- ਕਾਰੋਬਾਰ
- No Comment
ਸੁਪਰਟੈੱਕ ਦਾ ਚੇਅਰਮੈਨ ਗ੍ਰਿਫਤਾਰ, ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਕੀਤੀ ਕਾਰਵਾਈ

ਈਡੀ ਪਿਛਲੇ ਤਿੰਨ ਦਿਨਾਂ ਤੋਂ ਆਰ.ਕੇ ਅਰੋੜਾ ਤੋਂ ਪੁੱਛਗਿੱਛ ਕਰ ਰਹੀ ਸੀ। ਕੇਂਦਰੀ ਏਜੰਸੀ ਨੇ ਮੰਗਲਵਾਰ ਨੂੰ ਪੁੱਛਗਿੱਛ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਈਡੀ ਨੇ ਕੰਸਟ੍ਰਕਸ਼ਨ ਕੰਪਨੀ ਸੁਪਰਟੈੱਕ ਦੇ ਚੇਅਰਮੈਨ ਆਰ.ਕੇ ਅਰੋੜਾ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਦੇ ਦਿੱਲੀ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਈਡੀ ਪਿਛਲੇ ਤਿੰਨ ਦਿਨਾਂ ਤੋਂ ਆਰ.ਕੇ ਅਰੋੜਾ ਤੋਂ ਪੁੱਛਗਿੱਛ ਕਰ ਰਹੀ ਸੀ। ਕੇਂਦਰੀ ਏਜੰਸੀ ਨੇ ਮੰਗਲਵਾਰ ਨੂੰ ਪੁੱਛਗਿੱਛ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਰਿਪੋਰਟ ਮੁਤਾਬਕ ਮੰਗਲਵਾਰ ਨੂੰ ਵੀ ਈਡੀ ਨੇ ਆਰ.ਕੇ ਅਰੋੜਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਅਰੋੜਾ ਨੂੰ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ। ਅਰੋੜਾ ਦੇ ਪਰਿਵਾਰਕ ਮੈਂਬਰਾਂ ਨੂੰ ਈਡੀ ਵੱਲੋਂ ਗ੍ਰਿਫ਼ਤਾਰੀ ਦੀ ਸੂਚਨਾ ਦਿੱਤੀ ਗਈ ਸੀ। ਦਿੱਲੀ ਪੁਲਿਸ, ਹਰਿਆਣਾ ਪੁਲਿਸ ਅਤੇ ਯੂਪੀ ਪੁਲਿਸ ਦੁਆਰਾ ਸੁਪਰਟੈਕ ਗਰੁੱਪ ਆਫ ਕੰਪਨੀਜ਼ ਦੇ ਖਿਲਾਫ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਐਫਆਈਆਰਜ਼ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਜਾਂਚ ਸ਼ੁਰੂ ਕੀਤੀ।
ਇਨ੍ਹਾਂ ਸਾਰੀਆਂ ਐਫ.ਆਈ.ਆਰਜ਼ ਵਿੱਚ ਇੱਕੋ ਹੀ ਦੋਸ਼ ਸੀ। ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਅਤੇ ਇਸ ਦੇ ਡਾਇਰੈਕਟਰ ਆਪਣੇ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਬੁੱਕ ਕੀਤੇ ਫਲੈਟਾਂ ਦੇ ਬਦਲੇ ਸੰਭਾਵੀ ਖਰੀਦਦਾਰਾਂ ਤੋਂ ਐਡਵਾਂਸ ਪੈਸੇ ਲੈ ਕੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਸਮੇਂ ਸਿਰ ਫਲੈਟਾਂ ਦਾ ਕਬਜ਼ਾ ਸੌਂਪਣ ਵਿੱਚ ਨਾਕਾਮ ਰਹੀ ਹੈ। ਈਡੀ ਦੀ ਕਾਰਵਾਈ ਤੋਂ ਪਤਾ ਲੱਗਾ ਹੈ ਕਿ ਸੁਪਰਟੈਕ ਲਿਮਟਿਡ ਅਤੇ ਹੋਰ ਸਮੂਹ ਕੰਪਨੀਆਂ ਨੇ ਘਰ ਖਰੀਦਦਾਰਾਂ ਤੋਂ ਪੈਸੇ ਇਕੱਠੇ ਕੀਤੇ ਹਨ। ਫਲੈਟ ਬਣਾਉਣ ਦੇ ਨਾਂ ‘ਤੇ ਬੈਂਕਾਂ ਤੋਂ ਕਰਜ਼ਾ ਵੀ ਲਿਆ ਗਿਆ ਸੀ ਅਤੇ ਇਸ ਫੰਡ ਨੂੰ ਗਰੁੱਪ ਦੀਆਂ ਹੋਰ ਕੰਪਨੀਆਂ ਦੇ ਨਾਂ ‘ਤੇ ਜ਼ਮੀਨ ਖਰੀਦਣ ਲਈ ਡਾਇਵਰਟ ਕੀਤਾ ਗਿਆ ਸੀ । ਇਹ ਜ਼ਮੀਨਾਂ ਮੁੜ ਬੈਂਕਾਂ ਤੋਂ ਕਰਜ਼ਾ ਲੈਣ ਲਈ ਗਿਰਵੀ ਰੱਖੀਆਂ ਗਈਆਂ ਸਨ। ਸੁਪਰਟੈਕ ਗਰੁੱਪ ਨੇ ਵੀ ਬੈਂਕਾਂ ਨੂੰ ਭੁਗਤਾਨ ਕਰਨ ਵਿੱਚ ਡਿਫਾਲਟ ਕੀਤਾ ਹੈ। ਕਰੀਬ 1500 ਕਰੋੜ ਅਜਿਹੇ ਕਰਜ਼ੇ ਐਨ.ਪੀ.ਏ. ਬਣ ਗਏ ਹਨ।