ਪੈਸੇ ਦੀ ਚਕਾਚੌਂਧ ‘ਚ ਡੁਬੇ ਅੱਜ ਦੇ ਕ੍ਰਿਕਟਰ, ਉਹ ਸੀਨੀਅਰ ਦੀ ਪਰਵਾਹ ਨਹੀਂ ਕਰਦੇ ਅਤੇ ਕੋਈ ਰਾਏ ਨਹੀਂ ਲੈਂਦੇ : ਕਪਿਲ ਦੇਵ

ਪੈਸੇ ਦੀ ਚਕਾਚੌਂਧ ‘ਚ ਡੁਬੇ ਅੱਜ ਦੇ ਕ੍ਰਿਕਟਰ, ਉਹ ਸੀਨੀਅਰ ਦੀ ਪਰਵਾਹ ਨਹੀਂ ਕਰਦੇ ਅਤੇ ਕੋਈ ਰਾਏ ਨਹੀਂ ਲੈਂਦੇ : ਕਪਿਲ ਦੇਵ

ਸੁਨੀਲ ਗਾਵਸਕਰ ਨੇ ਖੁਦ ਵੀ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਸਚਿਨ ਤੇਂਦੁਲਕਰ, ਵੀਵੀਐਸ ਲਕਸ਼ਮਣ ਅਤੇ ਰਾਹੁਲ ਦ੍ਰਾਵਿੜ ਮੇਰੇ ਕੋਲ ਵਿਸ਼ੇਸ਼ ਸਲਾਹ ਲਈ ਆਉਂਦੇ ਸਨ, ਪਰ ਅੱਜ ਕਿਸੇ ਨੂੰ ਇਸਦੀ ਲੋੜ ਨਹੀਂ ਹੈ।


ਕਪਿਲ ਦੇਵ ਨੇ ਅੱਜ ਕਲ ਦੇ ਕ੍ਰਿਕਟਰ ਬਾਰੇ ਆਪਣੀ ਰਾਏ ਦਿਤੀ ਹੈ। ਭਾਰਤ ਨੂੰ ਪਹਿਲਾ ਵਿਸ਼ਵ ਕੱਪ ਲਗਭਗ ਇਕੱਲੇ ਹੀ ਜਿਤਾਉਣ ਵਾਲੇ ਕਪਿਲ ਦੇਵ ਦਾ ਕਹਿਣਾ ਹੈ ਕਿ ਅਸੀਂ ਵਿਸ਼ਵ ਕੱਪ ਉਦੋਂ ਜਿੱਤਿਆ, ਜਦੋਂ ਸਾਡੇ ਕ੍ਰਿਕਟ ਬੋਰਡ ਕੋਲ ਇਨੇ ਵੀ ਪੈਸੇ ਨਹੀਂ ਸਨ, ਕਿ ਉਹ ਸਾਨੂੰ ਵਿਦੇਸ਼ ‘ਚ ਰੋਟੀ ਖੁਆ ਸਕਣ।

ਕਪਿਲ ਦੇਵ ਨੇ ਕਿਹਾ ਕਿ ਅੱਜ ਕ੍ਰਿਕਟ ਵਿੱਚ ਇੰਨਾ ਪੈਸਾ ਆ ਗਿਆ ਹੈ ਕਿ ਸਾਡੇ ਕ੍ਰਿਕਟਰ ਉਸ ਪੈਸੇ ਦੇ ਹੰਕਾਰ ਵਿੱਚ ਚੂਰ-ਚੂਰ ਹੋ ਗਏ ਹਨ। ਸੁਨੀਲ ਗਾਵਸਕਰ ਵਰਗੇ ਤਜ਼ਰਬੇਕਾਰ ਖਿਡਾਰੀ ਅਤੇ ਉੱਚ ਤਜ਼ਰਬੇਕਾਰ ਬੱਲੇਬਾਜ਼ ਮੈਦਾਨ ਦੇ ਅੰਦਰ ਜਾਂ ਆਲੇ-ਦੁਆਲੇ ਹਮੇਸ਼ਾ ਕਿਸੇ ਨਾ ਕਿਸੇ ਰੂਪ ‘ਚ ਮੌਜੂਦ ਰਹਿੰਦੇ ਹਨ, ਪਰ ਅੱਜ ਦੇ ਕ੍ਰਿਕਟਰ ਉਨ੍ਹਾਂ ਤੋਂ ਸਲਾਹ ਲੈਣ ਦੀ ਖੇਚਲ ਵੀ ਨਹੀਂ ਕਰਦਾ। ਕੋਈ ਨੁਕਸਾਨ ਨਹੀਂ ਹੋਵੇਗਾ ਜੇ ਅਸੀਂ ਗਾਵਸਕਰ ਦੀ ਸਲਾਹ ਲਈਏ, ਜਿਸ ਨੇ ਪੰਜਾਹ ਸੀਜ਼ਨ ਵੇਖੇ ਅਤੇ ਖੇਡੇ ਹਨ। ਫਿਰ ਇਤਰਾਜ਼ ਕਾਹਦਾ? ਮੁਸੀਬਤ ਕੀ ਹੈ? ਕੀ ਅੱਜ ਦੇ ਕ੍ਰਿਕਟਰ ਗਾਵਸਕਰ ਤੋਂ ਵੱਡੇ ਹੋ ਗਏ ਹਨ ਜਾਂ ਉਨ੍ਹਾਂ ਨੂੰ ਆਪਣੇ ਨਾਲੋਂ ਘੱਟ ਸਮਝਣ ਲੱਗ ਪਏ ਹਨ।

ਸੁਨੀਲ ਗਾਵਸਕਰ ਨੇ ਖੁਦ ਵੀ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਸਚਿਨ ਤੇਂਦੁਲਕਰ, ਵੀਵੀਐਸ ਲਕਸ਼ਮਣ ਅਤੇ ਰਾਹੁਲ ਦ੍ਰਾਵਿੜ ਮੇਰੇ ਕੋਲ ਵਿਸ਼ੇਸ਼ ਸਲਾਹ ਲਈ ਆਉਂਦੇ ਸਨ, ਪਰ ਅੱਜ ਕਿਸੇ ਨੂੰ ਇਸਦੀ ਲੋੜ ਨਹੀਂ ਹੈ। ਇਹ ਵੀ ਸੱਚ ਹੈ – ਅੱਜ ਦੇ ਯੁੱਗ ਵਿੱਚ ਤੁਸੀਂ ਭਾਵੇਂ ਕਿੰਨੇ ਵੀ ਵੱਡੇ ਅਤੇ ਰਿਕਾਰਡ ਹੋਲਡਰ ਬਣ ਗਏ ਹੋ, ਪਰ ਫਿਰ ਵੀ ਬਜ਼ੁਰਗ ਤੁਹਾਨੂੰ ਹਮੇਸ਼ਾ ਕੁਝ ਅਜਿਹਾ ਦੱਸ ਸਕਦੇ ਹਨ, ਜਿਸ ਵੱਲ ਤੁਸੀਂ ਕਦੇ ਧਿਆਨ ਨਹੀਂ ਦਿੱਤਾ। ਇਸ ਨਾਲ ਤੁਹਾਡੀ ਅਤੇ ਭਾਰਤੀ ਟੀਮ ਦੀ ਖੇਡ ‘ਚ ਸੁਧਾਰ ਹੋਵੇਗਾ, ਖਰਾਬ ਨਹੀਂ ਹੋਵੇਗਾ, ਪਰ ਅੱਜ ਦੇ ਕ੍ਰਿਕਟਰ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹਨ। ਪੈਸੇ ਦੀ ਚਕਾਚੌਂਧ ਨੇ ਉਨ੍ਹਾਂ ਨੂੰ ਸਭ ਕੁਝ ਭੁਲਾ ਦਿੱਤਾ ਹੈ।

ਇਸ ਦੌਰਾਨ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਸਪੱਸ਼ਟੀਕਰਨ ਦਿੱਤਾ ਹੈ। ਦਰਅਸਲ ਵੈਸਟਇੰਡੀਜ਼ ਦੇ ਖਿਲਾਫ ਦੂਜੇ ਵਨਡੇ ‘ਚ ਉਨ੍ਹਾਂ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਬਿਨਾਂ ਟੀਮ ਨੂੰ ਮੈਦਾਨ ‘ਚ ਉਤਾਰਿਆ ਸੀ। ਉਸ ਦਾ ਬਚਾਅ ਹੈ ਕਿ ਜੇਕਰ ਅਸੀਂ ਅਜਿਹਾ ਨਾ ਕੀਤਾ ਹੁੰਦਾ ਤਾਂ ਅਸੀਂ ਵਿਸ਼ਵ ਕੱਪ ਲਈ ਟੀਮ ਦੇ ਖਿਡਾਰੀਆਂ ਬਾਰੇ ਤਜਰਬਾ ਹਾਸਲ ਨਹੀਂ ਕਰ ਪਾਉਂਦੇ। ਹੁਣ ਅਸੀਂ ਸਮਝ ਗਏ ਹਾਂ ਕਿ ਵਿਸ਼ਵ ਕੱਪ ਲਈ ਕਿਹੜੇ ਖਿਡਾਰੀ ਜ਼ਰੂਰੀ ਹਨ ਅਤੇ ਕਿਸ ਤੋਂ ਬਿਨਾਂ ਕੰਮ ਚੱਲੇਗਾ।