ਰਾਹੁਲ ਇਕ ਐਥਲੀਟ ਹੈ, ਬੇਟੀ ਆਥੀਆ ਤੁਸੀਂ ਉਸ ਨਾਲ ਹਰ ਜਗ੍ਹਾ ਟ੍ਰੇਵਲ ਨਹੀਂ ਕਰ ਸਕਦੇ : ਸੁਨੀਲ ਸ਼ੈੱਟੀ

ਰਾਹੁਲ ਇਕ ਐਥਲੀਟ ਹੈ, ਬੇਟੀ ਆਥੀਆ ਤੁਸੀਂ ਉਸ ਨਾਲ ਹਰ ਜਗ੍ਹਾ ਟ੍ਰੇਵਲ ਨਹੀਂ ਕਰ ਸਕਦੇ : ਸੁਨੀਲ ਸ਼ੈੱਟੀ

ਸੁਨੀਲ ਸ਼ੈੱਟੀ ਨੇ ਕਿਹਾ ਕਿ ਇੱਕ ਅਭਿਨੇਤਾ ਵਾਂਗ, ਖਿਡਾਰੀਆਂ ਦੀ ਜ਼ਿੰਦਗੀ ਵਿੱਚ ਵੀ ਉਤਰਾਅ-ਚੜ੍ਹਾਅ ਆਉਂਦੇ ਹਨ। ਸੁਨੀਲ ਨੇ ਕਿਹਾ ਕਿ ਰਾਹੁਲ ਵਿਸ਼ਵ ਪੱਧਰੀ ਖਿਡਾਰੀ ਹੈ। ਉਹ ਆਪਣੇ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਬੱਲੇ ਨਾਲ ਜਵਾਬ ਦੇਣਾ ਜਾਣਦਾ ਹੈ।


ਸੁਨੀਲ ਸ਼ੈੱਟੀ ਨੂੰ ਆਪਣਾ ਦਾਮਾਦ ਕੇਐੱਲ ਰਾਹੁਲ ਬਹੁਤ ਜ਼ਿਆਦਾ ਪਸੰਦ ਹੈ। ਸੁਨੀਲ ਸ਼ੈੱਟੀ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਆਥੀਆ ਬਹੁਤ ਖੁਸ਼ਕਿਸਮਤ ਹੈ ਕਿਉਂਕਿ ਉਸਨੂੰ ਕੇਐੱਲ ਰਾਹੁਲ ਵਰਗਾ ਜੀਵਨ ਸਾਥੀ ਮਿਲਿਆ ਹੈ। ਸੁਨੀਲ ਦੇ ਮੁਤਾਬਕ, ਉਹ ਹਮੇਸ਼ਾ ਆਥੀਆ ਨੂੰ ਸਲਾਹ ਦਿੰਦੇ ਹਨ ਕਿ ਉਹ ਹਮੇਸ਼ਾ ਰਾਹੁਲ ਦੇ ਚੰਗੇ-ਬੁਰੇ ਸਮੇਂ ‘ਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ। ਇੱਕ ਅਭਿਨੇਤਾ ਵਾਂਗ, ਖਿਡਾਰੀਆਂ ਦੀ ਜ਼ਿੰਦਗੀ ਵਿੱਚ ਵੀ ਉਤਰਾਅ-ਚੜ੍ਹਾਅ ਆਉਂਦੇ ਹਨ। ਇਸ ਲਈ ਆਥੀਆ ਨੂੰ ਆਪਣੇ ਪਾਰਟਨਰ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਦੀ ਲੋੜ ਹੈ। ਰਾਹੁਲ ਦੀ ਖਰਾਬ ਫਾਰਮ ‘ਤੇ ਕੁਝ ਦਿਨ ਪਹਿਲਾਂ ਵੀ ਸੁਨੀਲ ਦੀ ਪ੍ਰਤੀਕਿਰਿਆ ਆਈ ਸੀ।

ਸੁਨੀਲ ਨੇ ਕਿਹਾ ਕਿ ਰਾਹੁਲ ਵਿਸ਼ਵ ਪੱਧਰੀ ਖਿਡਾਰੀ ਹੈ। ਉਹ ਆਪਣੇ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਬੱਲੇ ਨਾਲ ਜਵਾਬ ਦੇਣਾ ਜਾਣਦਾ ਹੈ। ਸੁਨੀਲ ਤੋਂ ਹਾਲ ਹੀ ‘ਚ ਪੁੱਛਿਆ ਗਿਆ ਸੀ ਕਿ ਉਹ ਬੇਟੀ ਆਥੀਆ ਨੂੰ ਕੀ ਸਲਾਹ ਦੇਣਾ ਚਾਹੁੰਦੇ ਹਨ। ਜਵਾਬ ‘ਚ ਸੁਨੀਲ ਨੇ ਕਿਹਾ- ਮੈਂ ਹਮੇਸ਼ਾ ਆਥੀਆ ਨੂੰ ਅਸਫਲਤਾ ਨੂੰ ਬਰਦਾਸ਼ਤ ਕਰਨਾ ਸਿਖਾਇਆ ਹੈ। ਦੂਜਾ, ਆਪਣੇ ਸਾਥੀ ‘ਤੇ ਅੰਨ੍ਹਾ ਭਰੋਸਾ ਕਰੋ। ਤੀਜੀ ਗੱਲ ਇਹ ਹੈ ਕਿ ਰਾਹੁਲ ਇਕ ਐਥਲੀਟ ਹੈ, ਉਸ ਨੂੰ ਹਮੇਸ਼ਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੋਵੇਗਾ। ਤੁਸੀਂ ਉਸ ਨਾਲ ਹਰ ਜਗ੍ਹਾ ਨਹੀਂ ਜਾ ਸਕਦੇ। ਹਮੇਸ਼ਾ ਉਸਦੇ ਨਾਲ ਖੜ੍ਹੇ ਰਹੋ, ਕਿਉਂਕਿ ਖਿਡਾਰੀਆਂ ਦੀ ਜ਼ਿੰਦਗੀ ‘ਚ ਵੀ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।

ਸੁਨੀਲ ਨੇ ਰਾਹੁਲ ਨੂੰ ਚੇਤਾਵਨੀ ਵੀ ਦਿੱਤੀ, ਸੁਨੀਲ ਨੇ ਕਿਹਾ – ਇੰਨੇ ਚੰਗੇ ਨਾ ਬਣੋ ਕਿ ਅਸੀਂ ਸਾਰੇ ਤੁਹਾਡੇ ਸਾਹਮਣੇ ਛੋਟੇ ਲੱਗਣ ਲੱਗ ਜਾਈਏ। ਇੰਨੇ ਚੰਗੇ ਨਾ ਬਣੋ ਕਿ ਲੋਕ ਤੁਹਾਨੂੰ ਚੰਗਿਆਈ ਦੀ ਪਰਿਭਾਸ਼ਾ ਸਮਝਣ। ਰਾਹੁਲ ਬਹੁਤ ਹੀ ਉਦਾਰ ਵਿਅਕਤੀ ਹਨ। ਮੈਂ ਹਮੇਸ਼ਾ ਆਥੀਆ ਨੂੰ ਕਹਿੰਦਾ ਹਾਂ ਕਿ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਰਾਹੁਲ ਵਰਗਾ ਮੁੰਡਾ ਮਿਲਿਆ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਸੁਨੀਲ ਸ਼ੈੱਟੀ ਕਿੰਨੇ ਵੱਡੇ ਕ੍ਰਿਕਟ ਪ੍ਰੇਮੀ ਹਨ। ਪਿਛਲੇ ਦਿਨੀਂ ਜਦੋਂ ਕੇਐੱਲ ਰਾਹੁਲ ਖ਼ਰਾਬ ਫਾਰਮ ਨਾਲ ਜੂਝ ਰਹੇ ਸਨ ਤਾਂ ਸੁਨੀਲ ਉਨ੍ਹਾਂ ਦੇ ਬਚਾਅ ‘ਚ ਆਏ ਸਨ। ਉਨ੍ਹਾਂ ਨੇ ਸਿਧਾਰਥ ਕਨਾਨ ਨੂੰ ਦਿੱਤੇ ਇੰਟਰਵਿਊ ‘ਚ ਕਿਹਾ- ਜੇਕਰ ਰਾਹੁਲ ਖਰਾਬ ਖੇਡ ਕੇ ਆਉਂਦਾ ਹੈ ਤਾਂ ਸਾਡੇ ਘਰ ‘ਚ ਇਸ ਦੀ ਚਰਚਾ ਨਹੀਂ ਹੁੰਦੀ। ਅਸੀਂ ਜਾਣਦੇ ਹਾਂ ਕਿ ਉਹ ਲੜਾਕੂ ਹੈ। ਉਹ ਆਪਣੀ ਖੇਡ ਵਿੱਚ ਮਾਹਰ ਹੈ, ਇਸ ਲਈ ਕੋਈ ਉਸਨੂੰ ਕੀ ਸਿਖਾ ਸਕਦਾ ਹੈ? ਉਹ ਦੇਸ਼ ਲਈ ਕ੍ਰਿਕਟ ਖੇਡਦਾ ਹੈ, ਕਿਸੇ ਇਲਾਕੇ ਲਈ ਨਹੀਂ।