ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਭਾਰਤੀ ਕੰਪਨੀਆਂ ‘ਚ ਸਭ ਤੋਂ ਅੱਗੇ, ਫਾਰਚਿਊਨ ਗਲੋਬਲ 500 ਨੇ ਜਾਰੀ ਕੀਤੀ ਸੂਚੀ

ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਭਾਰਤੀ ਕੰਪਨੀਆਂ ‘ਚ ਸਭ ਤੋਂ ਅੱਗੇ, ਫਾਰਚਿਊਨ ਗਲੋਬਲ 500 ਨੇ ਜਾਰੀ ਕੀਤੀ ਸੂਚੀ

ਨਵੀਨਤਮ ਫਾਰਚਿਊਨ ਗਲੋਬਲ 500 ਸੂਚੀ ਵਿੱਚ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਭਾਰਤੀ ਕੰਪਨੀਆਂ ਵਿੱਚ 88ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਹ ਉਸਦੀ ਸਭ ਤੋਂ ਉੱਚੀ ਰੈਂਕਿੰਗ ਹੈ।


ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਪਿੱਛਲੇ ਸਾਲ ਪਿੱਛੜਨ ਤੋਂ ਬਾਅਦ ਇਕ ਵਾਰ ਫੇਰ ਅੱਗੇ ਆ ਗਈ ਹੈ। ਨਵੀਨਤਮ ਫਾਰਚਿਊਨ ਗਲੋਬਲ 500 ਸੂਚੀ ਵਿੱਚ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਭਾਰਤੀ ਕੰਪਨੀਆਂ ਵਿੱਚ 88ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਹ ਉਸ ਦੀ ਸਭ ਤੋਂ ਉੱਚੀ ਰੈਂਕਿੰਗ ਹੈ।

ਰਿਲਾਇੰਸ ਨੂੰ ਸਾਲ 2022 ਦੀ ਸੂਚੀ ‘ਚ 104ਵੀਂ ਰੈਂਕਿੰਗ ਮਿਲੀ ਸੀ, ਜੋ ਇਸ ਸਾਲ ਦੀ ਸੂਚੀ ‘ਚ 88ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੱਕ ਸਾਲ ਵਿੱਚ 16 ਸਥਾਨਾਂ ਦੀ ਛਾਲ ਮਾਰਨ ਵਿੱਚ ਕਾਮਯਾਬ ਰਹੀ ਹੈ। ਇਸ ਦੇ ਨਾਲ ਹੀ, ਪਿਛਲੇ ਦੋ ਸਾਲਾਂ ਵਿੱਚ, ਰਿਲਾਇੰਸ ਨੇ ਫਾਰਚਿਊਨ ਗਲੋਬਲ ਦੀ ਸੂਚੀ ਵਿੱਚ ਕੁੱਲ 67 ਸਥਾਨਾਂ ਦਾ ਸੁਧਾਰ ਕੀਤਾ ਹੈ। ਕੰਪਨੀ ਸਾਲ 2021 ਦੀ ਸੂਚੀ ਵਿੱਚ 155ਵੇਂ ਸਥਾਨ ‘ਤੇ ਸੀ। ਫਾਰਚਿਊਨ ਗਲੋਬਲ 500 ਸੂਚੀ ਵਿੱਚ ਕੰਪਨੀਆਂ ਦੀ ਚੋਣ ਮਾਰਚ ਵਿੱਚ ਖਤਮ ਹੋਏ ਵਿੱਤੀ ਸਾਲ ਦੌਰਾਨ ਉਨ੍ਹਾਂ ਦੀ ਕੁੱਲ ਆਮਦਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।

ਤਾਜ਼ਾ ਸੂਚੀ ਵਿੱਚ ਰਿਲਾਇੰਸ ਸਮੇਤ ਕੁੱਲ ਅੱਠ ਭਾਰਤੀ ਕੰਪਨੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਸੂਚੀ ‘ਚ ਦੂਜੀ ਭਾਰਤੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਹੈ, ਜੋ 48 ਸਥਾਨਾਂ ਦੀ ਛਲਾਂਗ ਲਗਾ ਕੇ 94ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਇਸ ਵਾਰ ਨੌਂ ਸਥਾਨ ਖਿਸਕ ਕੇ 107ਵੇਂ ਸਥਾਨ ‘ਤੇ ਆ ਗਿਆ ਹੈ। ਹੋਰ ਜਨਤਕ ਖੇਤਰ ਦੀਆਂ ਕੰਪਨੀਆਂ – ਓਐਨਜੀਸੀ, ਬੀਪੀਸੀਐਲ ਅਤੇ ਐਸਬੀਆਈ ਨੇ ਵੀ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ।

ਸੂਚੀ ਵਿੱਚ ONGC 158ਵੇਂ, BPCL 233ਵੇਂ ਅਤੇ SBI 235ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿੱਚ ਦੋ ਹੋਰ ਭਾਰਤੀ ਕੰਪਨੀਆਂ ਟਾਟਾ ਮੋਟਰਜ਼ ਅਤੇ ਰਾਜੇਸ਼ ਐਕਸਪੋਰਟਸ ਵੀ ਸ਼ਾਮਲ ਹਨ। ਟਾਟਾ ਮੋਟਰਜ਼ 33 ਸਥਾਨਾਂ ਦੇ ਸੁਧਾਰ ਨਾਲ 337ਵੇਂ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਰਾਜੇਸ਼ ਐਕਸਪੋਰਟਸ 84 ਸਥਾਨਾਂ ਦੀ ਛਲਾਂਗ ਲਗਾ ਕੇ 353ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਹ ਲਗਾਤਾਰ 20ਵਾਂ ਸਾਲ ਹੈ ਜਦੋਂ ਰਿਲਾਇੰਸ ਫਾਰਚਿਊਨ ਗਲੋਬਲ ਦੀ ਸੂਚੀ ਵਿੱਚ ਸ਼ਾਮਲ ਹੋਈ ਹੈ। ਰਿਲਾਇੰਸ ਇੰਡਸਟਰੀਜ਼ ਦਾ ਏਕੀਕ੍ਰਿਤ ਮਾਲੀਆ ਵਿੱਤੀ ਸਾਲ 2022-23 ਵਿੱਚ 23.2 ਫੀਸਦੀ ਵਧ ਕੇ ਰਿਕਾਰਡ 9,76,524 ਕਰੋੜ ਰੁਪਏ ਹੋ ਗਿਆ ਹੈ।