ਕੈਂਸਰ ਦੇ ਇਲਾਜ਼ ਵਿਚਾਲੇ ਮਹਿਲਾ ਵਰਕਰਾਂ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ, ਵੂਮੈਨ ਫਰੈਂਡਲੀ ਠੇਕੇ ‘ਤੇ ਸੀਐੱਮ ਮਾਨ ਨੂੰ ਘੇਰਿਆ

ਕੈਂਸਰ ਦੇ ਇਲਾਜ਼ ਵਿਚਾਲੇ ਮਹਿਲਾ ਵਰਕਰਾਂ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ, ਵੂਮੈਨ ਫਰੈਂਡਲੀ ਠੇਕੇ ‘ਤੇ ਸੀਐੱਮ ਮਾਨ ਨੂੰ ਘੇਰਿਆ

ਡਾ. ਨਵਜੋਤ ਕੌਰ ਇੱਕ ਵਾਰ ਫਿਰ ਅਫੀਮ ਦੀ ਖੇਤੀ ਦੇ ਹੱਕ ਵਿੱਚ ਬੋਲਦੀ ਨਜ਼ਰ ਆਈ। ਡਾ. ਨਵਜੋਤ ਕੌਰ ਨੇ ਕਿਹਾ- ਮੈਂ ਹਮੇਸ਼ਾ ਅਫੀਮ ਦੀ ਖੇਤੀ ਦੇ ਹੱਕ ਵਿੱਚ ਹਾਂ। ਅਫੀਮ ਦੀਆਂ 35 ਕਿਸਮਾਂ ਹਨ, ਜੋ ਕਿਸਾਨਾਂ ਨੂੰ ਲੱਖਪਤੀ ਬਣਾ ਦੇਣਗੀਆਂ।


ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਕੈਂਸਰ ਦਾ ਇਲਾਜ਼ ਚਲ ਰਿਹਾ ਹੈ। ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ 4 ਮਹੀਨਿਆਂ ਬਾਅਦ ਮਹਿਲਾ ਕਾਂਗਰਸੀ ਵਰਕਰਾਂ ਵਿਚਕਾਰ ਪਹੁੰਚ ਗਈ। ਕਾਂਗਰਸ ਮਹਿਲਾ ਵਿੰਗ ਵੱਲੋਂ ਕਰਵਾਏ ਗਏ ਤੀਜ ਸਮਾਗਮ ਦੌਰਾਨ ਡਾ. ਨਵਜੋਤ ਕੌਰ ਨੇ ਔਰਤਾਂ ਲਈ ਖੋਲ੍ਹੇ ਗਏ ਠੇਕਿਆਂ ਨੂੰ ਲੈ ਕੇ ਸੀ.ਐਮ ਭਗਵੰਤ ਮਾਨ ‘ਤੇ ਵਿਅੰਗ ਕੱਸਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ‘ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਆਪਣੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੀ ਡਾਕਟਰ ਨਵਜੋਤ ਕੌਰ ਨੇ ਸੀਐਮ ਭਗਵੰਤ ਮਾਨ ਨੂੰ ਸ਼ਰਾਬ ਦਾ ਸਮਰਥਕ ਕਿਹਾ ਹੈ। ਉਨ੍ਹਾਂ ਕਿਹਾ- ਔਰਤਾਂ ਦੇ ਨਾਂ ‘ਤੇ ਠੇਕੇ ਖੋਲ੍ਹੇ ਗਏ, ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਨੇ ਸੋਚਿਆ ਕਿ ਮੈਂ ਵੀ ਬਹੁਤ ਪੀਂਦਾ ਹਾਂ, ਔਰਤਾਂ ਨੂੰ ਵੀ ਖੁੱਲ੍ਹ ਕੇ ਪੀਣ ਦਿਓ। ਉਹ ਸ਼ਰਾਬ ਨੂੰ ਬਹੁਤ ਪਸੰਦ ਕਰਦਾ ਹੈ, ਪਰ ਇਹ ਸਹੀ ਨਹੀਂ ਹੈ, ਕਿਉਂਕਿ ਇਹ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ।

ਇਸ ਦੇ ਨਾਲ ਹੀ ਡਾ. ਨਵਜੋਤ ਕੌਰ ਇੱਕ ਵਾਰ ਫਿਰ ਅਫੀਮ ਦੀ ਖੇਤੀ ਦੇ ਹੱਕ ਵਿੱਚ ਬੋਲਦੀ ਨਜ਼ਰ ਆਈ। ਡਾ. ਨਵਜੋਤ ਕੌਰ ਨੇ ਕਿਹਾ- ਮੈਂ ਹਮੇਸ਼ਾ ਅਫੀਮ ਦੀ ਖੇਤੀ ਦੇ ਹੱਕ ਵਿੱਚ ਹਾਂ। ਹਿਮਾਚਲ ਸਰਕਾਰ ਨੇ ਵੀ ਅਫੀਮ ਦੀ ਖੇਤੀ ਕਰਨ ਦਾ ਫੈਸਲਾ ਲਿਆ, ਪੱਛਮੀ ਬੰਗਾਲ ਸਰਕਾਰ ਨੇ ਵੀ ਅਫੀਮ ਦੀ ਖੇਤੀ ਕਰਨ ਦਾ ਫੈਸਲਾ ਲਿਆ ਹੈ। ਸਾਡਾ ਕਿਸਾਨ ਕਦੇ ਵੀ ਕਰਜ਼ੇ ਤੋਂ ਮੁਕਤ ਨਹੀਂ ਹੋਵੇਗਾ, ਹੁਣ ਸਾਰੀ ਫਸਲ ਡੁੱਬ ਗਈ ਹੈ। ਪਰ ਮੈਂ ਕਹਿ ਰਹੀ ਹਾਂ ਕਿ ਅਸੀਂ ਲੋਕਲ ਅਫੀਮ ਵਿਕਣ ਨਹੀਂ ਦੇਵਾਂਗੇ। ਅਫੀਮ ਦੀਆਂ 35 ਕਿਸਮਾਂ ਹਨ। ਮੈਂ ਕੈਂਸਰ ਦਾ ਇਲਾਜ ਕਰਵਾ ਰਹੀ ਹਾਂ। ਜਦੋਂ ਵੀ ਦਰਦ ਤੇਜ਼ ਹੁੰਦਾ ਹੈ, ਮੈਂ ਯਮੁਨਾਨਗਰ ਜਾਂਦੀ ਹਾਂ, ਮੈਨੂੰ ਮੋਰਫਿਨ ਦਾ ਟੀਕਾ ਲਗਦਾ ਹੈ। ਪੰਜਾਬ ਵਿਚ ਮੋਰਫਿਨ ‘ਤੇ ਪਾਬੰਦੀ ਹੈ।

ਅਫੀਮ ਦੀਆਂ 35 ਕਿਸਮਾਂ ਹਨ, ਜੋ ਕਿਸਾਨਾਂ ਨੂੰ ਕਰੋੜਪਤੀ ਬਣਾ ਦੇਣਗੀਆਂ। ਕਿਸਨੇ ਕਿਹਾ ਅਫੀਮ ਹਾਨੀਕਾਰਕ ਹੈ? ਜਿੰਨਾ ਚਿਰ ਕਿਸਾਨ ਅਫੀਮ ਖਾਂਦਾ ਰਹਿੰਦਾ ਸੀ, ਓਨਾ ਚਿਰ ਉਸ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਸੀ । ਉਦੋਂ ਸਿੰਥੈਟਿਕ ਡਰੱਗਜ਼ ਨਹੀਂ ਵਿਕਦੀਆਂ ਸਨ। ਤੁਸੀਂ ਹੀ ਦੱਸੋ ਅੱਜ ਕਿੰਨੇ ਲੋਕ ਸਿੰਥੈਟਿਕ ਡਰੱਗਜ਼ ਦੇ ਟੀਕੇ ਲਗਵਾ ਕੇ ਮਰ ਰਹੇ ਹਨ। ਮੈਨੂੰ ਯਾਦ ਹੈ, ਪਹਿਲਾਂ ਡਾਕਟਰਾਂ ਤੋਂ ਅਫੀਮ ਲਈ ਜਾਂਦੀ ਸੀ। ਮੈਨੂੰ ਯਾਦ ਹੈ, ਇੱਕ ਡਾਇਰੀ ਰੱਖੀ ਹੋਈ ਸੀ, ਜਿਸ ਅਨੁਸਾਰ ਅਫੀਮ ਦਿੰਦੇ ਸੀ ਅਤੇ ਬੰਦਾ ਬਿਮਾਰ ਨਹੀਂ ਹੁੰਦਾ ਸੀ। ਇਸ ਦੌਰਾਨ ਡਾਕਟਰ ਨਵਜੋਤ ਕੌਰ ਨੇ ਸੀ.ਐਮ ਭਗਵੰਤ ਮਾਨ ਦੀ ਤਾਰੀਫ ਵੀ ਕੀਤੀ। ਡਾ. ਨਵਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹੁਣੇ-ਹੁਣੇ ਆਪਣਾ ਪਹਿਲਾ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੇ ਕਾਰਵਾਈ ਵੀ ਕੀਤੀ ਹੈ। ਸੜਕਾਂ ‘ਤੇ 5 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਸੜਕ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ‘ਚ ਮਦਦ ਮਿਲੇਗੀ ਅਤੇ ਔਰਤਾਂ ਵੀ ਸੁਰੱਖਿਅਤ ਮਹਿਸੂਸ ਕਰਨਗੀਆਂ।