ਪਾਕਿਸਤਾਨ : PoK ਜੇਲ੍ਹ ‘ਚੋਂ 19 ਕੈਦੀ ਫਰਾਰ, ਲੱਸੀ ਮੰਗਣ ਦੇ ਬਹਾਨੇ ਗਾਰਡ ਫੜਿਆ, ਚਾਬੀਆਂ ਖੋਹੀਆਂ ਤੇ ਭੱਜ ਗਏ

ਪਾਕਿਸਤਾਨ : PoK ਜੇਲ੍ਹ ‘ਚੋਂ 19 ਕੈਦੀ ਫਰਾਰ, ਲੱਸੀ ਮੰਗਣ ਦੇ ਬਹਾਨੇ ਗਾਰਡ ਫੜਿਆ, ਚਾਬੀਆਂ ਖੋਹੀਆਂ ਤੇ ਭੱਜ ਗਏ

ਪੀਓਕੇ ਦੇ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਨੇ ਕਈ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਫਰਾਰ ਹੋਏ ਕੈਦੀਆਂ ਵਿੱਚੋਂ ਛੇ ਨੂੰ ਦਹਿਸ਼ਤ ਫੈਲਾਉਣ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੇ ਫਰਾਰ ਹੋਣ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

PoK ਜੇਲ੍ਹ ‘ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਵਲਾਕੋਟ ਜੇਲ੍ਹ ਤੋਂ 19 ਕੈਦੀ ਫਰਾਰ ਹੋ ਗਏ ਹਨ। ਇਨ੍ਹਾਂ ਵਿੱਚੋਂ 6 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਘਟਨਾ ਮੁਜ਼ੱਫਰਾਬਾਦ ਤੋਂ ਕਰੀਬ 110 ਕਿਲੋਮੀਟਰ ਦੂਰ ਪੁੰਛ ਦੀ ਰਾਵਲਕੋਟ ਜੇਲ੍ਹ ਵਿੱਚ ਵਾਪਰੀ।

ਇਕ ਕੈਦੀ ਨੇ ਗਾਰਡ ਨੂੰ ਆਪਣੀ ਲੱਸੀ ਬੈਰਕ ਵਿਚ ਲਿਆਉਣ ਲਈ ਕਿਹਾ। ਜਦੋਂ ਗਾਰਡ ਅਜਿਹਾ ਕਰਨ ਗਿਆ ਤਾਂ ਕੈਦੀ ਨੇ ਬੰਦੂਕ ਦੀ ਨੋਕ ‘ਤੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀਆਂ ਚਾਬੀਆਂ ਖੋਹ ਲਈਆਂ। ਪਾਕਿਸਤਾਨੀ ਮੀਡੀਆ ਡਾਨ ਮੁਤਾਬਕ ਇਸ ਤੋਂ ਬਾਅਦ ਕੈਦੀ ਨੇ ਬਾਕੀ ਬੈਰਕਾਂ ਦੇ ਤਾਲੇ ਵੀ ਖੋਲ੍ਹ ਦਿੱਤੇ। ਫਿਰ ਸਾਰੇ ਕੈਦੀ ਮੇਨ ਗੇਟ ਵੱਲ ਭੱਜੇ। ਇਸ ਦੌਰਾਨ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਡਿਪਟੀ ਸੁਪਰਡੈਂਟ ਸਮੇਤ 8 ਜੇਲ੍ਹ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੀਓਕੇ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਹੈ।

ਪੀਓਕੇ ਦੇ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਨੇ ਕਈ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਫਰਾਰ ਹੋਏ ਕੈਦੀਆਂ ਵਿੱਚੋਂ ਛੇ ਨੂੰ ਦਹਿਸ਼ਤ ਫੈਲਾਉਣ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੇ ਫਰਾਰ ਹੋਣ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਵੱਖ-ਵੱਖ ਥਾਵਾਂ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਪਾਕਿਸਤਾਨ ਦੇ ਪੁੰਛ ਵਿੱਚ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸੁਧਨੋਤੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਗਏ ਗਾਜ਼ੀ ਸ਼ਹਿਜ਼ਾਦ ਨੇ ਜੇਲ੍ਹ ਤੋੜ ਕੇ ਫਰਾਰ ਹੋਣ ਦੀ ਯੋਜਨਾ ਬਣਾਈ ਸੀ। ਉਸਨੂੰ ਪਿਛਲੇ ਸਾਲ ਅੱਤਵਾਦ ਰੋਕੂ ਵਿਭਾਗ ਨੇ ਤਿੰਨ ਸਾਥੀਆਂ ਸਮੇਤ ਫੜਿਆ ਸੀ। ਪਾਕਿਸਤਾਨ ਦੇ ਪੁਣਛ ਦੇ ਰਾਵਲਕੋਟ ਸ਼ਹਿਰ ਵਿੱਚ ਸਥਿਤ ਇਹ ਜੇਲ੍ਹ ਕਰੀਬ 30 ਸਾਲ ਪੁਰਾਣੀ ਹੈ। ਇਸ ਕਾਰਨ ਇਸਦਾ ਵੀ ਬਹੁਤ ਬੁਰਾ ਹਾਲ ਹੈ।