ ਨਵੀਂ ਕਿਸਮ ਦੀ ਪੈਕਿੰਗ ਦੇਖ ਸਕਦੇ ਹੋ। ਸਰਕਾਰ ਨੇ ਦੇਸ਼ ਵਿੱਚ ਨਕਲੀ ਦਵਾਈਆਂ ਨੂੰ ਰੋਕਣ ਲਈ ਦਵਾਈਆਂ ਦੀ ਪੈਕਿੰਗ ਵਿੱਚ QR ਕੋਡ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਦਵਾਈਆਂ ਵਿੱਚ ਦਰਦ, ਬੁਖਾਰ, ਪਲੇਟਲੈਟਸ, ਸ਼ੂਗਰ, ਗਰਭ ਨਿਰੋਧਕ ਦਵਾਈ, ਵਿਟਾਮਿਨ ਸਪਲੀਮੈਂਟ, ਥਾਇਰਾਇਡ ਆਦਿ ਦੀਆਂ ਦਵਾਈਆਂ ਸ਼ਾਮਲ ਹਨ। ਇਨ੍ਹਾਂ QR ਕੋਡਾਂ ਵਿੱਚ ਦਵਾਈ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਮੌਜੂਦ ਹੋਵੇਗੀ, ਇਸਦੇ ਨਾਲ ਹੀ ਇਸ QR ਕੋਡ ਤੋਂ ਗਾਹਕ ਨੂੰ ਦਵਾਈ ਦੀ ਮਿਆਦ ਪੁੱਗਣ ਦੀ ਤਾਰੀਖ ਵੀ ਪਤਾ ਲੱਗ ਜਾਵੇਗੀ। ਸਰਕਾਰ ਨੇ ਕੁਝ ਸਮਾਂ ਪਹਿਲਾਂ ਡਰੱਗ ਐਂਡ ਕਾਸਮੈਟਿਕਸ ਐਕਟ, 1940 ਵਿੱਚ ਸੋਧ ਨਾਲ ਸਬੰਧਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਹ ਨਿਯਮ 1 ਅਗਸਤ ਤੋਂ ਲਾਗੂ ਹੋ ਗਿਆ ਹੈ।

ਇਹਨਾਂ ਚੋਟੀ ਦੀਆਂ 300 ਦਵਾਈਆਂ ਦੇ ਬ੍ਰਾਂਡ ਨਾਮਾਂ ਵਿੱਚ ਐਲੇਗਰਾ, ਸ਼ੈਲਕਲ, ਕੈਲਪੋਲ, ਡੋਲੋ ਅਤੇ ਮੇਫਟਲ ਸ਼ਾਮਲ ਹਨ। ਇਸ ਨਵੇਂ ਨਿਯਮ ‘ਚ ਜੋ ਦਵਾਈਆਂ ਸ਼ਾਮਲ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਦਰਦ, ਬੁਖਾਰ, ਪਲੇਟਲੈਟਸ, ਸ਼ੂਗਰ, ਗਰਭ ਨਿਰੋਧਕ ਦਵਾਈ, ਵਿਟਾਮਿਨ ਸਪਲੀਮੈਂਟ, ਥਾਇਰਾਈਡ ਆਦਿ ਦੀਆਂ ਦਵਾਈਆਂ ਸ਼ਾਮਲ ਹਨ। ਨਵੇਂ ਨਿਯਮ ਦੇ ਤਹਿਤ, ਦਵਾਈ ਬਣਾਉਣ ਵਾਲੀਆਂ ਕੰਪਨੀਆਂ ਲਈ ਦਵਾਈਆਂ ‘ਤੇ QR ਕੋਡ ਲਗਾਉਣਾ ਲਾਜ਼ਮੀ ਹੋਵੇਗਾ।

ਇਨ੍ਹਾਂ ਦਵਾਈਆਂ ਦੇ ਰੈਪਰਾਂ ‘ਤੇ ਹੁਣ ਸ਼ਡਿਊਲ H2/QR ਕੋਡ ਚਿਪਕਾਉਣਾ ਹੋਵੇਗਾ। ਦਵਾਈਆਂ ‘ਤੇ ਜੋ ਕੋਡ ਲਾਗੂ ਹੋਵੇਗਾ, ਸਭ ਤੋਂ ਪਹਿਲਾਂ ਇਕ ਵਿਲੱਖਣ ਪਛਾਣ ਕੋਡ ਹੋਵੇਗਾ। ਇਸ ਕੋਡ ‘ਚ ਕੰਪਨੀਆਂ ਨੂੰ ਦਵਾਈ ਦਾ ਨਾਂ ਅਤੇ ਉਸ ਦਾ ਜੈਨਰਿਕ ਨਾਂ ਦੱਸਣਾ ਹੋਵੇਗਾ। ਬ੍ਰਾਂਡ ਅਤੇ ਨਿਰਮਾਤਾ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਉਸ ਬੈਚ ਦਾ ਬੈਚ ਨੰਬਰ ਵੀ ਦੇਣਾ ਹੋਵੇਗਾ, ਜਿਸ ‘ਚ ਖਾਸ ਪੈਕੇਟ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਨਿਰਮਾਣ ਅਤੇ ਮਿਆਦ ਪੁੱਗਣ ਦੀ ਮਿਤੀ ਦੇਣੀ ਹੋਵੇਗੀ ਅਤੇ ਲਾਇਸੈਂਸ ਦੀ ਜਾਣਕਾਰੀ ਵੀ ਦੇਣੀ ਹੋਵੇਗੀ। QR ਕੋਡ ਨੂੰ ਲਾਗੂ ਕਰਨ ਨਾਲ, ਆਮ ਲੋਕ ਅਸਲੀ ਅਤੇ ਨਕਲੀ ਦਵਾਈਆਂ ਦੀ ਪਛਾਣ ਕਰਨ ਦੇ ਯੋਗ ਹੋਵਾਂਗੇ, ਨਾਲ ਹੀ ਇਹ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਕੱਚਾ ਮਾਲ ਸਪਲਾਈ ਕਰਨ ਵਾਲੇ ਨੂੰ ਵੀ ਟਰੈਕ ਕਰਨ ਦੇ ਯੋਗ ਹੋ ਜਾਵੇਗਾ। ਇਸ ਤੋਂ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਦਵਾਈ ਦੇ ਫਾਰਮੂਲੇ ਨਾਲ ਕੋਈ ਛੇੜਛਾੜ ਕੀਤੀ ਗਈ ਹੈ ਜਾਂ ਨਹੀਂ।