ਤਸਲੀਮਾ ਨਸਰੀਨ ਨੇ ਅਮਿਤ ਸ਼ਾਹ ਤੋਂ ਮੰਗੀ ਮਦਦ ਕਿਹਾ, ਮੈਂ ਚਿੰਤਤ ਹਾਂ ਕਿਉਂਕਿ ਮੇਰੇ ਭਾਰਤੀ ਨਿਵਾਸ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ

ਤਸਲੀਮਾ ਨਸਰੀਨ ਨੇ ਅਮਿਤ ਸ਼ਾਹ ਤੋਂ ਮੰਗੀ ਮਦਦ ਕਿਹਾ, ਮੈਂ ਚਿੰਤਤ ਹਾਂ ਕਿਉਂਕਿ ਮੇਰੇ ਭਾਰਤੀ ਨਿਵਾਸ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ

ਤਸਲੀਮਾ ਨੇ ਕਿਹਾ ਕਿ ਭਾਰਤ ਉਸਦਾ ਦੂਜਾ ਘਰ ਹੈ ਅਤੇ 22 ਜੁਲਾਈ ਤੋਂ ਪਰਮਿਟ ਰੀਨਿਊ ਨਾ ਹੋਣ ਕਾਰਨ ਉਹ ਪਰੇਸ਼ਾਨ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਉਸਨੂੰ ਭਾਰਤ ਵਿਚ ਰਹਿਣ ਦੀ ਇਜਾਜ਼ਤ ਦੇਵੇਗੀ ਤਾਂ ਉਹ ਸ਼ੁਕਰਗੁਜ਼ਾਰ ਹੋਵੇਗੀ।

ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਸਨੂੰ ਭਾਰਤ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਦਦ ਮੰਗੀ ਹੈ। ਉਸਨੇ ਕਿਹਾ ਕਿ ਉਸਦੇ ਭਾਰਤੀ ਨਿਵਾਸ ਪਰਮਿਟ ਦੀ ਮਿਆਦ ਜੁਲਾਈ ਵਿਚ ਖਤਮ ਹੋ ਗਈ ਸੀ ਅਤੇ ਗ੍ਰਹਿ ਮੰਤਰਾਲਾ ਇਸਦਾ ਨਵੀਨੀਕਰਨ ਨਹੀਂ ਕਰ ਰਿਹਾ ਹੈ।

ਤਸਲੀਮਾ ਨੇ ਕਿਹਾ ਕਿ ਭਾਰਤ ਉਸਦਾ ਦੂਜਾ ਘਰ ਹੈ ਅਤੇ 22 ਜੁਲਾਈ ਤੋਂ ਪਰਮਿਟ ਰੀਨਿਊ ਨਾ ਹੋਣ ਕਾਰਨ ਉਹ ਪਰੇਸ਼ਾਨ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਉਸਨੂੰ ਭਾਰਤ ਵਿਚ ਰਹਿਣ ਦੀ ਇਜਾਜ਼ਤ ਦੇਵੇਗੀ ਤਾਂ ਉਹ ਸ਼ੁਕਰਗੁਜ਼ਾਰ ਹੋਵੇਗੀ। ਬੰਗਲਾਦੇਸ਼ ਇਸ ਸਮੇਂ ਗੰਭੀਰ ਸੱਤਾ ਸੰਘਰਸ਼ ਦਾ ਸਾਹਮਣਾ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਸਥਿਤੀ ਅਸਥਿਰ ਬਣੀ ਹੋਈ ਹੈ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਇਸ ਸਮੇਂ ਲੋਕਤੰਤਰੀ ਸੰਸਥਾਵਾਂ ਨੂੰ ਬਹਾਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।

ਨਸਰੀਨ 2011 ਤੋਂ ਭਾਰਤ ਵਿੱਚ ਰਹਿ ਰਹੀ ਹੈ ਅਤੇ ਉਸ ਕੋਲ ਸਵੀਡਨ ਦੀ ਨਾਗਰਿਕਤਾ ਹੈ। ਉਹ ਆਪਣੀ ਰਿਹਾਇਸ਼ੀ ਪਰਮਿਟ ਦੀ ਸਥਿਤੀ ਬਾਰੇ ਭਾਰਤ ਸਰਕਾਰ ਦੇ ਅਧਿਕਾਰੀਆਂ ਤੋਂ ਕੋਈ ਜਾਣਕਾਰੀ ਪ੍ਰਾਪਤ ਨਾ ਕਰਨ ‘ਤੇ ਪਹਿਲਾਂ ਹੀ ਕਈ ਵਾਰ ਚਿੰਤਾ ਜ਼ਾਹਰ ਕਰ ਚੁੱਕੀ ਹੈ। ਪਿਛਲੇ ਮਹੀਨੇ, ਉਸਨੇ ਕਿਹਾ ਕਿ ਉਹ ਨਿਯਮਿਤ ਤੌਰ ‘ਤੇ ਆਪਣੀ ਅਰਜ਼ੀ ਦੀ ਸਥਿਤੀ ਦੀ ਆਨਲਾਈਨ ਜਾਂਚ ਕਰਦੀ ਹੈ, ਪਰ ਇਹ ਅਜੇ ਵੀ ‘ਅਪਡੇਟ’ ਦਿਖਾਉਂਦਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਬੰਗਲਾਦੇਸ਼ ਅਤੇ ਉਸਦੀ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।