ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ 45 ਸਾਲਾਂ ਬਾਅਦ ਪੋਲੈਂਡ ਆਇਆ ਕੋਈ ਭਾਰਤੀ ਪ੍ਰਧਾਨ ਮੰਤਰੀ, ਕੁਝ ਚੰਗੇ ਕੰਮ ਮੇਰੀ ਕਿਸਮਤ ‘ਚ ਲਿਖੇ ਹੋਏ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ 45 ਸਾਲਾਂ ਬਾਅਦ ਪੋਲੈਂਡ ਆਇਆ ਕੋਈ ਭਾਰਤੀ ਪ੍ਰਧਾਨ ਮੰਤਰੀ, ਕੁਝ ਚੰਗੇ ਕੰਮ ਮੇਰੀ ਕਿਸਮਤ ‘ਚ ਲਿਖੇ ਹੋਏ ਹਨ

ਪੀਐਮ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨੀਤੀ ਦੂਰੀ ਬਣਾਈ ਰੱਖਣ ਦੀ ਸੀ। ਸਾਡੀ ਨੀਤੀ ਹੈ ਕਿ ਅਸੀਂ ਸਾਰੇ ਦੇਸ਼ਾਂ ਨਾਲ ਨੇੜਤਾ ਬਣਾਈ ਰੱਖਣੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਅਤੇ ਯੂਕਰੇਨ ਦੇ ਦੌਰੇ ‘ਤੇ ਗਏ ਹੋਏ ਹਨ। ਪੋਲੈਂਡ ਵਿਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਨਵਾਂਨਗਰ ਦੇ ਜਾਮ ਸਾਹਿਬ ਦਿਗਵਿਜੇ ਸਿੰਘ ਜੀ ਰਣਜੀਤ ਸਿੰਘ ਜੀ ਜਡੇਜਾ ਦੀ ਸਮਾਰਕ ‘ਤੇ ਪੁੱਜੇ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕੀਤਾ।

ਪੀਐਮ ਮੋਦੀ ਨੇ ਕਿਹਾ ਕਿ ਇਹ ਤੁਸੀਂ ਲੋਕ ਹੋ ਜੋ ਪਿਛਲੇ ਇੱਕ ਹਫ਼ਤੇ ਤੋਂ ਭਾਰਤੀ ਮੀਡੀਆ ‘ਤੇ ਹਾਵੀ ਹੋ। 45 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪੋਲੈਂਡ ਆਇਆ ਹੈ। ਕੁਝ ਚੰਗੀਆਂ ਗੱਲਾਂ ਮੇਰੀ ਕਿਸਮਤ ਵਿੱਚ ਲਿਖੀਆਂ ਹੋਇਆ ਹਨ। ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਕੋਈ ਵੀ ਭਾਰਤੀ ਪ੍ਰਧਾਨ ਮੰਤਰੀ ਇੰਨੇ ਲੰਬੇ ਸਮੇਂ ਤੱਕ ਇੱਥੇ ਨਹੀਂ ਆਇਆ ਸੀ। ਪਿਛਲੀਆਂ ਸਰਕਾਰਾਂ ਦੀ ਨੀਤੀ ਦੂਰੀ ਬਣਾਈ ਰੱਖਣ ਦੀ ਸੀ। ਸਾਡੀ ਨੀਤੀ ਹੈ ਕਿ ਅਸੀਂ ਸਾਰੇ ਦੇਸ਼ਾਂ ਨਾਲ ਨੇੜਤਾ ਬਣਾਈ ਰੱਖਣੀ ਹੈ। ਪੀਐਮ ਨੇ ਜਾਮਨਗਰ ਦੇ ਜਾਮਸਾਹਬ ਦਾ ਵੀ ਜ਼ਿਕਰ ਕੀਤਾ। ਪੀਐਮ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਮੌਜੂਦਾ ਜਾਮ ਸਾਹਬ ਨੂੰ ਮਿਲਣ ਗਿਆ ਸੀ। ਪੋਲੈਂਡ ਦੀ ਤਸਵੀਰ ਅੱਜ ਵੀ ਉਨ੍ਹਾਂ ਦੇ ਕਮਰੇ ਵਿੱਚ ਲੱਗੀ ਹੋਈ ਹੈ। ਪੋਲੈਂਡ ਵਿੱਚ ਹਰ ਕੋਈ ਸਾਡੇ ਜਾਮ ਸਾਹਬ ਨੂੰ ਚੰਗੇ ਮਹਾਰਾਜਾ ਵਜੋਂ ਜਾਣਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਪੋਲੈਂਡ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਸੀ ਤਾਂ ਜਾਮ ਸਾਹਬ ਦਿਗਵਿਜੇ ਸਿੰਘ ਜੀ ਨੇ ਪੋਲਿਸ਼ ਲੋਕਾਂ ਦੀ ਮਦਦ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਅੱਜ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਵੇਗੀ। ਇਸ ਤੋਂ ਬਾਅਦ ਪੀਐਮ ਮੋਦੀ ਰਾਸ਼ਟਰਪਤੀ ਐਂਡਰੇਜ਼ ਸੇਬੇਸਟੀਅਨ ਡੂਡਾ ਨਾਲ ਮੁਲਾਕਾਤ ਕਰਨਗੇ। ਅਗਲੇ ਸਾਲ ਪੋਲੈਂਡ ਯੂਰਪੀਅਨ ਯੂਨੀਅਨ ਕੌਂਸਲ ਦਾ ਪ੍ਰਧਾਨ ਬਣਨ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੋਲੈਂਡ ਨਾਲ ਚੰਗੇ ਸਬੰਧ ਭਾਰਤ ਲਈ ਸਿਆਸੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਹਨ।