ਸੰਨੀ ਦਿਓਲ ਦੀ ਗਦਰ 2 ਦੀ ਸੰਸਦ ਭਵਨ ‘ਚ ਹੋਵੇਗੀ ਸਕਰੀਨਿੰਗ, ਮੈਂਬਰਾਂ ਲਈ ਤਿੰਨ ਦਿਨਾਂ ਲਈ ਰੱਖੀ ਗਈ ਸਪੈਸ਼ਲ ਸਕ੍ਰੀਨਿੰਗ

ਸੰਨੀ ਦਿਓਲ ਦੀ ਗਦਰ 2 ਦੀ ਸੰਸਦ ਭਵਨ ‘ਚ ਹੋਵੇਗੀ ਸਕਰੀਨਿੰਗ, ਮੈਂਬਰਾਂ ਲਈ ਤਿੰਨ ਦਿਨਾਂ ਲਈ ਰੱਖੀ ਗਈ ਸਪੈਸ਼ਲ ਸਕ੍ਰੀਨਿੰਗ

ਇਹ ਸਕਰੀਨਿੰਗ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗੀ। ਫਿਲਮ ਦੀ ਨਿਰਮਾਤਾ ਕੰਪਨੀ ਜ਼ੀ ਸਟੂਡੀਓ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ, ਪਰ ਇਸ ਤੋਂ ਇਲਾਵਾ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


ਸੰਨੀ ਦਿਓਲ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ, ਇਸ ਸਾਲ ਪਹਿਲਾ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਇਆ ਅਤੇ ਉਸਤੋਂ ਬਾਅਦ ਕਾਫੀ ਸਾਲ ਬਾਅਦ ਉਨ੍ਹਾਂ ਦੀ ਕੋਈ ਫਿਲਮ ਹਿੱਟ ਹੋਈ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ‘ਗਦਰ 2’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ।

ਇਹ ਫਿਲਮ ਪਠਾਨ ਤੋਂ ਬਾਅਦ ਸਾਲ 2023 ਦੀ ਹਿੰਦੀ ਸਿਨੇਮਾ ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ ਵੀ ਬਣ ਗਈ ਹੈ। ‘ਗਦਰ 2’ 2001 ‘ਚ ਆਈ ਫਿਲਮ ‘ਗਦਰ ਏਕ ਪ੍ਰੇਮ ਕਥਾ’ ਦਾ ਸੀਕਵਲ ਹੈ। ਇਸ ਦੇ ਪਹਿਲੇ ਭਾਗ ਦੀ ਤਰ੍ਹਾਂ ਇਸ ਫਿਲਮ ਨੂੰ ਵੀ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਨੋਟ ਛਾਪ ਰਹੀ ਹੈ।

ਜਿੱਥੇ ਇਹ ਫਿਲਮ ਬਾਕਸ ਆਫਿਸ ‘ਤੇ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਹੁਣ ਫਿਲਮ ਲਈ ਇਕ ਚੰਗੀ ਖਬਰ ਆ ਰਹੀ ਹੈ ਕਿ ਅਨਿਲ ਸ਼ਰਮਾ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਸੰਸਦ ਦੀ ਨਵੀਂ ਇਮਾਰਤ ‘ਚ ਅੱਜ ਯਾਨੀ 25 ਅਗਸਤ ਤੋਂ ਤਿੰਨ ਦਿਨਾਂ ਤੱਕ ਪ੍ਰਦਰਸ਼ਿਤ ਹੋਵੇਗੀ। ਆਪਣੀ ਰਿਲੀਜ਼ ਦੇ ਦੋ ਹਫ਼ਤਿਆਂ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਫ਼ਿਲਮ ‘ਗਦਰ 2’ ਦੀ ਸਪੈਸ਼ਲ ਸਕ੍ਰੀਨਿੰਗ ਨਵੇਂ ਸੰਸਦ ਭਵਨ ਵਿੱਚ ਸੰਸਦ ਮੈਂਬਰਾਂ ਲਈ ਕੀਤੀ ਜਾਵੇਗੀ।

ਇਹ ਸਕਰੀਨਿੰਗ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗੀ। ਫਿਲਮ ਦੀ ਨਿਰਮਾਤਾ ਕੰਪਨੀ ਜ਼ੀ ਸਟੂਡੀਓ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ, ਪਰ ਇਸ ਤੋਂ ਇਲਾਵਾ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ, ਕੱਲ੍ਹ ਅਤੇ ਪਰਸੋਂ ਸਵੇਰੇ 11 ਵਜੇ ਤੋਂ ਸਕ੍ਰੀਨਿੰਗ ਹੋਵੇਗੀ।

ਰਿਪੋਰਟ ਮੁਤਾਬਕ ਸੰਸਦ ਭਵਨ ‘ਚ ਗਦਰ 2 ਦੀ ਸਕ੍ਰੀਨਿੰਗ ਨੂੰ ਲੈ ਕੇ ਫਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਕਿਹਾ, “ਸਾਨੂੰ ਸੰਸਦ ਤੋਂ ਫਿਲਮ ਦੀ ਸਕ੍ਰੀਨਿੰਗ ਲਈ ਇੱਕ ਮੇਲ ਮਿਲਿਆ ਹੈ। ਮੈਂ ਸੱਚਮੁੱਚ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।” ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਤਿੰਨ ਦਿਨਾਂ ਦੇ ਸ਼ੋਅ ‘ਚ ਸ਼ਾਮਲ ਹੋਣਗੇ, ਸ਼ਰਮਾ ਨੇ ਕਿਹਾ, “ਮੇਰੇ ਲਈ ਅੱਜ ਦਿੱਲੀ ਜਾਣਾ ਮੁਸ਼ਕਲ ਹੋਵੇਗਾ, ਪਰ ਮੈਂ ਕੱਲ੍ਹ ਯਾਤਰਾ ਕਰ ਸਕਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਉਪ ਰਾਸ਼ਟਰਪਤੀ ਵੀ ਫਿਲਮ ਦੇਖਣਗੇ।”