ਕੇਜਰੀਵਾਲ ਦੇ ਸਮਰਥਨ ‘ਚ ਆਏ ਨਵਜੋਤ ਸਿੱਧੂ, ਕਿਹਾ-ਰਾਜਪਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਕਠਪੁਤਲੀ ਨਹੀਂ ਬਣਾ ਸਕਦੇ

ਕੇਜਰੀਵਾਲ ਦੇ ਸਮਰਥਨ ‘ਚ ਆਏ ਨਵਜੋਤ ਸਿੱਧੂ, ਕਿਹਾ-ਰਾਜਪਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਕਠਪੁਤਲੀ ਨਹੀਂ ਬਣਾ ਸਕਦੇ

ਪੰਜਾਬ ਕਾਂਗਰਸ ਮੁਤਾਬਕ ਉਹ ਆਮ ਆਦਮੀ ਪਾਰਟੀ ਨਾਲ ਜਾਣ ਦੇ ਸਖ਼ਤ ਖਿਲਾਫ ਹੈ, ਪਰ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਰਾਏ ਦੇ ਉਲਟ ਦਿੱਲੀ ਆਰਡੀਨੈਂਸ ‘ਤੇ ‘ਆਪ’ ਦਾ ਸਮਰਥਨ ਕੀਤਾ ਹੈ।


ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ ਅਤੇ ਕਦੋ ਕਿਸ ਦੇ ਹੱਕ ਵਿਚ ਉਤਰ ਆਉਣ ਇਸ ਬਾਰੇ ਵੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਿੱਲੀ ਆਰਡੀਨੈਂਸ ‘ਤੇ ਕਾਂਗਰਸ ਦੇ ਸਟੈਂਡ ਨਾਲ ਸਹਿਮਤੀ ਪ੍ਰਗਟਾਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਪਾਲ ਅਤੇ ਲੈਫਟੀਨੈਂਟ ਗਵਰਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਕਠਪੁਤਲੀ ਨਹੀਂ ਬਣਾ ਸਕਦੇ।

ਪੰਜਾਬ ਕਾਂਗਰਸ ਮੁਤਾਬਕ ਉਹ ਆਮ ਆਦਮੀ ਪਾਰਟੀ ਨਾਲ ਜਾਣ ਦੇ ਸਖ਼ਤ ਖਿਲਾਫ ਹੈ, ਪਰ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਰਾਏ ਦੇ ਉਲਟ ਦਿੱਲੀ ਆਰਡੀਨੈਂਸ ‘ਤੇ ‘ਆਪ’ ਦਾ ਸਮਰਥਨ ਕੀਤਾ ਹੈ। ਦਰਅਸਲ, ਦਿੱਲੀ ਸਰਕਾਰ ਦੀਆਂ ਸ਼ਕਤੀਆਂ ਨੂੰ ਲੈ ਕੇ ਉਪ ਰਾਜਪਾਲ (ਐਲਜੀ) ਅਤੇ ‘ਆਪ’ ਸਰਕਾਰ ਵਿਚਾਲੇ ਟਕਰਾਅ ਜਾਰੀ ਹੈ।

‘ਆਪ’ ਕੇਂਦਰ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸ ਦਾ ਸਖ਼ਤ ਵਿਰੋਧ ਕਰ ਰਹੀ ਹੈ। ਆਰਡੀਨੈਂਸ ‘ਤੇ ‘ਆਪ’ ਨੂੰ ਕਾਂਗਰਸ ਦਾ ਸਮਰਥਨ ਮਿਲਿਆ ਹੈ। ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਲੀ ਆਰਡੀਨੈਂਸ ‘ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਅਤੇ ਲੈਫਟੀਨੈਂਟ ਗਵਰਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਕਠਪੁਤਲੀ ਨਹੀਂ ਬਣਾ ਸਕਦੇ। ਦੋਵੇਂ ਇਸ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਗੁਲਾਮ ਨਹੀਂ ਬਣਾ ਸਕਦੇ।

ਸਿੱਧੂ ਨੇ ਕਿਹਾ ਕਿ ਐਲ ਜੀ ਕਿਸੇ ਵੀ ਚੁਣੀ ਹੋਈ ਸਰਕਾਰ ਨੂੰ ਨਿਰਦੇਸ਼ ਨਹੀਂ ਦੇ ਸਕਦੇ। ਉਨ੍ਹਾਂ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਵਿਰੋਧ ‘ਚ ਕਿਹਾ ਕਿ ਜੇਕਰ ਇਹ ਸਰਕਾਰ ਰਹੀ ਤਾਂ ਦੇਸ਼ ਦੀ ਹੋਂਦ ਨਹੀਂ ਰਹੇਗੀ, ਦੇਸ਼ ਦਾ ਲੋਕਤੰਤਰ ਵੀ ਨਹੀਂ ਰਹੇਗਾ। ਇਸ ਤੋਂ ਇਲਾਵਾ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਇਹ ਆਰਡੀਨੈਂਸ ਚੁਣੀ ਹੋਈ ਸਰਕਾਰ ਤੋਂ ਉਸ ਦਾ ਸੰਵਿਧਾਨਕ ਹੱਕ ਖੋਹ ਲੈਂਦਾ ਹੈ। ਇਹ ਗੈਰ-ਕਾਨੂੰਨੀ, ਅਨੁਚਿਤ ਅਤੇ ਅਸਵੀਕਾਰਨਯੋਗ ਹੈ।