ਕਨ੍ਹੱਈਆ ਮਿੱਤਲ ਨਹੀਂ ਹੋਣਗੇ ਕਾਂਗਰਸ ‘ਚ ਸ਼ਾਮਲ, ਕਿਹਾ- ਨਹੀਂ ਚਾਹੁੰਦੇ ਕਿ ਕਿਸੇ ਸਨਾਤਨੀ ਦਾ ਭਰੋਸਾ ਟੁੱਟੇ

ਕਨ੍ਹੱਈਆ ਮਿੱਤਲ ਨਹੀਂ ਹੋਣਗੇ ਕਾਂਗਰਸ ‘ਚ ਸ਼ਾਮਲ, ਕਿਹਾ- ਨਹੀਂ ਚਾਹੁੰਦੇ ਕਿ ਕਿਸੇ ਸਨਾਤਨੀ ਦਾ ਭਰੋਸਾ ਟੁੱਟੇ

ਇਨ੍ਹਾਂ ਸਾਰੀਆਂ ਖਬਰਾਂ ਦੇ ਵਿਚਕਾਰ ਭਾਜਪਾ ਸੰਸਦ ਮਨੋਜ ਤਿਵਾਰੀ ਦੇ ਨਾਲ ਮਸ਼ਹੂਰ ਭਜਨ ਗਾਇਕ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਤਿਵਾਰੀ ਦੇ ਕਾਰਨ ਕਨ੍ਹਈਆ ਮਿੱਤਲ ਦੀ ਵਾਪਸੀ ਹੋਈ ਹੈ।

ਭਜਨ ਗਾਇਕ ਕਨ੍ਹਈਆ ਮਿੱਤਲ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਦੇ ਆਪਣੇ ਬਿਆਨ ਨੂੰ ਲੈ ਕੇ ਯੂ-ਟਰਨ ਲਿਆ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਿੱਤਲ ਨੇ ਅੱਗੇ ਕਿਹਾ ਕਿ ਭਾਜਪਾ ਦੀ ਉੱਚ ਲੀਡਰਸ਼ਿਪ ਮੈਨੂੰ ਬਹੁਤ ਪਿਆਰ ਕਰਦੀ ਹੈ। ਸਾਰੇ ਸਨਾਤਨੀ ਭੈਣ-ਭਰਾ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ। ਪਿਛਲੇ ਦੋ ਦਿਨਾਂ ਤੋਂ ਹਰ ਕੋਈ ਚਿੰਤਤ ਹੈ। ਇਸ ਲਈ ਉਨ੍ਹਾਂ ਨੂੰ ਅਫਸੋਸ ਹੈ।

ਕਨ੍ਹਈਆ ਮਿੱਤਲ ਨੇ ਕਿਹਾ ਕਿ ਮੈਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਆਪਣੀ ਗੱਲ ਵਾਪਸ ਲੈ ਲੈਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਸਨਾਤਨੀ ਦਾ ਭਰੋਸਾ ਟੁੱਟੇ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਇੰਨੇ ਲੋਕ ਪ੍ਰੇਸ਼ਾਨ ਹੋ ਜਾਣਗੇ। ਅਸੀਂ ਸਾਰੇ ਰਾਮ ਦੇ ਹਾਂ ਅਤੇ ਰਾਮ ਦੇ ਹੀ ਰਹਾਂਗੇ। ਇੱਕ ਵਾਰ ਫਿਰ ਮੈਂ ਮੁਆਫੀ ਮੰਗਦਾ ਹਾਂ। ਜਦੋਂ ਕੋਈ ਗਲਤੀ ਕਰਦਾ ਹੈ ਤਾਂ ਉਸਨੂੰ ਸਮਝਾਉਣ ਵਾਲੇ ਵੀ ਉਸਦੇ ਆਪਣੇ ਲੋਕ ਹੁੰਦੇ ਹਨ। ਮੈਨੂੰ ਲੱਗਾ ਕਿ ਮੇਰੇ ਵਿਚਾਰ ਗਲਤ ਸਨ। ਮੈਂ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਤੁਸੀਂ ਸਾਰੇ ਮੈਨੂੰ ਇਸ ਤਰ੍ਹਾਂ ਪਿਆਰ ਕਰਦੇ ਹੋ, ਮੇਰੇ ਨਾਲ ਜੁੜੇ ਰਹੋ ਅਤੇ ਦੇਸ਼ ਦੀ ਸੇਵਾ ਕਰਦੇ ਰਹੋ। ਮੈਂ ਇੱਕ ਵਾਰ ਫਿਰ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ।

ਇਨ੍ਹਾਂ ਸਾਰੀਆਂ ਖਬਰਾਂ ਦੇ ਵਿਚਕਾਰ ਭਾਜਪਾ ਸੰਸਦ ਮਨੋਜ ਤਿਵਾਰੀ ਦੇ ਨਾਲ ਮਸ਼ਹੂਰ ਭਜਨ ਗਾਇਕ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਤਿਵਾਰੀ ਦੇ ਕਾਰਨ ਕਨ੍ਹਈਆ ਮਿੱਤਲ ਦੀ ਵਾਪਸੀ ਹੋਈ ਹੈ। ਦਰਅਸਲ ਹਾਲ ਹੀ ‘ਚ ਕਨ੍ਹਈਆ ਮਿੱਤਲ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਹਰਿਆਣਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣ ਲੱਗੀਆਂ।