ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ਸਵੇਰੇ 8 ਵਜੇ ਤੋਂ ਹੋਵੇਗੀ ਵੋਟਾਂ ਦੀ ਗਿਣਤੀ ਸ਼ੁਰੂ

ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ਸਵੇਰੇ 8 ਵਜੇ ਤੋਂ ਹੋਵੇਗੀ ਵੋਟਾਂ ਦੀ ਗਿਣਤੀ ਸ਼ੁਰੂ

ਸ਼ੀਤਲ ਅੰਗੁਰਾਲ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਇਹ ਵਿਧਾਨ ਸਭਾ ਉਪ ਚੋਣ ਹੋਈ ਹੈ। 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਹ ਚੋਣਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਚੁਣੌਤੀ ਬਣ ਕੇ ਆਈਆਂ ਹਨ।

ਜਲੰਧਰ ਪੱਛਮੀ ਦੀਆਂ ਚੋਣਾਂ ਇਸ ਵਾਰ ਸਭ ਤੋਂ ਜ਼ਿਆਦਾ ਚਰਚਾ ਦਾ ਕੇਂਦਰ ਬਣਿਆ ਹੋਇਆ ਸਨ। ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ, ਭਾਜਪਾ ਦੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਸੁਰਜੀਤ ਕੌਰ, ਬਸਪਾ ਦੇ ਉਮੀਦਵਾਰ ਸਮੇਤ 15 ਉਮੀਦਵਾਰ ਮੈਦਾਨ ਵਿੱਚ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਕਾਰ ਹੈ।

ਇਸ ਵਾਰ ਵੋਟਿੰਗ ਫ਼ੀਸਦ 55 ਫ਼ੀਸਦੀ ਤੋਂ ਵੀ ਘੱਟ ਰਹੀ ਹੈ। ਇਹ 38 ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਹੀ ਨਹੀਂ ਸਗੋਂ ਪੱਛਮੀ ਹਲਕੇ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਮਤਦਾਨ ਹੈ। ਇਸ ਕਾਰਨ ਸਾਰੇ ਉਮੀਦਵਾਰ ਇਸ ਗੱਲ ਦਾ ਹਿਸਾਬ ਨਹੀਂ ਲਗਾ ਪਾ ਰਹੇ ਹਨ ਕਿ ਨਤੀਜਾ ਕੀ ਨਿਕਲ ਸਕਦਾ ਹੈ। ਹਾਲਾਂਕਿ, ਸਾਰੇ ਪ੍ਰਮੁੱਖ ਦਾਅਵੇਦਾਰ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਸ਼ੀਤਲ ਅੰਗੁਰਾਲ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਇਹ ਵਿਧਾਨ ਸਭਾ ਉਪ ਚੋਣ ਹੋਈ ਹੈ। 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਹ ਚੋਣਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਚੁਣੌਤੀ ਬਣ ਕੇ ਆਈਆਂ ਹਨ।

38 ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਬੜ੍ਹਤ ਹਾਸਲ ਕੀਤੀ ਸੀ। ਜੇਕਰ ਨਤੀਜਾ ਕਾਂਗਰਸ ਦੇ ਹੱਕ ਵਿੱਚ ਨਾ ਆਇਆ ਤਾਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਭਰੋਸੇਯੋਗਤਾ ਨੂੰ ਠੇਸ ਲੱਗ ਸਕਦੀ ਹੈ। ਇਹ ਚੋਣ ਆਮ ਆਦਮੀ ਪਾਰਟੀ ਲਈ ਵੀ ਬਹੁਤ ਅਹਿਮ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਡੇਰੇ ਲਾਏ ਹੋਏ ਹਨ ਅਤੇ ਕਈ ਮੰਤਰੀ, ਕਈ ਵਿਧਾਇਕ ਅਤੇ ‘ਆਪ’ ਆਗੂ ਮੁਹੱਲਾ ਪੱਧਰ ‘ਤੇ ਸਰਗਰਮ ਹੋ ਗਏ ਹਨ।