ਬੀਬੀਸੀ ਐਂਕਰ ਨੇ ਨਾਬਾਲਗ ਕੁੜੀ ਤੋਂ 37 ਲੱਖ ‘ਚ ਨਿਊਡ ਫੋਟੋਆਂ ਖਰੀਦੀਆਂ, BBC ਨੇ ਕੀਤਾ ਸਸਪੈਂਡ

ਬੀਬੀਸੀ ਐਂਕਰ ਨੇ ਨਾਬਾਲਗ ਕੁੜੀ ਤੋਂ 37 ਲੱਖ ‘ਚ ਨਿਊਡ ਫੋਟੋਆਂ ਖਰੀਦੀਆਂ, BBC ਨੇ ਕੀਤਾ ਸਸਪੈਂਡ

ਐਂਕਰ ਨੇ 3 ਸਾਲਾਂ ਵਿਚ ਉਸ ਕੁੜੀ ਨੂੰ 35 ਹਜ਼ਾਰ ਪੌਂਡ ਯਾਨੀ 37 ਲੱਖ ਰੁਪਏ ਦਿੱਤੇ ਅਤੇ ਬਦਲੇ ਵਿਚ ਉਸ ਦੀਆਂ ਨਿਊਡ ਤਸਵੀਰਾਂ ਖਰੀਦੀਆਂ। ਐਂਕਰ ਨੇ ਕੁੜੀ ਨੂੰ 17 ਸਾਲ ਦੀ ਹੋਣ ਤੱਕ ਪੈਸੇ ਦਿੱਤੇ।


ਬੀਬੀਸੀ ਨੂੰ ਉਸਦੀ ਵਧੀਆ ਪਤਰਕਾਰਿਤਾ ਲਈ ਜਾਣਿਆ ਜਾਂਦਾ ਹੈ। ਪਰ ਹੁਣ ਬੀਬੀਸੀ ਨੇ ਆਪਣੇ ਇੱਕ ਐਂਕਰ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ‘ਤੇ ਦੋਸ਼ ਹਨ ਕਿ ਉਸਨੇ ਕਈ ਸਾਲਾਂ ਤੱਕ ਲੱਖਾਂ ਰੁਪਏ ਖਰਚ ਕੇ ਨਾਬਾਲਗ ਦੀਆਂ ਨੰਗੀਆਂ ਫੋਟੋਆਂ ਖਰੀਦੀਆਂ ਸਨ। ਬ੍ਰਿਟੇਨ ਦੇ ‘ਦਿ ਸਨ’ ਅਖਬਾਰ ਮੁਤਾਬਕ ਵੀਰਵਾਰ ਨੂੰ ਇਕ ਕਿਸ਼ੋਰ ਕੁੜੀ ਦੀ ਮਾਂ ਵੱਲੋਂ ਬੀਬੀਸੀ ਐਂਕਰ ‘ਤੇ ਦੋਸ਼ ਲਾਏ ਗਏ ਹਨ।

ਉਸਨੇ ਦਾਅਵਾ ਕੀਤਾ ਕਿ ਐਂਕਰ ਨੇ 3 ਸਾਲਾਂ ਵਿਚ ਉਸ ਦੀ ਬੇਟੀ ਨੂੰ 35 ਹਜ਼ਾਰ ਪੌਂਡ ਯਾਨੀ 37 ਲੱਖ ਰੁਪਏ ਦਿੱਤੇ ਅਤੇ ਬਦਲੇ ਵਿਚ ਉਸ ਦੀਆਂ ਨਿਊਡ ਤਸਵੀਰਾਂ ਖਰੀਦੀਆਂ। ਐਂਕਰ ਨੇ ਕੁੜੀ ਨੂੰ 17 ਸਾਲ ਦੀ ਹੋਣ ਤੱਕ ਪੈਸੇ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦੀ ਉਮਰ ਹੁਣ 20 ਸਾਲ ਹੈ। ਮਾਂ ਨੇ ‘ਦਿ ਸਨ’ ਨੂੰ ਦੱਸਿਆ ਕਿ ਉਸਦੀ ਧੀ ਨੇ ਕੋਕੀਨ ਖਰੀਦਣ ਲਈ ਪੈਸੇ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰ ਨੇ ਉਨ੍ਹਾਂ ਦੀ ਬੇਟੀ ਨੂੰ ਪੈਸੇ ਭੇਜਣੇ ਬੰਦ ਨਾ ਕੀਤੇ ਹੁੰਦੇ ਤਾਂ ਉਸਦੀ ਬੇਟੀ ਦੀ ਮੌਤ ਹੋ ਜਾਣੀ ਸੀ। ਕੋਕੀਨ ਨੇ ਉਸਦੀ ਸਿਹਤ ‘ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ।

ਲੜਕੀ ਦੀ ਮਾਂ ਨੇ ਇਹ ਵੀ ਦੱਸਿਆ ਕਿ ਐਂਕਰ ਨੇ ਉਸ ਦੀ ਬੇਟੀ ਨੂੰ ਕਈ ਵਾਰ ਅਸ਼ਲੀਲ ਹਰਕਤਾਂ ਕਰਨ ਲਈ ਵੀ ਕਿਹਾ ਸੀ। ‘ਦਿ ਸਨ’ ਨੇ ਦਾਅਵਾ ਕੀਤਾ ਹੈ ਕਿ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਐਂਕਰ ਨੇ ਪੀੜਤ ਲੜਕੀ ਨੂੰ ਕਈ ਵਾਰ ਫੋਨ ਕੀਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਬੀਸੀ ‘ਤੇ ਦੋਸ਼ ਲੱਗ ਰਹੇ ਹਨ ਕਿ ਉਸਨੇ ਐਂਕਰ ‘ਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਐਂਕਰ ‘ਤੇ ਪਹਿਲੀ ਵਾਰ ਮਈ ‘ਚ ਨਗਨ ਤਸਵੀਰਾਂ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਇਕ ਮਹੀਨੇ ਤੱਕ ਉਹ ਸ਼ੋਅ ਕਰਦੇ ਰਹੇ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਆਪਣੀ ਹਕੀਕਤ ਨੂੰ ਉਜਾਗਰ ਕਰਨ ਲਈ ਇੱਕ ਹੋਰ ਮੀਡੀਆ ਹਾਊਸ ਦਾ ਸਹਾਰਾ ਲਿਆ। ਇਸਦੇ ਨਾਲ ਹੀ ਬੀਬੀਸੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ, ਸਬੂਤਾਂ ਅਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ। ਕਾਰਵਾਈ ਕਰਨ ‘ਚ ਲਾਪਰਵਾਹੀ ਦੇ ਦੋਸ਼ਾਂ ‘ਤੇ ਬੀਬੀਸੀ ਦੀ ਸੱਭਿਆਚਾਰ ਸੰਪਾਦਕ ਕੇਟੀ ਰਸਲ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਪਰਿਵਾਰ ਨੇ ਸਹੀ ਜਾਣਕਾਰੀ ਨਹੀਂ ਦਿਤੀ ਸੀ ।