ਪੁਰੀ ‘ਚ ਜਗਨਨਾਥ ਰਥ ਯਾਤਰਾ ਦੌਰਾਨ ਮਚੀ ਭਗਦੜ, ਕਈ ਲੋਕ ਹੋਏ ਜ਼ਖਮੀ, ਓਡੀਸ਼ਾ ਦੇ ਮੁੱਖ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ

ਪੁਰੀ ‘ਚ ਜਗਨਨਾਥ ਰਥ ਯਾਤਰਾ ਦੌਰਾਨ ਮਚੀ ਭਗਦੜ, ਕਈ ਲੋਕ ਹੋਏ ਜ਼ਖਮੀ, ਓਡੀਸ਼ਾ ਦੇ ਮੁੱਖ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ

ਪੁਰੀ ‘ਚ 53 ਸਾਲ ਬਾਅਦ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੋ ਦਿਨਾਂ ਲਈ ਕੱਢੀ ਜਾ ਰਹੀ ਹੈ। 1971 ਤੋਂ ਇਹ ਰੱਥ ਯਾਤਰਾ ਇੱਕ ਦਿਨ ਲਈ ਕੱਢੀ ਜਾ ਰਹੀ ਸੀ। ਇਸ ਸਾਲ ਇਸ ਯਾਤਰਾ ਨੂੰ ਦੋ ਦਿਨਾਂ ਦਾ ਕੀਤਾ ਗਿਆ ਹੈ।

ਓਡੀਸ਼ਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਓਡੀਸ਼ਾ ਦੇ ਪੁਰੀ ‘ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਭਗਦੜ ਮੱਚ ਗਈ। ਇਸ ਭਗਦੜ ਵਿੱਚ 15 ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਇੱਕ ਸ਼ਰਧਾਲੂ ਦੀ ਮੌਤ ਹੋ ਗਈ। ਭਗਦੜ ‘ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਕਈ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਜਿਹੇ ‘ਚ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗੰਭੀਰ ਜ਼ਖਮੀ ਸ਼ਰਧਾਲੂਆਂ ਦਾ ਇਲਾਜ ਜਾਰੀ ਹੈ।

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਰਾਸ਼ੀ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਪੁਰੀ ਵਿੱਚ ਰੱਥ ਯਾਤਰਾ ਦੌਰਾਨ ਭਗਵਾਨ ਬਲਭੱਦਰ ਦੇ ਤਲਧਵਜ ਰੱਥ ਨੂੰ ਖਿੱਚਦੇ ਸਮੇਂ ਦਮ ਘੁਟਣ ਕਾਰਨ ਇੱਕ ਸ਼ਰਧਾਲੂ ਦੀ ਦਰਦਨਾਕ ਮੌਤ ਹੋ ਗਈ। ਹਾਲਾਂਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਰੀ ‘ਚ 53 ਸਾਲ ਬਾਅਦ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੋ ਦਿਨਾਂ ਲਈ ਕੱਢੀ ਜਾ ਰਹੀ ਹੈ। 1971 ਤੋਂ ਇਹ ਰੱਥ ਯਾਤਰਾ ਇੱਕ ਦਿਨ ਲਈ ਕੱਢੀ ਜਾ ਰਹੀ ਸੀ। ਇਸ ਸਾਲ ਇਹ ਦੋ ਦਿਨਾਂ ਦਾ ਕੀਤਾ ਗਿਆ ਹੈ। ਹਰ ਸਾਲ ਨਿਕਲਣ ਵਾਲੀ ਇਸ ਰੱਥ ਯਾਤਰਾ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਗਵਾਨ ਬਲਭੱਦਰ ਦਾ ਰੱਥ ਪੁਰੀ ਰੱਥ ਯਾਤਰਾ ‘ਚ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਇਕ ਵਿਅਕਤੀ ਜ਼ਮੀਨ ‘ਤੇ ਡਿੱਗ ਗਿਆ। ਜ਼ਮੀਨ ‘ਤੇ ਡਿੱਗ ਕੇ ਸ਼ਰਧਾਲੂ ਦੀ ਮੌਤ ਹੋ ਗਈ। ਇਸ ਦੌਰਾਨ ਮਾਮੂਲੀ ਭਗਦੜ ਕਾਰਨ 15 ਲੋਕ ਜ਼ਖਮੀ ਹੋ ਗਏ।