ਭਾਜਪਾ 6 ਮਹੀਨੇ ਹੋਰ ਕੇਂਦਰ ‘ਚ ਰਹੇਗੀ, 2024 ਲੋਕ ਸਭਾ ਚੋਣਾਂ ਫਰਵਰੀ-ਮਾਰਚ ‘ਚ ਹੋ ਸਕਦੀਆਂ ਹਨ : ਮਮਤਾ ਬੈਨਰਜੀ

ਭਾਜਪਾ 6 ਮਹੀਨੇ ਹੋਰ ਕੇਂਦਰ ‘ਚ ਰਹੇਗੀ, 2024 ਲੋਕ ਸਭਾ ਚੋਣਾਂ ਫਰਵਰੀ-ਮਾਰਚ ‘ਚ ਹੋ ਸਕਦੀਆਂ ਹਨ : ਮਮਤਾ ਬੈਨਰਜੀ

ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਕਾਰਜਕਾਲ ਸਿਰਫ਼ ਛੇ ਮਹੀਨੇ ਹੋਰ ਰਹਿ ਗਿਆ ਹੈ। ਭਾਜਪਾ ਆਪਣੀ ਹਾਰ ਦੇਖ ਰਹੀ ਹੈ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਹੈ।


ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸਿਰਫ਼ ਛੇ ਮਹੀਨਿਆਂ ਲਈ ਹੈ, ਕਿਉਂਕਿ ਅਗਲੇ ਸਾਲ ਫਰਵਰੀ-ਮਾਰਚ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਮਮਤਾ ਬੈਨਰਜੀ ਨੇ ਇਹ ਦਾਅਵਾ ਜਲਪਾਈਗੁੜੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ।

ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਬੀਐਸਐਫ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਭਾਜਪਾ ਕੱਲ੍ਹ ਸੱਤਾ ਵਿੱਚ ਨਹੀਂ ਹੋ ਸਕਦੀ। ਟੀਐਮਸੀ ਮੁਖੀ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋ ਸਕਦੀਆਂ ਹਨ। ਅਜਿਹੇ ‘ਚ ਭਾਜਪਾ ਸਰਕਾਰ ਦਾ ਕਾਰਜਕਾਲ ਸਿਰਫ਼ ਛੇ ਮਹੀਨੇ ਹੋਰ ਰਹਿ ਗਿਆ ਹੈ। ਭਾਜਪਾ ਆਪਣੀ ਹਾਰ ਦੇਖ ਰਹੀ ਹੈ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸਾਲ 2019 ‘ਚ ਅਪ੍ਰੈਲ-ਮਈ ‘ਚ ਲੋਕ ਸਭਾ ਚੋਣਾਂ ਹੋਈਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ 30 ਮਈ 2019 ਨੂੰ ਆਪਣੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਜਨਤਕ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਬੀਐਸਐਫ ਦੀ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਇੱਕ ਨੌਕਰੀ ਦਿੱਤੀ ਜਾਵੇਗੀ।

ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਰੇ ਬੀਐਸਐਫ ਜਵਾਨਾਂ ‘ਤੇ ਦੋਸ਼ ਨਹੀਂ ਲਗਾ ਰਹੀ ਹੈ, ਉਹ ਸਾਡੀ ਸਰਹੱਦ ਦੀ ਰਾਖੀ ਕਰਦੇ ਹਨ, ਪਰ ਬੀਐਸਐਫ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ, ਭਾਜਪਾ ਕੱਲ ਨੂੰ ਸੱਤਾ ਵਿੱਚ ਨਹੀਂ ਆ ਸਕਦੀ, ਪਰ ਉਨ੍ਹਾਂ ਨੂੰ ਆਪਣਾ ਕੰਮ ਕਰਨਾ ਪਵੇਗਾ। ਮਮਤਾ ਬੈਨਰਜੀ ਨੇ ਬੀ.ਐੱਸ.ਐੱਫ ‘ਤੇ ਸਰਹੱਦੀ ਖੇਤਰਾਂ ‘ਚ ਵੋਟਰਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਬੀਐਸਐਫ ਨੇ ਮਮਤਾ ਬੈਨਰਜੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਸੱਚਾਈ ਤੋਂ ਕੋਹਾਂ ਦੂਰ ਹਨ। ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਲਈ 8 ਜੁਲਾਈ ਨੂੰ ਵੋਟਿੰਗ ਹੋਣੀ ਹੈ।