- ਮਨੋਰੰਜਨ
- No Comment
ਰਜਨੀਕਾਂਤ ਦੀ ਫ਼ਿਲਮ ‘ਜੇਲਰ’ ਨੂੰ ਦੇਖਣ ਲਈ ਪ੍ਰਸ਼ੰਸਕ ਹੋਏ ਬੇਕਾਬੂ, ਜਾਪਾਨ ਤੋਂ ਆ ਰਹੇ ਲੋਕ ਫਿਲਮ ਦੇਖਣ
ਦੱਖਣ ‘ਚ ਲੋਕ ਰਜਨੀਕਾਂਤ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਇਹੀ ਕਾਰਨ ਹੈ ਕਿ ਚੇਨਈ, ਬੈਂਗਲੁਰੂ ‘ਚ ਰਜਨੀਕਾਂਤ ਦੀ ਫਿਲਮ ਦੀ ਰਿਲੀਜ਼ ਦੇ ਮੌਕੇ ‘ਤੇ ਦਫਤਰਾਂ ‘ਚ ਛੁੱਟੀ ਕਰ ਦਿੱਤੀ ਗਈ ਹੈ।
ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਜੇਲਰ’ ਨੂੰ ਦੇਖਣ ਲਈ ਭਾਰੀ ਭੀੜ ਸਿਨੇਮਾਘਰਾਂ ‘ਚ ਇਕਠੀ ਹੋ ਰਹੀ ਹੈ। ‘ਜੇਲਰ’ ਦੀ ਰਿਲੀਜ਼ ‘ਤੇ ਪੂਰੇ ਦੱਖਣ ‘ਚ ਜਸ਼ਨ ਮਨਾਇਆ ਗਿਆ। ਆਪਣੇ ਚਹੇਤੇ ਸਟਾਰ ਦੀ ਫਿਲਮ ਦੇਖਣ ਲਈ ਪ੍ਰਸ਼ੰਸਕ ਬੇਕਾਬੂ ਹੋ ਗਏ ਹਨ। ਸਿਨੇਮਾਘਰਾਂ ਦੇ ਬਾਹਰ ਸਵੇਰ ਤੋਂ ਹੀ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਇਕ ਵਾਰ ਫਿਰ ਲੋਕਾਂ ‘ਚ ਰਜਨੀਕਾਂਤ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਭੀੜ ਨੇ ਕਈ ਜਗ੍ਹਾ ‘ਤੇ ਰਜਨੀਕਾਂਤ ਦੇ ਪੋਸਟਰ ‘ਤੇ ਦੁੱਧ ਵੀ ਚੜਾਇਆ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇਕ ਜੋੜਾ ਰਜਨੀਕਾਂਤ ਦੀ ਫਿਲਮ ‘ਜੇਲਰ’ ਦੇਖਣ ਲਈ ਓਸਾਕਾ ਜਾਪਾਨ ਤੋਂ ਚੇਨਈ ਪਹੁੰਚਿਆ ਹੈ। ਇਸ ਦੌਰਾਨ ਦੋਵਾਂ ਨੇ ਰਜਨੀਕਾਂਤ ਦੀ ਫੋਟੋ ਵਾਲੀ ਟੀ-ਸ਼ਰਟ ਵੀ ਪਾਈ ਹੋਈ ਹੈ। ‘ਜੇਲਰ’ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡ ਤੋੜ ਦਿੱਤੇ ਹਨ ਅਤੇ ਫਿਲਮ ਨੇ ਐਡਵਾਂਸ ਬੁਕਿੰਗ ਵਿੱਚ ਹੀ 122 ਕਰੋੜ ਰੁਪਏ ਕਮਾ ਲਏ ਹਨ। ‘ਜੇਲਰ’ ਦਾ ਕੁੱਲ ਬਜਟ 240 ਕਰੋੜ ਰੁਪਏ ਹੈ, ਮਤਲਬ ਕਿ ਫਿਲਮ ਦੀ ਕਮਾਈ ਦਾ ਲਗਭਗ ਅੱਧਾ ਹਿੱਸਾ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਿਆ ਗਿਆ ਹੈ।
ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਫਿਲਮ ਦਾ ਪ੍ਰੀ-ਰਿਲੀਜ਼ ਕਲੈਕਸ਼ਨ 12 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਜੇਲ੍ਹਰ ਦਾ ਕ੍ਰੇਜ਼ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਪ੍ਰੀ-ਬੁਕਿੰਗ ਤੋਂ 30 ਕਰੋੜ ਰੁਪਏ ਕਮਾ ਲਏ ਹਨ। ਇੰਨਾ ਹੀ ਨਹੀਂ ਸਾਊਥ ‘ਚ ਕਈ ਕੰਪਨੀਆਂ ਨੇ ਆਪਣੇ ਸਟਾਫ ਨੂੰ ਫਿਲਮ ਦੇਖਣ ਲਈ ਛੁੱਟੀ ਦੇ ਦਿੱਤੀ ਹੈ। ਦੋ ਸਾਲਾਂ ਬਾਅਦ ਰਜਨੀਕਾਂਤ ਨੇ ਵੱਡੇ ਪਰਦੇ ‘ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਉਸ ਨੇ ਪਹਿਲੇ ਦਿਨ ਹੀ ਸ਼ਾਨਦਾਰ ਓਪਨਿੰਗ ਤੋਂ ਹੰਗਾਮਾ ਮਚਾ ਦਿੱਤਾ ਹੈ।
ਇਹ ਫਿਲਮ ਸੰਨੀ ਦਿਓਲ ਦੀ ‘ਗਦਰ 2’ ਅਤੇ ‘ਓਐਮਜੀ 2’ ਦੀ ਕਮਾਈ ‘ਚ ਵੱਡੀ ਸੱਟ ਮਾਰਨ ਜਾ ਰਹੀ ਹੈ। ‘ਜੇਲਰ’ ਦਾ ਪਹਿਲਾ ਸ਼ੋਅ ਦੇਖਣ ਪਹੁੰਚੇ ਲੋਕਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਮੁੰਬਈ ਦੇ ਚੇਂਬੂਰ ਦੇ ਇੱਕ ਸਿਨੇਮਾ ਹਾਲ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਰਜਨੀਕਾਂਤ ਲਈ ਲੋਕਾਂ ਦੇ ਪਿਆਰ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਦੱਸ ਦਈਏ ਕਿ ਦੱਖਣ ‘ਚ ਲੋਕ ਰਜਨੀਕਾਂਤ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਇਹੀ ਕਾਰਨ ਹੈ ਕਿ ਚੇਨਈ, ਬੈਂਗਲੁਰੂ ‘ਚ ਰਜਨੀਕਾਂਤ ਦੀ ਫਿਲਮ ਦੀ ਰਿਲੀਜ਼ ਦੇ ਮੌਕੇ ‘ਤੇ ਦਫਤਰਾਂ ‘ਚ ਛੁੱਟੀ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਕਈ ਦਫਤਰਾਂ ਵੱਲੋਂ ਫਿਲਮ ਦੀਆਂ ਟਿਕਟਾਂ ਵੀ ਮੁਫਤ ਦਿੱਤੀਆਂ ਗਈਆਂ ਹਨ।