30 ਸਾਲਾਂ ‘ਚ 130 ਕਰੋੜ ਲੋਕ ਹੋਣਗੇ ਸ਼ੂਗਰ ਦੇ ਮਰੀਜ਼, ਕੋਰੋਨਾ ਇਸਦਾ ਇਕ ਮੁੱਖ ਕਾਰਨ

30 ਸਾਲਾਂ ‘ਚ 130 ਕਰੋੜ ਲੋਕ ਹੋਣਗੇ ਸ਼ੂਗਰ ਦੇ ਮਰੀਜ਼, ਕੋਰੋਨਾ ਇਸਦਾ ਇਕ ਮੁੱਖ ਕਾਰਨ

ਖੋਜ ਮੁਤਾਬਕ ਮੋਟਾਪੇ ਕਾਰਨ ਸ਼ੂਗਰ ਦੇ ਮਰੀਜ਼ ਵੱਧ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਉਂਕਿ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਦੁਨੀਆ ਭਰ ਵਿਚ ਬਿਮਾਰੀ ਅਤੇ ਮੌਤ ਦਰ ਵੀ ਵਧ ਰਹੀ ਹੈ।


ਭਾਰਤ ਵਿਚ ਸ਼ੁਗਰ ਦੇ ਮਰੀਜ਼ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਵਿਚ ਡਿਪਰੈਸ਼ਨ ਇਕ ਮੁਖ ਕਾਰਣ ਹੈ। ਹੁਣ ਇਕ ਨਵੀਂ ਖੋਜ ਵਿੱਚ ਕਿਹਾ ਗਿਆ ਹੈ ਕਿ 2050 ਤੱਕ ਦੁਨੀਆ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਜਾਵੇਗੀ। ਖੋਜ ਮੁਤਾਬਕ 2050 ਤੱਕ ਦੁਨੀਆ ‘ਚ ਸ਼ੂਗਰ ਦੇ 130 ਕਰੋੜ ਮਰੀਜ਼ ਹੋਣਗੇ। 2021 ਵਿੱਚ ਇਹ ਗਿਣਤੀ 52.90 ਕਰੋੜ ਸੀ।

‘ਦਿ ਲੈਂਸੇਟ’ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਆਉਣ ਵਾਲੇ 30 ਸਾਲਾਂ ਵਿੱਚ ਕਿਸੇ ਵੀ ਦੇਸ਼ ਵਿੱਚ ਸ਼ੂਗਰ ਦੀ ਦਰ ਘੱਟਣ ਵਾਲੀ ਨਹੀਂ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ (ਯੂ.ਐਨ.) ਦਾ ਅਨੁਮਾਨ ਹੈ ਕਿ 2050 ਤੱਕ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 130 ਕਰੋੜ ਹੋ ਜਾਵੇਗੀ। ਭਾਵ ਹਰ 7 ਵਿੱਚੋਂ ਇੱਕ ਵਿਅਕਤੀ ਨੂੰ ਸ਼ੂਗਰ ਹੋਵੇਗੀ।

ਖੋਜ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕੋਵਿਡ-19 ਮਹਾਂਮਾਰੀ ਨੇ ਵਿਸ਼ਵ ਪੱਧਰ ‘ਤੇ ਡਾਇਬਟੀਜ਼ ਵਿੱਚ ਅਸਮਾਨਤਾ ਵਧਾ ਦਿੱਤੀ ਹੈ। ਨਸਲੀ ਘੱਟ-ਗਿਣਤੀ ਸਮੂਹਾਂ ਦੇ ਲੋਕਾਂ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਗੰਭੀਰ ਸੰਕਰਮਣ ਹੋਣ ਦੀ ਸੰਭਾਵਨਾ 50 ਪ੍ਰਤੀਸ਼ਤ ਵੱਧ ਹੈ । ਮਾਹਰਾਂ ਦੇ ਅਨੁਸਾਰ, ਕੋਰੋਨਾਵਾਇਰਸ ਸਰੀਰ ਵਿੱਚ ਗਲੂਕੋਜ਼ ਦੀ ਖਪਤ ਵਿੱਚ ਸ਼ਾਮਲ ਟਿਸ਼ੂਆਂ ਅਤੇ ਅੰਗਾਂ ਦੇ ਕੰਮ ਨੂੰ ਪ੍ਰਭਾਵਤ ਕਰਦਾ ਹੈ।

ਖੋਜ ਮੁਤਾਬਕ ਮੋਟਾਪੇ ਕਾਰਨ ਸ਼ੂਗਰ ਦੇ ਮਰੀਜ਼ ਵੱਧ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਉਂਕਿ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਦੁਨੀਆ ਭਰ ਵਿਚ ਬਿਮਾਰੀ ਅਤੇ ਮੌਤ ਦਰ ਵੀ ਵਧ ਰਹੀ ਹੈ। ਸ਼ੂਗਰ ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੋ ਜਾਂਦਾ ਹੈ। ਸ਼ੂਗਰ ਦੇ ਮਰੀਜ਼ ਜਲਦੀ ਥੱਕ ਜਾਂਦੇ ਹਨ। ਇਸ ਦਾ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਊਰਜਾ ਦੀ ਕਮੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਜਦੋਂ ਤੁਹਾਡਾ ਬਲੱਡ ਸ਼ੂਗਰ ਲੈਵਲ ਉੱਚਾ ਹੁੰਦਾ ਹੈ, ਤਾਂ ਗੁਰਦਾ ਖੂਨ ਵਿੱਚੋਂ ਵਧੇਰੇ ਸ਼ੂਗਰ ਨੂੰ ਫਿਲਟਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਜ਼ਿਆਦਾ ਪਿਸ਼ਾਬ ਆਉਣ ਕਾਰਨ ਸਰੀਰ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ। ਜਿਸ ਕਾਰਨ ਮਰੀਜ਼ਾਂ ਦੀ ਪਿਆਸ ਵਧ ਜਾਂਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਇਸ ਕਾਰਨ ਲੋਕ ਡੀਹਾਈਡ੍ਰੇਟ ਹੋਣ ਲੱਗਦੇ ਹਨ।

ਹਾਲ ਹੀ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਇੱਕ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ 11 ਪ੍ਰਤੀਸ਼ਤ ਆਬਾਦੀ ਸ਼ੂਗਰ ਤੋਂ ਪੀੜਤ ਹੋ ਸਕਦੀ ਹੈ। ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ 15 ਪ੍ਰਤੀਸ਼ਤ ਤੋਂ ਵੱਧ ਪ੍ਰੀ-ਡਾਇਬਟੀਜ਼ ਹਨ। ਭਾਵ ਭਵਿੱਖ ਵਿੱਚ ਇਨ੍ਹਾਂ ਲੋਕਾਂ ਨੂੰ ਸ਼ੂਗਰ ਹੋ ਸਕਦੀ ਹੈ। ਜੇਕਰ ਲੋਕ ਸਮੇਂ ਸਿਰ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਇੱਕ ਚੌਥਾਈ ਤੋਂ ਵੱਧ ਆਬਾਦੀ ਸ਼ੂਗਰ ਦੀ ਸ਼ਿਕਾਰ ਹੋ ਸਕਦੀ ਹੈ।