ਸਤੇਂਦਰ ਜੈਨ ਨੂੰ SC ਤੋਂ ਅੰਤਰਿਮ ਜ਼ਮਾਨਤ, ਅਦਾਲਤ ਨੇ ਸਿਹਤ ਕਾਰਨਾਂ ਕਾਰਣ ਦਿਤੀ ਜਮਾਨਤ

ਸਤੇਂਦਰ ਜੈਨ ਨੂੰ SC ਤੋਂ ਅੰਤਰਿਮ ਜ਼ਮਾਨਤ, ਅਦਾਲਤ ਨੇ ਸਿਹਤ ਕਾਰਨਾਂ ਕਾਰਣ ਦਿਤੀ ਜਮਾਨਤ

ਸਤਿੰਦਰ ਜੈਨ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ 3 ਹਸਪਤਾਲਾਂ ਨੇ ਜੈਨ ਨੂੰ ਸਰਜਰੀ ਦੀ ਸਲਾਹ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।


ਸਤਿੰਦਰ ਜੈਨ ਲਈ ਆਖਰਕਾਰ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਸਤਿੰਦਰ ਜੈਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ (24 ਜੁਲਾਈ) ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜੈਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ‘ਚ ਪਿਛਲੀ ਸੁਣਵਾਈ 10 ਜੁਲਾਈ ਨੂੰ ਹੋਈ ਸੀ, ਜਿਸ ‘ਚ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ 24 ਜੁਲਾਈ ਤੱਕ ਵਧਾ ਦਿੱਤੀ ਸੀ।

ਸਤਿੰਦਰ ਜੈਨ ਦੇ ਵਕੀਲ ਏਐਮ ਸਿੰਘਵੀ ਨੇ ਅਦਾਲਤ ਨੂੰ ਕਿਹਾ ਸੀ ਕਿ 3 ਹਸਪਤਾਲਾਂ ਨੇ ਜੈਨ ਨੂੰ ਸਰਜਰੀ ਦੀ ਸਲਾਹ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ, 21 ਜੁਲਾਈ ਨੂੰ ਜੈਨ ਦੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਸੀ। ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਜੈਨ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ 26 ਮਈ ਨੂੰ ਸੁਪਰੀਮ ਕੋਰਟ ਨੇ ਡਾਕਟਰੀ ਸਥਿਤੀ ਦੇ ਆਧਾਰ ‘ਤੇ ਜੈਨ ਨੂੰ ਛੇ ਹਫ਼ਤਿਆਂ ਲਈ ਜ਼ਮਾਨਤ ਦਿੱਤੀ ਸੀ। 11 ਜੁਲਾਈ ਉਸ ਦੀ ਜ਼ਮਾਨਤ ਦਾ ਆਖਰੀ ਦਿਨ ਸੀ।

ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ- “ਜੈਨ ਦਾ ਨਿੱਜੀ ਹਸਪਤਾਲ ‘ਚ ਇਲਾਜ ਹੋ ਸਕਦਾ ਹੈ, ਪਰ ਕਿਸੇ ਗਵਾਹ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਨਾ ਹੀ ਉਹ ਦਿੱਲੀ ਤੋਂ ਬਾਹਰ ਜਾਵੇਗਾ। ਜ਼ਿਕਰਯੋਗ ਹੈ ਕਿ ਜੈਨ 31 ਮਈ 2022 ਤੋਂ ਹਿਰਾਸਤ ‘ਚ ਸੀ। 6 ਅਪ੍ਰੈਲ 2023 ਨੂੰ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ, ਉਸਨੇ ਮਈ 2023 ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ, ਜਿੱਥੋਂ ਉਸਨੂੰ 360 ਦਿਨਾਂ ਬਾਅਦ 42 ਦਿਨਾਂ ਲਈ ਜ਼ਮਾਨਤ ਮਿਲ ਗਈ ਸੀ।

25 ਮਈ ਦੀ ਸਵੇਰ ‘ਆਪ’ ਨੇਤਾ ਸਤੇਂਦਰ ਜੈਨ ਤਿਹਾੜ ਜੇਲ੍ਹ ਦੇ ਵਾਸ਼ਰੂਮ ‘ਚ ਫਿਸਲ ਕੇ ਡਿੱਗ ਗਏ ਸਨ। ਉਨ੍ਹਾਂ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੁਪਹਿਰ ਬਾਅਦ ਉਸਦੀ ਹਾਲਤ ਵਿਗੜਨ ਤੋਂ ਬਾਅਦ, ਉਸਨੂੰ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ (ਐਲਐਨਜੇਪੀ) ਲਿਜਾਇਆ ਗਿਆ ਅਤੇ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ। ਇੱਕ ਹਫ਼ਤੇ ਵਿੱਚ ਇਹ ਤੀਜੀ ਵਾਰ ਸੀ, ਜਦੋਂ ਜੈਨ ਹਸਪਤਾਲ ਪੁੱਜੇ ਸਨ। ਇਸ ਤੋਂ ਪਹਿਲਾਂ 22 ਮਈ ਨੂੰ ਉਨ੍ਹਾਂ ਨੂੰ ਦਿੱਲੀ ਦੇ ਹੀ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। ਫਿਰ ਉਸ ਨੂੰ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਹੋ ਗਈ ਸੀ। 20 ਮਈ ਨੂੰ ਵੀ ਇਸੇ ਪ੍ਰੇਸ਼ਾਨੀ ਕਾਰਨ ਉਸਨੂੰ ਦੀਨਦਿਆਲ ਹਸਪਤਾਲ ਲਿਆਂਦਾ ਗਿਆ ਸੀ।