- ਖੇਡਾਂ
- No Comment
800 Trailer : ਸਚਿਨ ਤੇਂਦੁਲਕਰ ਨੇ ਮੁਰਲੀਧਰਨ ਦੀ ਬਾਇਓਪਿਕ ਦਾ ਟ੍ਰੇਲਰ ਕੀਤਾ ਲਾਂਚ, ਵਿਜੇ ਸੇਤੂਪਤੀ ਨੇ ਵਿਰੋਧ ਤੋਂ ਬਾਅਦ ਛੱਡੀ ਸੀ ਫਿਲਮ
ਟੈਸਟ ਕ੍ਰਿਕਟ ‘ਚ 800 ਵਿਕਟਾਂ ਲੈਣ ਦਾ ਰਿਕਾਰਡ ਮੁਰਲੀਧਰਨ ਦੇ ਨਾਂ ਹੈ, ਇਸ ਲਈ ਨਿਰਮਾਤਾਵਾਂ ਨੇ ਫਿਲਮ ਦਾ ਨਾਂ ‘800’ ਰੱਖਿਆ ਹੈ।
ਸ਼੍ਰੀਲੰਕਾਈ ਕ੍ਰਿਕਟਰ ਮੁਥੱਈਆ ਮੁਰਲੀਧਰਨ ਉਸਦੀ ਬਾਇਓਪਿਕ ਫਿਲਮ ‘800’ ਦਾ ਅਧਿਕਾਰਤ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਉਤਸ਼ਾਹਿਤ ਹਨ। ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸ਼੍ਰੀਲੰਕਾ ਦੇ ਸਾਬਕਾ ਆਲਰਾਊਂਡਰ ਸਨਥ ਜੈਸੂਰੀਆ ਨੇ ਮੁੰਬਈ ਵਿੱਚ ਅਧਿਕਾਰਤ ਟ੍ਰੇਲਰ ਲਾਂਚ ਕੀਤਾ।
SACHIN TENDULKAR UNVEILS TRAILER OF MUTHIAH MURALIDARAN BIOPIC ‘800’… 6 OCT RELEASE… #SachinTendulkar unveiled the trailer of the #MuthiahMuralidaran biopic, titled 800 [#800TheMovie]… #SanathJayasuriya was also present at the event.
— taran adarsh (@taran_adarsh) September 5, 2023
Trailer 🔗: https://t.co/e21A4LjQH2… pic.twitter.com/0zDMU3N3UH
ਸਪਿਨਰ ਮੁਥੱਈਆ ਮੁਰਲੀਧਰਨ ਨੂੰ ਵੱਡੇ ਵੱਡੇ ਬੱਲੇਬਾਜਾ ਦੇ ਦਿਲਾਂ ਵਿਚ ਡਰ ਪੈਦਾ ਕਰਨ ਵਾਲੇ ਗੇਂਦਬਾਜ਼ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਸਚਿਨ ਤੇਂਦੁਲਕਰ ਨੇ ਮੁੰਬਈ ਵਿੱਚ ਮਹਾਨ ਸ਼੍ਰੀਲੰਕਾ ਦੇ ਸਪਿਨਰ ਮੁਥੱਈਆ ਮੁਰਲੀਧਰਨ ਦੀ ਬਾਇਓਪਿਕ ਦਾ ਟ੍ਰੇਲਰ ਲਾਂਚ ਕੀਤਾ। ‘800’ ਨਾਂ ਦੀ ਇਸ ਫਿਲਮ ‘ਚ ਮੁਰਲੀਧਰਨ ਦੀ ਭੂਮਿਕਾ ਅਭਿਨੇਤਾ ਮਧੁਰ ਮਿੱਤਲ ਨਿਭਾਅ ਰਹੇ ਹਨ।
ਮਧੁਰ ਇਸ ਤੋਂ ਪਹਿਲਾਂ ਆਸਕਰ ਜੇਤੂ ਫਿਲਮ ‘ਸਲਮਡਾਗ ਮਿਲੀਅਨੇਅਰ’ ਦਾ ਹਿੱਸਾ ਸੀ। ਇਸ ਵਿੱਚ ਉਸਨੇ ਸਲੀਮ ਮਲਿਕ ਦਾ ਕਿਰਦਾਰ ਨਿਭਾਇਆ ਸੀ। 800 ਐਮਐਸ ਸ੍ਰੀਪਤੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਤਾਮਿਲ, ਤੇਲਗੂ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ।
ਸੋਮਵਾਰ ਨੂੰ ਇਸ ਫਿਲਮ ਦੇ ਮੇਕਰਸ ਨੇ ਇੱਕ ਟੀਜ਼ਰ ਰਿਲੀਜ਼ ਕੀਤਾ। ਟੀਜ਼ਰ ਵਿੱਚ ਮੁਰਲੀ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀ ਝਲਕ ਦਿਖਾਈ ਗਈ ਹੈ। ਦਿਖਾਇਆ ਗਿਆ ਹੈ ਕਿ ਮੁਰਲੀ ਨੇ ਬਚਪਨ ਵਿੱਚ ਦੰਗਿਆਂ ਦਾ ਦਰਦ ਝੱਲਿਆ ਸੀ। ਇਸ ਤੋਂ ਬਾਅਦ ਉਹ ਸਕੂਲ ‘ਚ ਕ੍ਰਿਕਟਰ ਆਫ ਦਿ ਈਅਰ ਬਣਿਆ।
ਟੀਜ਼ਰ ਵਿੱਚ ਆਪਣੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸ ਦੇ ਚੈਂਪੀਅਨ ਬਣਨ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ‘ਚ ਕ੍ਰਿਕਟਰ ਮੁਥੱਈਆ ਮੁਰਲੀਧਰਨ ਦੀ ਭੂਮਿਕਾ ਦੱਖਣ ਦੇ ਮਸ਼ਹੂਰ ਅਭਿਨੇਤਾ ਵਿਜੇ ਸੇਤੂਪਤੀ ਨੇ ਨਿਭਾਉਣੀ ਸੀ। ਵਿਜੇ ਨੇ ਆਪਣੇ ਫਰਸਟ ਲੁੱਕ ਪੋਸਟਰ ਨਾਲ ਫਿਲਮ ਦਾ ਐਲਾਨ ਕੀਤਾ ਸੀ। ਇਹ ਐਲਾਨ ਕਰਦੇ ਹੀ ਉਹ ਤਾਮਿਲਾਂ ਦੇ ਨਿਸ਼ਾਨੇ ‘ਤੇ ਆ ਗਏ ਸਨ। ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਟਵਿੱਟਰ ‘ਤੇ ਇੱਕ ਵਿਅਕਤੀ ਨੇ ਵਿਜੇ ਦੀ ਧੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਮੁਰਲੀਧਰਨ ਨੇ ਤਾਮਿਲਾਂ ਨੂੰ ਧੋਖਾ ਦਿੱਤਾ ਹੈ, ਇਸ ਲਈ ਵਿਜੇ ਸੇਤੂਪਤੀ ਨੂੰ ਇਸ ਫਿਲਮ ‘ਚ ਕੰਮ ਨਹੀਂ ਕਰਨਾ ਚਾਹੀਦਾ।
ਮੁਰਲੀਧਰਨ ਦੇ ਪੁਰਖੇ ਭਾਰਤੀ ਸਨ ਅਤੇ ਉਨ੍ਹਾਂ ਦੀ ਪਤਨੀ ਵੀ ਤਾਮਿਲਨਾਡੂ ਤੋਂ ਹੈ। ਮੁਰਲੀਧਰਨ ਨੇ ਆਪਣੇ ਕਰੀਅਰ ‘ਚ 133 ਟੈਸਟ, 350 ਵਨਡੇ ਅਤੇ 12 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਕਿਉਂਕਿ ਟੈਸਟ ਕ੍ਰਿਕਟ ‘ਚ 800 ਵਿਕਟਾਂ ਲੈਣ ਦਾ ਰਿਕਾਰਡ ਮੁਰਲੀਧਰਨ ਦੇ ਨਾਂ ਹੈ, ਇਸ ਲਈ ਨਿਰਮਾਤਾਵਾਂ ਨੇ ਫਿਲਮ ਦਾ ਨਾਂ ‘800’ ਰੱਖਿਆ ਹੈ।