ਗਿਗੀ ਹਦੀਦ ਨੂੰ ਏਅਰਪੋਰਟ ‘ਤੇ ਗਾਂਜੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ

ਗਿਗੀ ਹਦੀਦ ਨੂੰ ਏਅਰਪੋਰਟ ‘ਤੇ ਗਾਂਜੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ

ਗਿਗੀ ਹਦੀਦ ਅਤੇ ਉਸਦੇ ਦੋਸਤਾਂ ਨੇ ਜੁਰਮ ਕਬੂਲ ਕੀਤਾ ਅਤੇ ਉਨ੍ਹਾਂ ਨੂੰ 1,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ।

ਸੁਪਰਮਾਡਲ ਗੀਗੀ ਹਦੀਦ ਪਿਛਲੇ ਦਿਨੀਂ ਕੇਮੈਨ ਆਈਲੈਂਡਜ਼ ‘ਤੇ ਛੁੱਟੀਆਂ ਮਨਾਉਣ ਗਈ ਹੋਈ ਸੀ । ਸੁਪਰਮਾਡਲ ਗੀਗੀ ਹਦੀਦ ਨੂੰ ਕੇਮੈਨ ਆਈਲੈਂਡਜ਼ ਵਿੱਚ ਕੈਨਾਬਿਸ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਉਸਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਘੁੰਮਣ ਗਈ ਹੋਈ ਸੀ। ਜਿਵੇਂ ਹੀ ਉਹ ਟਾਪੂ ‘ਤੇ ਪਹੁੰਚੀ ਅਧਿਕਾਰੀਆਂ ਨੂੰ ਉਸ ਦੇ ਸਮਾਨ ਵਿਚ ਮਾਰਿਜੁਆਨਾ ਮਿਲਿਆ। ਸੁਪਰਮਾਡਲ 10 ਜੁਲਾਈ ਨੂੰ ਕੇਮੈਨ ਟਾਪੂ ਦਾ ਦੌਰਾ ਕਰਨ ਲਈ ਰਵਾਨਾ ਹੋਈ ਸੀ।

ਗਿਗੀ ਨੂੰ ਓਵੇਨ ਰੌਬਰਟਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਗਿਗੀ ਹਦੀਦ ਅਤੇ ਉਸਦੇ ਦੋਸਤਾਂ ਨੇ ਜੁਰਮ ਕਬੂਲ ਕੀਤਾ ਸੀ, ਉਨ੍ਹਾਂ ਨੂੰ 1,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਹਦੀਦ ਦੇ ਪ੍ਰਤੀਨਿਧੀ ਨੇ ਕਿਹਾ ਕਿ ਉਸਨੇ ਮੈਡੀਕਲ ਲਾਇਸੈਂਸ ਨਾਲ NYC ਵਿੱਚ ਕਾਨੂੰਨੀ ਤੌਰ ‘ਤੇ ਭੰਗ ਖਰੀਦੀ ਸੀ ਅਤੇ ਗ੍ਰੈਂਡ ਕੇਮੈਨ ਵਿੱਚ 2017 ਤੋਂ ਇਸਦੀ ਮੈਡੀਕਲ ਵਰਤੋਂ ਕਾਨੂੰਨੀ ਹੈ। ਗੀਗੀ ਮਾਰਿਜੁਆਨਾ ਨਾਲ ਯਾਤਰਾ ਕਰ ਰਹੀ ਸੀ, ਜਿਸਨੂੰ ਉਸਨੇ ਕਾਨੂੰਨੀ ਤੌਰ ‘ਤੇ NYC ਤੋਂ ਮੈਡੀਕਲ ਲਾਇਸੈਂਸ ਨਾਲ ਖਰੀਦਿਆ ਸੀ। ਮਾਰਿਜੁਆਨਾ 2017 ਤੋਂ ਗ੍ਰੈਂਡ ਕੇਮੈਨ ਵਿੱਚ ਮੈਡੀਕਲ ਵਰਤੋਂ ਲਈ ਕਾਨੂੰਨੀ ਹੈ। ਉਸ ਦੇ ਪ੍ਰਤੀਨਿਧੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸਦਾ ਰਿਕਾਰਡ ਸਪੱਸ਼ਟ ਹੈ ਅਤੇ ਉਸਨੇ ਟਾਪੂ ‘ਤੇ ਆਪਣੇ ਬਾਕੀ ਦੇ ਸਮੇਂ ਦਾ ਆਨੰਦ ਮਾਣਿਆ ਹੈ।

ਦੱਸ ਦੇਈਏ ਕਿ 12 ਜੁਲਾਈ 2023 ਨੂੰ ਗੀਗੀ ਅਤੇ ਉਸਦਾ ਦੋਸਤ ਸਮਰੀ ਕੋਰਟ ਵਿੱਚ ਪੇਸ਼ ਹੋਏ ਸਨ। ਅਧਿਕਾਰੀਆਂ ਨੇ ਉਸਨੂੰ ਦੋਸ਼ਾਂ ਲਈ ਦੋਸ਼ੀ ਠਹਿਰਾਇਆ। ਗੀਗੀ ਅਤੇ ਉਸਦੇ ਦੋਸਤ ਮੈਕਕਾਰਥੀ ਨੂੰ ਇਸ ਦੋਸ਼ ਲਈ $1,000 ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਪਾਮ ਹਾਈਟਸ ਵਿੱਚ ਰਹਿ ਰਹੀ ਸੀ। ਗਿਗੀ ‘ਟਾਈਟੈਨਿਕ’ ਦੇ ਅਦਾਕਾਰ ਲਿਓਨਾਰਡੋ ਡੀਕੈਪਰੀਓ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਈਵੈਂਟਸ ‘ਚ ਵੀ ਇਕੱਠੇ ਦੇਖਿਆ ਗਿਆ ਹੈ। ਹਾਲਾਂਕਿ ਸੂਤਰਾਂ ਦਾ ਮੰਨਣਾ ਹੈ ਕਿ ਦੋਵਾਂ ਦੀ ਫਿਲਹਾਲ ਸੈਟਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਗੀਗੀ ਹਦੀਦ ਇੱਕ ਅਮਰੀਕੀ ਸੁਪਰਮਾਡਲ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਗਿਗੀ ਨੇ 2 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।