ਅਜੀਤ ਪਵਾਰ ਦੇ ਡਿਪਟੀ ਸੀਐੱਮ ਬਣਨ ‘ਤੇ ਸੁਪ੍ਰੀਆ ਸੂਲੇ ਨੇ ਕਿਹਾ, ਦਾਦਾ ਨੇ ਜੋ ਕੀਤਾ, ਉਸ ਤੋਂ ਮੈਨੂੰ ਦੁੱਖ ਹੋਇਆ

ਅਜੀਤ ਪਵਾਰ ਦੇ ਡਿਪਟੀ ਸੀਐੱਮ ਬਣਨ ‘ਤੇ ਸੁਪ੍ਰੀਆ ਸੂਲੇ ਨੇ ਕਿਹਾ, ਦਾਦਾ ਨੇ ਜੋ ਕੀਤਾ, ਉਸ ਤੋਂ ਮੈਨੂੰ ਦੁੱਖ ਹੋਇਆ

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਸੁਪ੍ਰੀਆ ਸੁਲੇ ਨੇ ਕਿਹਾ ਕਿ ਭਾਜਪਾ ਹਰ ਸਮੇਂ ਚੋਣ ਮੂਡ ‘ਚ ਰਹਿੰਦੀ ਹੈ। ਹੁਣ ਤੱਕ ਭਾਜਪਾ ਐੱਨਸੀਪੀ ਨੂੰ ਭ੍ਰਿਸ਼ਟ ਪਾਰਟੀ ਕਹਿੰਦੀ ਸੀ ਅਤੇ ਹੁਣ ਉਹ ਸਾਡੇ ਨੇਤਾਵਾਂ ਦਾ ਸਵਾਗਤ ਕਰ ਰਹੀ ਹੈ


ਐਨ.ਸੀ.ਪੀ ਨੇਤਾ ਸੁਪ੍ਰੀਆ ਸੁਲੇ ਨੇ ਐਨਸੀਪੀ ਨੇਤਾ ਅਜੀਤ ਪਵਾਰ ਅਤੇ ਉਨ੍ਹਾਂ ਦੇ ਨਾਲ ਅੱਠ ਵਿਧਾਇਕਾਂ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿੱਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। NCP ਦੀ ਕਾਰਜਕਾਰੀ ਪ੍ਰਧਾਨ ਸੁਪ੍ਰੀਆ ਸੁਲੇ ਨੇ NCP ਨੇਤਾ ਅਜੀਤ ਪਵਾਰ ਦੇ ਸ਼ਿੰਦੇ ਸਰਕਾਰ ‘ਚ ਉਪ ਮੁੱਖ ਮੰਤਰੀ ਬਣਨ ਨੂੰ ਲੈ ਕੇ ਦੇਰ ਰਾਤ ਪ੍ਰੈੱਸ ਕਾਨਫਰੰਸ ਕੀਤੀ।

ਸੁਲੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਜੋ ਵੀ ਹੋਇਆ ਉਹ ਮੰਦਭਾਗਾ ਹੈ। ਦਾਦਾ (ਅਜੀਤ ਪਵਾਰ) ਨੇ ਜੋ ਵੀ ਕੀਤਾ, ਉਹ ਗਲਤ ਹੈ, ਪਰ ਮੈਂ ਉਨ੍ਹਾਂ ਲਈ ਹਮੇਸ਼ਾ ਸਤਿਕਾਰ ਰੱਖਾਂਗੀ। ਸੁਪ੍ਰੀਆ ਨੇ ਕਿਹਾ ਕਿ ਅਜੀਤ ਪਵਾਰ ਅਤੇ ਉਨ੍ਹਾਂ ਦੇ ਨਾਲ ਅੱਠ ਵਿਧਾਇਕ ਕਿਉਂ ਗਏ ਅਤੇ ਸ਼ਿੰਦੇ ਕੈਂਪ ਵਿਚ ਸ਼ਾਮਲ ਹੋਏ, ਪਾਰਟੀ ਇਸ ਦੇ ਕਾਰਨਾਂ ਦਾ ਮੁਲਾਂਕਣ ਕਰੇਗੀ। ਅਸੀਂ ਇਸ ਪਾਰਟੀ ਨੂੰ ਦੁਬਾਰਾ ਬਣਾਉਣ ਲਈ ਲੜਾਂਗੇ। ਸੂਲੇ ਨੇ ਕਿਹਾ ਕਿ ਸ਼ਰਦ ਪਵਾਰ ਪਾਰਟੀ ‘ਚ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੇ ਹਨ।

ਸੁਪ੍ਰੀਆ ਸੁਲੇ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਸਾਰੇ ਬਾਗੀ ਵਾਪਸ ਆ ਜਾਣ। ਸੂਲੇ ਨੇ ਕਿਹਾ ਕਿ ਮੇਰੇ ਅਤੇ ਅਜੀਤ ਪਵਾਰ ਵਿਚਕਾਰ ਜੋ ਕੁਝ ਹੋਇਆ ਉਹ ਨਿੱਜੀ ਹੈ। ਮੈਂ ਇਸਨੂੰ ਸਾਰਿਆਂ ਨਾਲ ਸਾਂਝਾ ਨਹੀਂ ਕਰ ਸਕਦੀ। ਪਰ ਇੱਕ ਗੱਲ ਹੈ ਕਿ ਇਸ ਤੋਂ ਬਾਅਦ ਵੀ ਅਜੀਤ ਦਾਦਾ ਨਾਲ ਮੇਰਾ ਰਿਸ਼ਤਾ ਨਹੀਂ ਬਦਲੇਗਾ। ਸਾਡੇ ਵਿਚਕਾਰ ਕਦੇ ਵੀ ਲੜਾਈ ਨਹੀਂ ਹੋ ਸਕਦੀ ਕਿਉਂਕਿ ਮੈਨੂੰ ਝਗੜਾ ਕਰਨਾ ਅਤੇ ਲੜਨਾ ਪਸੰਦ ਨਹੀਂ ਹੈ। ਮੈਂ ਜਾਣਦੀ ਹਾਂ ਕਿ ਨਿੱਜੀ ਅਤੇ ਪੇਸ਼ੇਵਰ ਸਪੇਸ ਨੂੰ ਕਿਵੇਂ ਵੱਖਰਾ ਰੱਖਣਾ ਹੈ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਸੁਪ੍ਰੀਆ ਸੁਲੇ ਨੇ ਕਿਹਾ ਕਿ ਭਾਜਪਾ ਹਰ ਸਮੇਂ ਚੋਣ ਮੂਡ ‘ਚ ਰਹਿੰਦੀ ਹੈ। ਹੁਣ ਤੱਕ ਭਾਜਪਾ ਐੱਨਸੀਪੀ ਨੂੰ ਭ੍ਰਿਸ਼ਟ ਪਾਰਟੀ ਕਹਿੰਦੀ ਸੀ ਅਤੇ ਹੁਣ ਉਹ ਸਾਡੇ ਨੇਤਾਵਾਂ ਦਾ ਸਵਾਗਤ ਕਰ ਰਹੀ ਹੈ, ਕਿਵੇਂ? ਮੈਂ ਇਸ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਕਿ ਭਾਜਪਾ ਦਾ ਉਮੀਦਵਾਰ ਕੌਣ ਹੋਵੇਗਾ। ਮੈਂ ਦੂਜਿਆਂ ਦੇ ਘਰ ਝਾਕਣ ਦੀ ਬਜਾਏ ਆਪਣੇ ਘਰ ਵੱਲ ਧਿਆਨ ਦੇਵਾਂਗੀ । ਅਜੀਤ ਅਤੇ ਛਗਨ ਭੁਜਬਲ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸ਼ਰਦ ਪਵਾਰ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ- ਮੈਂ ਇਹ ਪਾਰਟੀ ਬਣਾਈ ਸੀ। ਮੈਨੂੰ ਪਾਰਟੀ ਵਰਕਰਾਂ ‘ਤੇ ਪੂਰਾ ਭਰੋਸਾ ਹੈ। ਮੈਂ ਮਹਾਰਾਸ਼ਟਰ ਵਿੱਚ ਘੁੰਮ ਕੇ ਵਰਕਰਾਂ ਨੂੰ ਇੱਕਜੁੱਟ ਕਰਾਂਗਾ। ਅਜੀਤ ਨੇ ਪਾਰਟੀ ਖਿਲਾਫ ਬਗਾਵਤ ਕੀਤੀ ਹੈ। 2024 ਦੀਆਂ ਚੋਣਾਂ ਵਿਰੋਧੀ ਧਿਰਾਂ ਨਾਲ ਮਿਲ ਕੇ ਲੜੀਆਂ ਜਾਣਗੀਆਂ।