- ਅੰਤਰਰਾਸ਼ਟਰੀ
- No Comment
ਅਮਰੀਕਾ ‘ਚ 46 ਸਾਲਾ ਬੰਦਾ 18 ਸਾਲ ਦਾ ਨੌਜਵਾਨ ਬਣਨ ਲਈ ਰੋਜ਼ਾਨਾ ਖਾ ਰਿਹਾ ਹੈ 111 ਕਿਸਮ ਦੀਆਂ ਗੋਲੀਆਂ
ਅਮਰੀਕਾ ਦੇ ਵਿਅਕਤੀ ਨੂੰ ਜਵਾਨ ਰੱਖਣ ਲਈ 30 ਡਾਕਟਰਾਂ ਦੀ ਟੀਮ ਲੱਗੀ ਹੋਈ ਹੈ। ਇਸ 46 ਸਾਲਾ ਅਮਰੀਕੀ ਵਿਅਕਤੀ ਦਾ ਨਾਂ ਬ੍ਰਾਇਨ ਜਾਨਸਨ ਹੈ। ਉਹ 18 ਸਾਲ ਦਾ ਨੌਜਵਾਨ ਬਣਨਾ ਚਾਹੁੰਦਾ ਹੈ। ਉਹ ਆਪਣੇ ‘ਤੇ ਹੁਣ ਤੱਕ ਕਰੀਬ 40 ਲੱਖ ਡਾਲਰ ਖਰਚ ਕਰ ਚੁੱਕਾ ਹੈ।
ਅਮਰੀਕਾ ਨੂੰ ਨਵੇਂ ਨਵੇਂ ਸਿਹਤ ਸਬੰਧੀ ਤਜ਼ਰਬੇ ਕਰਨ ‘ਚ ਦੁਨੀਆਂ ਵਿੱਚ ਮੁਹਾਰਤ ਹਾਸਿਲ ਹੈ। ਅਜੇ ਤੱਕ ਅਜਿਹਾ ਕੋਈ ਹੱਲ ਨਹੀਂ ਹੈ, ਜਿਸ ਨਾਲ ਵਿਅਕਤੀ ਸਦਾ ਲਈ ਜਵਾਨ ਰਹਿ ਸਕੇ, ਸਾਰਿਆਂ ਨੇ ਇੱਕ ਦਿਨ ਬੁੱਢਾ ਹੋਣਾ ਹੈ। ਇਹ ਸਭ ਜਾਣਨ ਦੇ ਬਾਵਜੂਦ ਵੀ ਜ਼ਿਆਦਾਤਰ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਰਹਿੰਦੀ ਹੈ।
ਕੀ ਕਰੀਏ: ਜਵਾਨੀ ਅਤੇ ਬੁਢਾਪੇ ‘ਤੇ ਕਿਸੇ ਦਾ ਵੱਸ ਨਹੀਂ, ਨਹੀਂ ਤਾਂ ਕੌਣ ਬੁੱਢਾ ਹੋਣਾ ਚਾਹੇਗਾ? ਉਮਰ ਭਰ ਜਵਾਨ ਰਹਿਣ ਦੀ ਇੱਛਾ ਮਨੁੱਖ ਦੀ ਸਭ ਤੋਂ ਵੱਡੀ ਇੱਛਾ ਹੈ, ਜੋ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਅਮਰੀਕਾ ਦੇ ਇੱਕ 46 ਸਾਲਾ ਅੱਧਖੜ ਉਮਰ ਦੇ ਵਿਅਕਤੀ ਨੇ ਵੀ ਜਵਾਨ ਰਹਿਣ ਦੀ ਅਨੋਖੀ ਲਾਲਸਾ ਨੂੰ ਪਾਲਿਆ ਹੈ। ਉਹ ਹਮੇਸ਼ਾ ਜਵਾਨ ਰਹਿਣ ਲਈ ਵੀ ਲੱਖਾਂ ਡਾਲਰ ਖਰਚ ਕਰ ਰਿਹਾ ਹੈ।
ਅਮਰੀਕਾ ਦੇ ਵਿਅਕਤੀ ਨੂੰ ਜਵਾਨ ਰੱਖਣ ਲਈ 30 ਡਾਕਟਰਾਂ ਦੀ ਟੀਮ ਲੱਗੀ ਹੋਈ ਹੈ। ਇਸ 46 ਸਾਲਾ ਅਮਰੀਕੀ ਵਿਅਕਤੀ ਦਾ ਨਾਂ ਬ੍ਰਾਇਨ ਜਾਨਸਨ ਹੈ। ਉਹ 18 ਸਾਲ ਦਾ ਨੌਜਵਾਨ ਬਣਨਾ ਚਾਹੁੰਦਾ ਹੈ। ਬ੍ਰਾਇਨ ਇਸ ਦੇ ਲਈ ਖੁਦ ‘ਤੇ ਲੱਖਾਂ ਡਾਲਰ ਖਰਚ ਵੀ ਕਰ ਰਹੇ ਹਨ। ਅਮਰੀਕਾ ਦੇ 30 ਡਾਕਟਰ ਹਰ ਸਮੇਂ ਬ੍ਰਾਇਨ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।
ਡਾਕਟਰਾਂ ਨੇ ਬ੍ਰਾਇਨ ਨੂੰ 46 ਸਾਲ ਦੇ ਮੱਧਵਰਗੀ ਤੋਂ 18 ਸਾਲ ਦੇ ਨੌਜਵਾਨ ਵਿੱਚ ਬਦਲਣ ਦਾ ਅਦਭੁਤ ਪ੍ਰਯੋਗ ਸ਼ੁਰੂ ਕੀਤਾ ਹੈ। ਪਰ ਕੀ ਇਹ ਪ੍ਰਯੋਗ ਸਫਲ ਹੋਵੇਗਾ? ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ ਲਈ ਸਭ ਤੋਂ ਵੱਡੀ ਕ੍ਰਾਂਤੀ ਹੋਵੇਗੀ। ਆਪਣੀ ਜਵਾਨੀ ਮੁੜ ਹਾਸਲ ਕਰਨ ਦੀ ਇੱਛਾ ਵਿਚ, ਬ੍ਰਾਇਨ ਨੇ ਆਪਣੀ ਇਕ ਪੁਰਾਣੀ ਕੰਪਨੀ ਨਾਲ 800 ਮਿਲੀਅਨ ਡਾਲਰ ਯਾਨੀ 66 ਅਰਬ 57 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਸੌਦਾ ਵੀ ਕੀਤਾ। ਕੰਪਨੀ ਨੂੰ ਵੇਚਣ ਤੋਂ ਬਾਅਦ ਹੁਣ ਤੱਕ ਉਹ ਆਪਣੇ ‘ਤੇ ਕਰੀਬ 40 ਲੱਖ ਡਾਲਰ ਖਰਚ ਕਰ ਚੁੱਕਾ ਹੈ। ਸਾਰੇ ਮਹਿੰਗੇ ਉਪਕਰਨਾਂ ਦੀ ਮਦਦ ਨਾਲ ਉਹ ਡਾਕਟਰਾਂ ਦੀ ਸਲਾਹ ‘ਤੇ ਰੋਜ਼ਾਨਾ 111 ਕਿਸਮ ਦੀਆਂ ਗੋਲੀਆਂ ਲੈ ਰਿਹਾ ਹੈ।