ਸੋਨੀਪਤ ‘ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਝੋਨਾ ਲਾਇਆ, ਖੇਤਾਂ ‘ਚ ਟਰੈਕਟਰ ਵੀ ਚਲਾਇਆ

ਸੋਨੀਪਤ ‘ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਝੋਨਾ ਲਾਇਆ, ਖੇਤਾਂ ‘ਚ ਟਰੈਕਟਰ ਵੀ ਚਲਾਇਆ

ਰਾਹੁਲ ਗਾਂਧੀ ਨੇ ਮਦੀਨਾ ਪਿੰਡ ‘ਚ ਕਿਸਾਨਾਂ ਨੂੰ ਖੇਤਾਂ ‘ਚ ਹਲ ਵਾਹੁੰਦੇ ਅਤੇ ਵਾਹੀ ਕਰਦੇ ਦੇਖਿਆ ਤਾਂ ਅਚਾਨਕ ਉਸਨੇ ਆਪਣੇ ਕਾਫਲੇ ਨੂੰ ਰੋਕ ਲਿਆ। ਇਸ ਤੋਂ ਬਾਅਦ ਉਹ ਕਿਸਾਨਾਂ ਵਿਚਕਾਰ ਖੇਤ ਪਹੁੰਚ ਗਏ। ਰਾਹੁਲ ਨੇ ਕਿਸਾਨਾਂ ਨਾਲ ਬੈਠ ਕੇ ਨਾਸ਼ਤਾ ਵੀ ਕੀਤਾ।


ਰਾਹੁਲ ਗਾਂਧੀ ਦਾ ਆਮ ਲੋਕਾਂ ਨਾਲ ਮਿਲਣਾ ਲਗਾਤਾਰ ਜਾਰੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਸਵੇਰੇ ਹਰਿਆਣਾ ਦੇ ਸੋਨੀਪਤ ‘ਚ ਅਚਾਨਕ ਰੁਕ ਗਏ। ਇੱਥੇ ਰਾਹੁਲ ਨੇ ਕਿਸਾਨਾਂ ਨਾਲ ਖੇਤਾਂ ਵਿੱਚ ਝੋਨਾ ਲਾਇਆ। ਉਹ ਟਰੈਕਟਰ ਚਲਾ ਕੇ ਖੇਤ ਵੀ ਵਾਹੁੰਦੇ ਦੇਖੇ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਤੀ ਸਬੰਧੀ ਗੱਲਬਾਤ ਵੀ ਕੀਤੀ। ਰਾਹੁਲ ਨੇ ਕਿਸਾਨਾਂ ਨਾਲ ਬੈਠ ਕੇ ਨਾਸ਼ਤਾ ਵੀ ਕੀਤਾ। ਰਾਹੁਲ ਗਾਂਧੀ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ। ਉਹ ਸਵੇਰੇ 6.40 ਵਜੇ ਸੋਨੀਪਤ ਪਹੁੰਚੇ।

ਇੱਥੇ ਅਚਾਨਕ ਉਸਨੇ ਮਦੀਨਾ ਪਿੰਡ ‘ਚ ਕਿਸਾਨਾਂ ਨੂੰ ਖੇਤਾਂ ‘ਚ ਹਲ ਵਾਹੁੰਦੇ ਅਤੇ ਵਾਹੀ ਕਰਦੇ ਦੇਖਿਆ ਤਾਂ ਅਚਾਨਕ ਉਸਨੇ ਆਪਣੇ ਕਾਫਲੇ ਨੂੰ ਰੋਕ ਲਿਆ। ਇਸ ਤੋਂ ਬਾਅਦ ਉਹ ਕਿਸਾਨਾਂ ਵਿਚਕਾਰ ਖੇਤ ਪਹੁੰਚ ਗਏ। ਕਰੀਬ ਦੋ ਘੰਟੇ ਬਾਅਦ 8.40 ‘ਤੇ ਰਾਹੁਲ ਸੋਨੀਪਤ ਤੋਂ ਸ਼ਿਮਲਾ ਲਈ ਰਵਾਨਾ ਹੋਏ। ਗੋਹਾਨਾ ਤੋਂ ਕਾਂਗਰਸੀ ਵਿਧਾਇਕ ਜਗਬੀਰ ਮਲਿਕ ਨੇ ਕਿਹਾ ਕਿ ਇਹ ਇਲਾਕਾ ਖੁਸ਼ਕਿਸਮਤ ਹੈ, ਕਿ ਰਾਹੁਲ ਗਾਂਧੀ ਇੱਥੇ ਪੁੱਜੇ ਹਨ। ਰਾਹੁਲ ਦੇਖ ਰਹੇ ਸਨ ਕਿ ਇੱਕ ਪਿੰਡ ਵਿੱਚ ਖੇਤੀ ਕਰਨ ਦਾ ਤਰੀਕਾ ਕੀ ਹੈ। ਕਿਸਾਨ ਝੋਨਾ ਕਿਵੇਂ ਲਾਉਂਦਾ ਹੈ? ਇਸ ਵਿੱਚ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਰਿਆਣਾ ਵਿੱਚ ਰਾਹੁਲ ਗਾਂਧੀ ਦਾ ਅਚਾਨਕ ਹੈਰਾਨ ਕਰਨ ਵਾਲਾ ਫੈਸਲਾ ਪਹਿਲੀ ਵਾਰ ਨਹੀਂ ਹੈ। ਇੱਕ ਮਹੀਨਾ ਪਹਿਲਾਂ ਵੀ ਉਹ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਾਫ਼ਲੇ ਨੂੰ ਅੰਬਾਲਾ ਵਿਖੇ ਰੋਕ ਲਿਆ। ਇੱਥੋਂ ਉਹ ਟਰੱਕ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਚਲਾ ਗਿਆ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕਾਂਗਰਸੀ ਆਗੂਆਂ ਨੇ ਇਸ ਦੀਆਂ ਵੀਡੀਓ-ਫੋਟੋਆਂ ਜਾਰੀ ਕੀਤੀਆਂ। ਇਸ ਦੌਰਾਨ ਰਾਹੁਲ ਗਾਂਧੀ ਨੇ ਰਸਤੇ ਵਿੱਚ ਟਰੱਕ ਡਰਾਈਵਰ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ। ਕੁਝ ਦਿਨਾਂ ਬਾਅਦ ਰਾਹੁਲ ਗਾਂਧੀ ਨੇ ਟਰੱਕ ਡਰਾਈਵਰਾਂ ਨਾਲ ਆਪਣੀ ਗੱਲਬਾਤ ਦਾ ਵੀਡੀਓ ਵੀ ਜਾਰੀ ਕੀਤਾ ਸੀ।