- ਅੰਤਰਰਾਸ਼ਟਰੀ
- No Comment
ਪਾਕਿਸਤਾਨ ਵਿੱਚ 2.5 ਕਰੋੜ ਬੱਚੇ ਸਕੂਲ ਨਹੀਂ ਜਾ ਰਹੇ ਹਨ, 53% ਲੜਕੀਆਂ ਸਕੂਲੀ ਸਿੱਖਿਆ ਤੋਂ ਵਾਂਝੀਆਂ
ਇਹ ਰਿਪੋਰਟ ਪਾਕ ਅਲਾਇੰਸ ਫਾਰ ਮੈਥਸ ਐਂਡ ਸਾਇੰਸ ਨੇ 2023 ਦੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਇਹ ਰਿਪੋਰਟ ਪਾਕਿਸਤਾਨ ਵਿੱਚ ‘ਆਊਟ ਆਫ ਸਕੂਲ ਚਿਲਡਰਨ’ (OOSC) ਦੀ ਹੈਰਾਨ ਕਰਨ ਵਾਲੀ ਸਥਿਤੀ ‘ਤੇ ਕੇਂਦਰਿਤ ਹੈ।
ਪਾਕਿਸਤਾਨ ਵਿਚ ਬੱਚੇ ਸਕੂਲੀ ਸਿਖਿਆ ਤੋਂ ਮੋਹਤਾਜ਼ ਨਜ਼ਰ ਆ ਰਹੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਆਰਥਿਕ ਸੰਕਟ ਦੇ ਨਾਲ-ਨਾਲ ਸਿੱਖਿਆ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ 5 ਤੋਂ 16 ਸਾਲ ਦੀ ਉਮਰ ਦੇ ਲਗਭਗ 2.53 ਕਰੋੜ ਬੱਚੇ ਸਕੂਲ ਨਹੀਂ ਜਾ ਰਹੇ ਹਨ। ਇਹ ਅੰਕੜਾ ਦੇਸ਼ ਦੇ ਸਕੂਲ ਜਾਣ ਵਾਲੇ ਬੱਚਿਆਂ ਦੀ ਕੁੱਲ ਆਬਾਦੀ ਦਾ 36% ਹੈ। ਸਭ ਤੋਂ ਮਾੜੇ ਹਾਲਾਤ ਪੇਂਡੂ ਖੇਤਰਾਂ ਵਿੱਚ ਹਨ। ‘ਦਿ ਮਿਸਿੰਗ ਥਰਡ ਆਫ਼ ਪਾਕਿਸਤਾਨ’ ਨਾਮ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।
ਇਹ ਰਿਪੋਰਟ ਪਾਕ ਅਲਾਇੰਸ ਫਾਰ ਮੈਥਸ ਐਂਡ ਸਾਇੰਸ ਨੇ 2023 ਦੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਇਹ ਰਿਪੋਰਟ ਪਾਕਿਸਤਾਨ ਵਿੱਚ ‘ਆਊਟ ਆਫ ਸਕੂਲ ਚਿਲਡਰਨ’ (OOSC) ਦੀ ਹੈਰਾਨ ਕਰਨ ਵਾਲੀ ਸਥਿਤੀ ‘ਤੇ ਕੇਂਦਰਿਤ ਹੈ। ਰਿਪੋਰਟ ਨੇ ਪਾਕਿਸਤਾਨ ਦੀ ਸਿੱਖਿਆ ਪ੍ਰਣਾਲੀ ਦੀਆਂ ਅਹਿਮ ਖਾਮੀਆਂ ਨੂੰ ਉਜਾਗਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ 74% ਬੱਚੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ਵਿੱਚ ਸਕੂਲਾਂ ਦੀ ਪਹੁੰਚ ਨਾ ਹੋਣ, ਗਰੀਬੀ ਅਤੇ ਸਮਾਜਿਕ ਸਮੱਸਿਆਵਾਂ ਕਾਰਨ ਬੱਚਿਆਂ ਨੂੰ ਸਕੂਲ ਲਿਆਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਦਰਸਾਉਂਦੀ ਹੈ ਕਿ 5 ਤੋਂ 9 ਸਾਲ ਦੀ ਉਮਰ ਦੇ ਬੱਚੇ ਸਭ ਤੋਂ ਵੱਧ ਸਿੱਖਿਆ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋਂ 51% ਨੇ ਕਦੇ ਵੀ ਸਕੂਲ ਵਿੱਚ ਦਾਖਲਾ ਨਹੀਂ ਲਿਆ। ਲਗਭਗ 50% ਬੱਚੇ ਸਕੂਲ ਛੱਡ ਚੁੱਕੇ ਹਨ ਜਾਂ ਹੁਣ ਸਕੂਲ ਨਹੀਂ ਜਾ ਰਹੇ ਹਨ। ਰਿਪੋਰਟ ਮੁਤਾਬਕ ਇਸ ਸਿੱਖਿਆ ਸੰਕਟ ਦਾ ਪਾਕਿਸਤਾਨ ਦੀ ਸਾਖਰਤਾ ਦਰ ‘ਤੇ ਲੰਬੇ ਸਮੇਂ ਤੱਕ ਅਸਰ ਪਵੇਗਾ। ਦੂਜੇ ਪਾਸੇ ਪੇਂਡੂ ਖੇਤਰਾਂ ਵਿੱਚ ਦਾਖ਼ਲਿਆਂ ਵਿੱਚ ਦੇਰੀ ਦਾ ਇੱਕ ਮੁੱਖ ਕਾਰਨ ਆਰਥਿਕ ਸਥਿਤੀ ਹੈ, ਜਿਸ ਕਾਰਨ ਬੱਚੇ ਸਕੂਲ ਨਹੀਂ ਪਹੁੰਚ ਪਾਉਂਦੇ। ਲਿੰਗ ਅਨੁਪਾਤ ਇਸ ਸਮੱਸਿਆ ਨੂੰ ਹੋਰ ਵਧਾ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਕੂਲ ਨਾ ਜਾਣ ਵਾਲਿਆਂ ਵਿੱਚ 53% ਕੁੜੀਆਂ ਹਨ। ਪੇਂਡੂ ਖੇਤਰਾਂ ਵਿੱਚ ਇਹ ਸਮੱਸਿਆ ਵੱਡੀ ਹੈ। ਇੱਥੇ ਔਰਤਾਂ ਦੀ ਸਾਖਰਤਾ ਦਰ ਪਹਿਲਾਂ ਹੀ ਘੱਟ ਹੈ।