ਮਿਸ ਯੂਨੀਵਰਸ ਇੰਡੋਨੇਸ਼ੀਆ ਸੈਕਸ ਸਕੈਂਡਲ : 6 ਪ੍ਰਤੀਯੋਗੀਆਂ ਨੇ ਕਿਹਾ-ਆਯੋਜਕਾਂ ਨੇ 20 ਲੋਕਾਂ ਦੇ ਸਾਹਮਣੇ ਕੀਤਾ ਟਾਪਲੇਸ

ਮਿਸ ਯੂਨੀਵਰਸ ਇੰਡੋਨੇਸ਼ੀਆ ਸੈਕਸ ਸਕੈਂਡਲ : 6 ਪ੍ਰਤੀਯੋਗੀਆਂ ਨੇ ਕਿਹਾ-ਆਯੋਜਕਾਂ ਨੇ 20 ਲੋਕਾਂ ਦੇ ਸਾਹਮਣੇ ਕੀਤਾ ਟਾਪਲੇਸ

ਇਸ ‘ਚ ਹਿੱਸਾ ਲੈਣ ਵਾਲੀਆਂ 6 ਲੜਕੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਕ ਵੱਖਰੇ ਕਮਰੇ ‘ਚ ਲਿਜਾਇਆ ਗਿਆ ਅਤੇ ਉਥੇ 20 ਲੋਕਾਂ ਦੇ ਸਾਹਮਣੇ ਟਾਪਲੈੱਸ ਹੋਣ ਲਈ ਕਿਹਾ ਗਿਆ।


ਮਿਸ ਯੂਨੀਵਰਸ ਇੰਡੋਨੇਸ਼ੀਆ ਮੁਕਾਬਲਾ ਵਿਵਾਦ ਵਿਚ ਘਿਰ ਗਿਆ ਹੈ। ਮਿਸ ਯੂਨੀਵਰਸ ਇੰਡੋਨੇਸ਼ੀਆ ਮੁਕਾਬਲੇ ‘ਚ ਆਯੋਜਕਾਂ ‘ਤੇ ਭਾਗ ਲੈਣ ਵਾਲਿਆਂ ਵਿਜੇਤਾ ਦੀ ਚੋਣ ਕਰਦੇ ਸਮੇਂ 6 ਲੜਕੀਆਂ ਨੂੰ ਟਾਪਲੈੱਸ ਕਰਨ ਦਾ ਦੋਸ਼ ਹੈ। ਪੀੜਤਾਂ ਨੇ ਇਕਜੁੱਟ ਹੋ ਕੇ ਪੁਲਿਸ ਅਤੇ ਸੰਘੀ ਜਾਂਚ ਏਜੰਸੀ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਸਬੰਧਤ ਕੁਝ ਸਬੂਤ ਮਿਲੇ ਹਨ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਸੁੰਦਰਤਾ ਮੁਕਾਬਲਾ ਰਾਜਧਾਨੀ ਜਕਾਰਤਾ ਵਿੱਚ 29 ਜੁਲਾਈ ਤੋਂ 3 ਅਗਸਤ ਤੱਕ ਆਯੋਜਿਤ ਕੀਤਾ ਗਿਆ ਸੀ। ਇਸ ‘ਚ ਹਿੱਸਾ ਲੈਣ ਵਾਲੀਆਂ 6 ਲੜਕੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਕ ਵੱਖਰੇ ਕਮਰੇ ‘ਚ ਲਿਜਾਇਆ ਗਿਆ ਅਤੇ ਉਥੇ 20 ਲੋਕਾਂ ਦੇ ਸਾਹਮਣੇ ਟਾਪਲੈੱਸ ਹੋਣ ਲਈ ਕਿਹਾ ਗਿਆ। ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਅਤੇ ਵੀਡੀਓ ਬਣਾਈਆਂ ਗਈਆਂ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਦੀ ਰਾਜਨੀਤੀ ‘ਚ ਹੰਗਾਮਾ ਹੋ ਜਾਵੇਗਾ। ਇੰਡੋਨੇਸ਼ੀਆ ਦੀ ਆਬਾਦੀ ਲਗਭਗ 280 ਮਿਲੀਅਨ ਹੈ। ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਦੇਸ਼ ਹੈ।

ਇੰਡੋਨੇਸ਼ੀਆ ਵਿੱਚ ਦੁਨੀਆ ਦੇ ਸਭ ਤੋਂ ਵੱਧ ਮੁਸਲਮਾਨ ਹਨ। ਇੰਡੋਨੇਸ਼ੀਆਈ ਮੀਡੀਆ ਮੁਤਾਬਕ ਮਿਸ ਯੂਨੀਵਰਸ ਇੰਡੋਨੇਸ਼ੀਆ ਬਿਊਟੀ ਕੰਟੈਸਟ ‘ਚ ਹਿੱਸਾ ਲੈ ਰਹੀਆਂ 6 ਲੜਕੀਆਂ ਨੇ ਦੋਸ਼ ਲਗਾਇਆ ਕਿ ਆਯੋਜਕਾਂ ਨੇ ਸਰੀਰਕ ਜਾਂਚ ਨੂੰ ਬਹਾਨੇ ਵਜੋਂ ਵਰਤਿਆ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਟਾਪਲੈੱਸ ਹੋ ਕੇ ਬਿਊਟੀ ਚੈੱਕ ਕਰਵਾਉਣਾ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ। ਇੱਥੇ 20 ਲੋਕ ਮੌਜੂਦ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਰਦ ਸਨ। ਪੰਜ ਕੁੜੀਆਂ ਨੂੰ ਇੱਕੋ ਸਮੇਂ ਟਾਪਲੈੱਸ ਹੋਣ ਲਈ ਕਿਹਾ ਗਿਆ। ਰਿਪੋਰਟਾਂ ਮੁਤਾਬਕ ਇਨ੍ਹਾਂ ਪੰਜ ਲੜਕੀਆਂ ਨੂੰ ਟਾਪਲੈੱਸ ਹੋਣਾ ਪਿਆ ਅਤੇ ਪ੍ਰਬੰਧਕਾਂ ਨੇ ਬਾਅਦ ‘ਚ ਉਨ੍ਹਾਂ ਦੀਆਂ ਤਸਵੀਰਾਂ ਵੀ ਖਿਚਵਾਈਆਂ। ਉਸ ਕਮਰੇ ਵਿੱਚ ਮੌਜੂਦ ਇੱਕ ਔਰਤ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਹੁਣ ਇਹ ਤਸਵੀਰਾਂ ਕੁਝ ਮੀਡੀਆ ਘਰਾਣਿਆਂ ਦੇ ਹੱਥ ਲੱਗ ਗਈਆਂ ਹਨ ਅਤੇ ਚਿਹਰੇ ਨੂੰ ਧੁੰਦਲਾ ਕਰਕੇ ਇਨ੍ਹਾਂ ਨੂੰ ਜਾਰੀ ਵੀ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਕਾਰਤਾ ਪੁਲਿਸ ਇਸਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਇਸ ਦੇ ਬੁਲਾਰੇ ਟਰੂਨੋਯੋਡੋ ਬਿਸ਼ਨੂ ਐਂਡੀਕੋ ਨੇ ਕਿਹਾ – ਇਹ ਸੱਚ ਹੈ ਕਿ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਕੁੜੀਆਂ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।