ਭਾਰਤੀ ਫੌਜ਼ ਦੁਨੀਆਂ ਦੀ ਚੌਥੀ ਸਭ ਤੋਂ ਸ਼ਕਤੀਸ਼ਾਲੀ ਫੋਜ਼, ਅਮਰੀਕੀ ਫੋਜ਼ ਪਹਿਲੇ ਨੰਬਰ ‘ਤੇ

ਭਾਰਤੀ ਫੌਜ਼ ਦੁਨੀਆਂ ਦੀ ਚੌਥੀ ਸਭ ਤੋਂ ਸ਼ਕਤੀਸ਼ਾਲੀ ਫੋਜ਼, ਅਮਰੀਕੀ ਫੋਜ਼ ਪਹਿਲੇ ਨੰਬਰ ‘ਤੇ

ਇਸ ਸੂਚਕਾਂਕ ‘ਚ ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਮਾਮਲੇ ‘ਚ ਅਮਰੀਕਾ ਚੋਟੀ ‘ਤੇ ਹੈ। ਦੂਜੇ ਨੰਬਰ ‘ਤੇ ਰੂਸ, ਤੀਜੇ ਨੰਬਰ ‘ਤੇ ਚੀਨ ਅਤੇ ਪੰਜਵੇਂ ਨੰਬਰ ‘ਤੇ ਬ੍ਰਿਟੇਨ ਹੈ। ਭਾਰਤ ਨੇ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ।


ਭਾਰਤੀ ਫੌਜ ਦੀ ਗਿਣਤੀ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫੌਜਾਂ ਵਿਚ ਕੀਤੀ ਜਾਂਦੀ ਹੈ। ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਹੈ। ਸਭ ਤੋਂ ਤਾਕਤਵਰ ਫੌਜ ਦੇ ਮਾਮਲੇ ਵਿਚ ਅਮਰੀਕਾ ਪੂਰੀ ਦੁਨੀਆ ਵਿਚ ਪਹਿਲੇ ਨੰਬਰ ‘ਤੇ ਹੈ। ਰੱਖਿਆ ਅੰਕੜਿਆਂ ਵਾਲੀ ਵੈੱਬਸਾਈਟ ਗਲੋਬਲ ਫਾਇਰਪਾਵਰ ਦੀ ‘ਮਿਲਟਰੀ ਸਟ੍ਰੈਂਥ ਲਿਸਟ-2023’ ਨੇ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਰੈਂਕਿੰਗ ਜਾਰੀ ਕੀਤੀ ਹੈ।

ਇਸ ਸੂਚਕਾਂਕ ‘ਚ ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਮਾਮਲੇ ‘ਚ ਅਮਰੀਕਾ ਚੋਟੀ ‘ਤੇ ਹੈ। ਦੂਜੇ ਨੰਬਰ ‘ਤੇ ਰੂਸ, ਤੀਜੇ ਨੰਬਰ ‘ਤੇ ਚੀਨ ਅਤੇ ਪੰਜਵੇਂ ਨੰਬਰ ‘ਤੇ ਬ੍ਰਿਟੇਨ ਹੈ। ਭਾਰਤ ਨੇ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ। ਪਿਛਲੇ ਸਾਲ ਵੀ ਭਾਰਤ ਇਸ ਸੂਚੀ ‘ਚ ਚੌਥੇ ਨੰਬਰ ‘ਤੇ ਸੀ। ਛੇਵੇਂ ਨੰਬਰ ‘ਤੇ ਦੱਖਣੀ ਕੋਰੀਆ, ਸੱਤਵੇਂ ‘ਤੇ ਪਾਕਿਸਤਾਨ, ਅੱਠਵੇਂ ‘ਤੇ ਜਾਪਾਨ, ਨੌਵੇਂ ‘ਤੇ ਫਰਾਂਸ ਅਤੇ 10ਵੇਂ ‘ਤੇ ਇਟਲੀ ਹੈ। ਭਾਰਤ ਕੋਲ 14.44 ਲੱਖ ਸਰਗਰਮ ਫੌਜੀ ਕਰਮਚਾਰੀ ਹਨ।

ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਸੈਨਿਕ ਅੱਧੇ ਤੋਂ ਵੀ ਘੱਟ ਹਨ। ਭਾਰਤ ਦੀ ਅਰਧ ਸੈਨਿਕ ਬਲ ਵਿੱਚ 25,27,000 ਸੈਨਿਕ ਹਨ। ਜਦੋਂਕਿ ਪਾਕਿਸਤਾਨ ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ ਪੰਜ ਲੱਖ ਹੈ। ਗਲੋਬਲ ਫਾਇਰ ਪਾਵਰ ਦੀ ਸੂਚੀ ਵਿੱਚ ਸ਼ਾਮਲ ਕੁੱਲ 145 ਦੇਸ਼ਾਂ ਵਿੱਚੋਂ ਭੂਟਾਨ ਸਭ ਤੋਂ ਘੱਟ ਫੌਜੀ ਤੌਰ ‘ਤੇ ਸ਼ਕਤੀਸ਼ਾਲੀ ਦੇਸ਼ ਹੈ। ਭੂਟਾਨ 145ਵੇਂ, ਬੇਨਿਨ 144ਵੇਂ, ਮੋਲਡੋਵਾ 143ਵੇਂ, ਸੋਮਾਲੀਆ 142ਵੇਂ ਅਤੇ ਲਾਇਬੇਰੀਆ 141ਵੇਂ ਸਥਾਨ ‘ਤੇ ਹੈ। ਇਸ ਸੂਚੀ ‘ਚ ਸੂਰੀਨਾਮ 140ਵੇਂ, ਬੇਲੀਜ਼ 139ਵੇਂ ਅਤੇ ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ 138ਵੇਂ ਸਥਾਨ ‘ਤੇ ਹੈ। ਆਈਸਲੈਂਡ 137ਵੇਂ ਅਤੇ ਮੱਧ ਅਫਰੀਕੀ ਗਣਰਾਜ 136ਵੇਂ ਸਥਾਨ ‘ਤੇ ਹੈ।

ਫਰਵਰੀ 2022 ਵਿੱਚ, ਰੂਸ ਨੇ ਆਪਣੇ ਗੁਆਂਢੀ ਦੇਸ਼ ਯੂਕਰੇਨ ਉੱਤੇ ਹਮਲਾ ਕੀਤਾ ਸੀ । ਇਸਦੇ ਲਈ ਉਨ੍ਹਾਂ ਨੇ ਆਪਣੀ ‘ਵਿਸ਼ੇਸ਼ ਮੁਹਿੰਮ’ ਸ਼ੁਰੂ ਕੀਤੀ ਸੀ। ਰੂਸ ਹੁਣ ਤੱਕ ਯੂਕਰੇਨ ਦੀ ਫੌਜ ਨੂੰ ਕੰਟਰੋਲ ਕਰਨ ‘ਚ ਸਪੱਸ਼ਟ ਤੌਰ ‘ਤੇ ਅਸਫਲ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦੇ ਦੂਜੇ ਸਥਾਨ ‘ਤੇ ਰਹਿਣ ‘ਤੇ ਸਵਾਲ ਉੱਠ ਰਹੇ ਹਨ। ਰੂਸ ਦੇ ਨੰਬਰ ਦੋ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚੁਟਕਲੇ ਵੀ ਬਣ ਰਹੇ ਹਨ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਯੂਕਰੇਨ ਵਿੱਚ ਰੂਸ ਦੂਜੇ ਨੰਬਰ ਦੀ ਸਭ ਤੋਂ ਤਾਕਤਵਰ ਸੈਨਾ ਹੈ, ਦੁਨੀਆ ਵਿੱਚ ਨਹੀਂ।