ਮਨੀਪੁਰ ਕਾਂਡ ਨੂੰ ਲੈ ਕੇ ਪੰਜਾਬ ‘ਚ ਰੋਸ, ਸੀ.ਐੱਮ ਭਗਵੰਤ ਮਾਨ ਨੇ ਕਿਹਾ ਮਨੀਪੁਰ ਘਟਨਾ ਇਕ ਵੱਡਾ ਕਲੰਕ

ਮਨੀਪੁਰ ਕਾਂਡ ਨੂੰ ਲੈ ਕੇ ਪੰਜਾਬ ‘ਚ ਰੋਸ, ਸੀ.ਐੱਮ ਭਗਵੰਤ ਮਾਨ ਨੇ ਕਿਹਾ ਮਨੀਪੁਰ ਘਟਨਾ ਇਕ ਵੱਡਾ ਕਲੰਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਪੁਰ ਵਿੱਚ ਵਾਪਰੀ ਇਸ ਘਿਨਾਉਣੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਣਮਨੁੱਖੀ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਮਨੀਪੁਰ ‘ਚ ਹਿੰਸਾ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ, ਹੁਣ ਔਰਤਾਂ ਨੂੰ ਨੰਗੇ ਕਰਕੇ ਘੁਮਾਉਣ ਦੀ ਘਟਨਾ ਨੇ ਦੇਸ਼ ਦੇ ਲੋਕਾਂ ਵਿਚ ਗੁੱਸਾ ਵਧਾ ਦਿਤਾ ਹੈ। ਜਾਤੀ ਹਿੰਸਾ ‘ਚ ਝੁਲਸ ਰਹੇ ਮਨੀਪੁਰ ਸੂਬੇ ‘ਚ ਦੋ ਔਰਤਾਂ ਨੂੰ ਨੰਗੀ ਕਰ ਕੇ ਪਰੇਡ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਹੁਣ ਪੰਜਾਬ ‘ਚ ਵੀ ਗੁੱਸਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਮਨੀਪੁਰ ਸਰਕਾਰ ‘ਤੇ ਹਮਲਾ ਬੋਲਿਆ।

ਪੰਜਾਬ ‘ਆਪ’ ਨੇ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਦੀ ਬਜਾਏ ਸਿਰਫ਼ ਇਹ ਤੈਅ ਕਰਦੀ ਰਹੀ ਹੈ ਕਿ ਨੌਂ ਸਾਲਾਂ ਤੋਂ ਔਰਤਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਹ ਮਨੀਪੁਰ ਵਿੱਚ ਔਰਤਾਂ ਵਿਰੁੱਧ ਹੋਏ ਭਿਆਨਕ, ਬੇਸ਼ਰਮ ਅਤੇ ਵਹਿਸ਼ੀਆਨਾ ਜ਼ੁਲਮਾਂ ​​ਤੋਂ ਦੁਖੀ ਹਨ।

ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਕਲੰਕ ਹੈ। ਵੀਰਵਾਰ ਨੂੰ ਪੰਜਾਬ ‘ਆਪ’ ਹੈੱਡਕੁਆਰਟਰ ‘ਚ ਬੁਲਾਈ ਗਈ ਪ੍ਰੈੱਸ ਕਾਨਫਰੰਸ ‘ਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਮਨੀਪੁਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਨੀਪੁਰ ਦੀ ਵੀਡੀਓ ਦੇਖ ਕੇ ਦੇਸ਼ ਭਰ ਦੀਆਂ ਔਰਤਾਂ ਡਰੀਆਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਪੁਰ ਵਿੱਚ ਵਾਪਰੀ ਇਸ ਘਿਨਾਉਣੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਣਮਨੁੱਖੀ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬੇਸਹਾਰਾ ਔਰਤਾਂ ਮਨੁੱਖਤਾ ਵਿਰੁੱਧ ਇਸ ਘਿਨਾਉਣੇ ਅਪਰਾਧ ਦਾ ਸ਼ਿਕਾਰ ਹੋਈਆਂ। ਮਾਨ ਨੇ ਕਿਹਾ ਕਿ ਇਹ ਵਹਿਸ਼ੀ ਘਟਨਾ ਦੇਸ਼ ਦੀ ਜ਼ਮੀਰ ‘ਤੇ ਵੱਡਾ ਧੱਬਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਨੀਪੁਰ ਦੀ ਘਟਨਾ ਬਾਰੇ ਟਵੀਟ ਕੀਤਾ, “ਮਨੀਪੁਰ ਵਿੱਚ ਔਰਤਾਂ ਦੀ ਨੰਗੀ ਪਰੇਡ ਅਤੇ ਜਿਨਸੀ ਸ਼ੋਸ਼ਣ ਦੀਆਂ ਭਿਆਨਕ ਵੀਡੀਓਜ਼ ਦੇਖ ਕੇ ਹੈਰਾਨ ਹਾਂ।” ਰਾਘਵ ਚੱਢਾ ਨੇ ਕਿਹਾ ਕਿ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਉੱਤਰ-ਪੂਰਬੀ ਰਾਜ ਵਿੱਚ ਵਹਿਸ਼ੀਆਨਾ ਹਿੰਸਾ ਨੂੰ ਦਰਸਾਉਂਦੀ ਸਮੱਗਰੀ ਹਰ ਦੂਜੇ ਦਿਨ ਸਾਹਮਣੇ ਆ ਰਹੀ ਹੈ।