ਅਮਰੀਕਾ ‘ਚ 3 ਥਾਵਾਂ ‘ਤੇ ਗੋਲੀਬਾਰੀ, 22 ਲੋਕਾਂ ਦੀ ਮੌਤ : 50 ਤੋਂ ਵੱਧ ਜ਼ਖਮੀ, ਕਈਆਂ ਦੀ ਹਾਲਤ ਗੰਭੀਰ

ਅਮਰੀਕਾ ‘ਚ 3 ਥਾਵਾਂ ‘ਤੇ ਗੋਲੀਬਾਰੀ, 22 ਲੋਕਾਂ ਦੀ ਮੌਤ : 50 ਤੋਂ ਵੱਧ ਜ਼ਖਮੀ, ਕਈਆਂ ਦੀ ਹਾਲਤ ਗੰਭੀਰ

ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਹਮਲਾਵਰ ਦੀਆਂ ਦੋ ਫੋਟੋਆਂ ਪੋਸਟ ਕੀਤੀਆਂ ਅਤੇ ਲਿਖਿਆ ਕਿ ਉਹ ਫਰਾਰ ਹੈ। ਸਨ ਜਰਨਲ ਦੇ ਅਨੁਸਾਰ, ਇਸ ਵਿਅਕਤੀ ਨੇ ਤਿੰਨ ਵੱਖ-ਵੱਖ ਵਪਾਰਕ ਕੇਂਦਰਾਂ ਵਿੱਚ ਗੋਲੀਬਾਰੀ ਕੀਤੀ।

ਅਮਰੀਕਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ ‘ਚ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ ‘ਚ ਹੋਈ ਗੋਲੀਬਾਰੀ ‘ਚ 22 ਲੋਕਾਂ ਦੀ ਮੌਤ ਹੋ ਗਈ। ਕਰੀਬ 60 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੀਐਨਐਨ ਮੁਤਾਬਕ ਪੁਲਿਸ ਨੇ ਲੋਕਾਂ ਨੂੰ ਲੁਕਣ ਲਈ ਕਿਹਾ ਹੈ, ਕਿਉਂਕਿ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਹਮਲਾਵਰ ਦੇ ਇਲਾਕੇ ਵਿੱਚ ਲੁਕੇ ਹੋਣ ਦੀ ਖ਼ਬਰ ਹੈ।

ਇਸ ਦਾ ਨਾਂ ਰੌਬਰਟ ਕਾਰਡ ਦੱਸਿਆ ਗਿਆ ਹੈ। ਹਮਲਾਵਰ ਨੇ ਅਜਿਹਾ ਕਿਉਂ ਕੀਤਾ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਉਸਦੀ ਤਸਵੀਰ ਸਾਹਮਣੇ ਆਈ ਹੈ। ਉਹ ਹੱਥ ਵਿੱਚ ਬੰਦੂਕ ਲੈ ਕੇ ਗੋਲੀਬਾਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਮੁਤਾਬਕ ਰਾਤ ਕਰੀਬ 8 ਵਜੇ ਤਿੰਨ ਥਾਵਾਂ ‘ਤੇ ਗੋਲੀਬਾਰੀ ਹੋਈ, ਜਦੋਂ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਮੌਜੂਦ ਸਨ।

ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਹਮਲਾਵਰ ਦੀਆਂ ਦੋ ਫੋਟੋਆਂ ਪੋਸਟ ਕੀਤੀਆਂ ਅਤੇ ਲਿਖਿਆ ਕਿ ਉਹ ਫਰਾਰ ਹੈ। ਸਨ ਜਰਨਲ ਦੇ ਅਨੁਸਾਰ, ਇਸ ਵਿਅਕਤੀ ਨੇ ਤਿੰਨ ਵੱਖ-ਵੱਖ ਵਪਾਰਕ ਕੇਂਦਰਾਂ ਵਿੱਚ ਗੋਲੀਬਾਰੀ ਕੀਤੀ। ਇਹਨਾਂ ਵਿੱਚ ਸਪੇਅਰਟਾਈਮ ਮਨੋਰੰਜਨ, ਸਕੀਮੇਨੇਜ਼ ਬਾਰ ਐਂਡ ਗ੍ਰਿਲ ਰੈਸਟੋਰੈਂਟ, ਅਤੇ ਵਾਲਮਾਰਟ ਸੈਂਟਰ ਸ਼ਾਮਲ ਹਨ।

ਲੇਵਿਸਟਨ ਐਂਡਰੋਸਕੌਗਿਨ ਕਾਉਂਟੀ ਦਾ ਹਿੱਸਾ ਹੈ ਅਤੇ ਮੇਨ ਦੇ ਸਭ ਤੋਂ ਵੱਡੇ ਸ਼ਹਿਰ, ਪੋਰਟਲੈਂਡ ਦੇ ਉੱਤਰ ਵਿੱਚ ਲਗਭਗ 35 ਮੀਲ (56 ਕਿਲੋਮੀਟਰ) ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਮੇਨ ਦੀ ਗਵਰਨਰ ਜੈਨੇਟ ਮਿਲਸ, ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਚਰਚਾ ਕੀਤੀ। ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਦੂਜੇ ਪਾਸੇ ਪੁਲਿਸ ਨੂੰ ਹਿਊਸਟਨ ਤੋਂ ਕਰੀਬ 8 ਮੀਲ ਦੂਰ ਲਿਸਬਨ ਸ਼ਹਿਰ ਵਿੱਚ ਹਮਲਾਵਰ ਦੀ ਕਾਰ ਖੜ੍ਹੀ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਮੱਦੇਨਜ਼ਰ ਲਿਸਬਨ ਵਿੱਚ ਸਾਰਿਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੇਵਿਸਟਨ ਸਿਟੀ ਕੌਂਸਲਮੈਨ ਰੌਬਰਟ ਮੈਕਕਾਰਥੀ ਦਾ ਘਰ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਹੈ। ਉਸ ਨੇ ਦੱਸਿਆ- ਇਹ ਬਹੁਤ ਡਰਾਉਣੀ ਘਟਨਾ ਸੀ। ਅਸੀਂ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਆਪਣੀ ਰੱਖਿਆ ਲਈ ਬੰਦੂਕਾਂ ਚੁੱਕ ਲਈਆਂ। ਅਸੀਂ ਇਹ ਸੁਣਨ ਦੀ ਉਡੀਕ ਕਰ ਰਹੇ ਸੀ ਕਿ ਹਮਲਾਵਰ ਫੜਿਆ ਗਿਆ ਹੈ।