ਧਰਿੰਦਰ ਸ਼ਾਸਤਰੀ ਦਾ ਦਿਲ ਲੰਡਨ ਵਿਚ ਲਗਿਆ ਕਿਹਾ, ਕੋਹਿਨੂਰ ਨਾਲ ਹੀ ਵਾਪਸੀ ਕਰਨਗੇ

ਧਰਿੰਦਰ ਸ਼ਾਸਤਰੀ ਦਾ ਦਿਲ ਲੰਡਨ ਵਿਚ ਲਗਿਆ ਕਿਹਾ, ਕੋਹਿਨੂਰ ਨਾਲ ਹੀ ਵਾਪਸੀ ਕਰਨਗੇ

ਧਰਿੰਦਰ ਸ਼ਾਸਤਰੀ ਨੇ ਕਿਹਾ ਕਿ ਪਹਿਲਾਂ ਅੰਗਰੇਜ਼ ਭਾਰਤ ਵਿੱਚ ਜਾ ਕੇ ਬੋਲਦੇ ਸਨ ਅਤੇ ਸਾਡੇ ਦਾਦਾ ਜੀ ਸੁਣਦੇ ਸਨ, ਪਰ ਹੁਣ ਅਸੀਂ ਇੰਗਲੈਂਡ ਆ ਕੇ ਬੋਲਦੇ ਹਾਂ ਅਤੇ ਉੱਥੋਂ ਦੇ ਲੋਕ ਸੁਣਦੇ ਹਨ।


ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਇਸ ਸਮੇਂ ਯੂਕੇ ਦੀ ਰਾਜਧਾਨੀ ਲੰਡਨ ਵਿੱਚ ਹਨ। ਇੱਥੇ ਉਹ ਲੋਕਾਂ ਨੂੰ ਰਾਮ ਕਥਾ ਸੁਣਾ ਰਹੇ ਹਨ। ਇੱਥੇ ਇਕ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਕੋਹਿਨੂਰ ਲੈ ਕੇ ਹੀ ਭਾਰਤ ਵਾਪਸ ਜਾਵਾਂਗੇ। ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਧੀਰੇਂਦਰ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਭਾਰਤ ਤੋਂ ਫੋਨ ਆ ਰਹੇ ਹਨ ਅਤੇ ਲੋਕ ਪੁੱਛ ਰਹੇ ਹਨ ਕਿ ਉਹ ਕਦੋਂ ਭਾਰਤ ਪਰਤਣਗੇ।

ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਉਹ ਲੰਡਨ ‘ਚ ਬਿਹਤਰ ਮਹਿਸੂਸ ਕਰ ਰਹੇ ਹਨ। ਪਹਿਲਾਂ ਅੰਗਰੇਜ਼ ਭਾਰਤ ਵਿੱਚ ਜਾ ਕੇ ਬੋਲਦੇ ਸਨ ਅਤੇ ਸਾਡੇ ਦਾਦਾ ਜੀ ਸੁਣਦੇ ਸਨ, ਪਰ ਹੁਣ ਅਸੀਂ ਇੰਗਲੈਂਡ ਆ ਕੇ ਬੋਲਦੇ ਹਾਂ ਅਤੇ ਉੱਥੋਂ ਦੇ ਲੋਕ ਸੁਣਦੇ ਹਨ। ਪੰਡਿਤ ਸ਼ਾਸਤਰੀ ਨੇ ਕਿਹਾ ਕਿ ਬ੍ਰਿਟੇਨ ਦੇ ਲੋਕ ਬਹੁਤ ਚੰਗੇ ਹਨ। ਮੇਰੀ ਕਾਮਨਾ ਹੈ ਕਿ ਇੱਥੋਂ ਦੇ ਰਾਜੇ ਦੇਸ਼ ਦੀ ਆਰਥਿਕਤਾ ਅਤੇ ਅਧਿਆਤਮਿਕਤਾ ਵਿੱਚ ਵਾਧਾ ਕਰਦੇ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਨੇ ਲੰਡਨ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਇਸ ਤੋਂ ਪਹਿਲਾਂ ਮਈ ਵਿੱਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਸਵੀਕਾਰ ਕੀਤਾ ਸੀ ਕਿ ਈਸਟ ਇੰਡੀਆ ਕੰਪਨੀ ਨੇ ਕੋਹਿਨੂਰ ਹੀਰਾ ਭਾਰਤ ਤੋਂ ਲਿਆ ਸੀ। ਮਹਾਰਾਜਾ ਦਲੀਪ ਸਿੰਘ ਨੂੰ ਇਸ ਨੂੰ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬ੍ਰਿਟੇਨ ਦੇ ਟਾਵਰ ਆਫ ਲੰਡਨ ਵਿਚ ਸ਼ਾਹੀ ਗਹਿਣਿਆਂ ਦੀ ਪ੍ਰਦਰਸ਼ਨੀ ਵਿਚ ਦੱਸਿਆ ਗਿਆ ਹੈ ਕਿ ਲਾਹੌਰ ਸੰਧੀ ਦੇ ਤਹਿਤ ਕੋਹਿਨੂਰ ਨੂੰ ਸੌਂਪਣ ਲਈ ਦਲੀਪ ਸਿੰਘ ਦੇ ਸਾਹਮਣੇ ਇਕ ਸ਼ਰਤ ਰੱਖੀ ਗਈ ਸੀ। ਇਹ ਟੈਕਸਟ ਬਕਿੰਘਮ ਪੈਲੇਸ ਦੇ ਰਾਇਲ ਕਲੈਕਸ਼ਨ ਟਰੱਸਟ ਦੀ ਮਨਜ਼ੂਰੀ ਤੋਂ ਬਾਅਦ ਪ੍ਰਦਰਸ਼ਨੀ ਵਿੱਚ ਲਿਖਿਆ ਗਿਆ ਹੈ।

ਕੋਹਿਨੂਰ ਹੀਰੇ ਦਾ ਇਤਿਹਾਸ ਵਿਵਾਦਾਂ ਨਾਲ ਭਰਿਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਦੋਂ 1849 ਵਿਚ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕੀਤਾ ਸੀ ਤਾਂ ਇਹ ਹੀਰਾ ਉਸ ਸਮੇਂ ਦੀ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਸੌਂਪਿਆ ਗਿਆ ਸੀ। ਇਸ ਨੂੰ ਬਾਅਦ ਵਿੱਚ ਕਈ ਹੋਰ ਹੀਰਿਆਂ ਦੇ ਨਾਲ ਬ੍ਰਿਟਿਸ਼ ਤਾਜ ਵਿੱਚ ਰੱਖਿਆ ਗਿਆ ਸੀ।