ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ਟੀਐਮਸੀ ਵਿਚਾਲੇ ਅਣਬਣ, ਅਧੀਰ ਰੰਜਨ ਨੇ ਕਿਹਾ ਮਮਤਾ ਬੈਨਰਜੀ ਗਠਜੋੜ ਨਹੀਂ ਕਰਨਾ ਚਾਹੁੰਦੀ

ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ਟੀਐਮਸੀ ਵਿਚਾਲੇ ਅਣਬਣ, ਅਧੀਰ ਰੰਜਨ ਨੇ ਕਿਹਾ ਮਮਤਾ ਬੈਨਰਜੀ ਗਠਜੋੜ ਨਹੀਂ ਕਰਨਾ ਚਾਹੁੰਦੀ

ਅਧੀਰ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਮਮਤਾ ਨੂੰ ਕਾਂਗਰਸ ਦੀ ਲੋੜ ਹੈ। ਕਾਂਗਰਸ ਆਪਣੇ ਦਮ ‘ਤੇ ਚੋਣਾਂ ਲੜਨ ਅਤੇ ਵੱਧ ਸੀਟਾਂ ਜਿੱਤਣ ‘ਚ ਸਮਰੱਥ ਹੈ, ਅਸੀਂ ਉਨ੍ਹਾਂ ਨੂੰ ਦਿਖਾਵਾਂਗੇ।

ਲੋਕਸਭਾ 2024 ਚੋਣਾਂ ਤੋਂ ਪਹਿਲੇ ਹੀ ਇੰਡੀਆ ਗਠਜੋੜ ਵਿਚਾਲੇ ਦਰਾਰ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਮੁਰਸ਼ਿਦਾਬਾਦ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਲੋਕ ਸਭਾ ਚੋਣਾਂ ਲਈ ਇਮਾਨਦਾਰੀ ਨਾਲ ਸੂਬੇ ‘ਚ ਸੀਟਾਂ ਦੀ ਵੰਡ ਨਾ ਕਰਨ ਦਾ ਦੋਸ਼ ਲਗਾਇਆ।

ਅਧੀਰ ਰੰਜਨ ਨੇ ਕਿਹਾ ਕਿ ਮਮਤਾ ਫਿਲਹਾਲ ਪੀਐੱਮ ਮੋਦੀ ਨੂੰ ਖੁਸ਼ ਕਰਨ ‘ਚ ਲੱਗੀ ਹੋਈ ਹੈ। ਇਸ ਲਈ ਉਹ ਗਠਜੋੜ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੀ। ਜੇਕਰ ਉਹ ਗਠਜੋੜ ਦੀ ਰਾਜਨੀਤੀ ਕਰਦੀ ਹੈ ਤਾਂ ਪੀਐਮ ਮੋਦੀ ਨੂੰ ਗੁੱਸਾ ਆ ਜਾਵੇਗਾ। ਮਮਤਾ ਦੀਦੀ ਅਜਿਹਾ ਕੁਝ ਨਹੀਂ ਕਰਦੀ, ਜਿਸ ‘ਤੇ ਮੋਦੀ ਜੀ ਨਾਰਾਜ਼ ਹੋ ਜਾਣ।

ਦਰਅਸਲ, ਇੱਕ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਮਮਤਾ ਨੇ ਕਾਂਗਰਸ ਨੂੰ ਦੋ ਸੀਟਾਂ ਦੇਣ ਦੀ ਗੱਲ ਕੀਤੀ ਹੈ। ਅਧੀਰ ਨੇ ਇਸ ਸਬੰਧੀ ਬਿਆਨ ਦਿੱਤਾ ਹੈ। ਅਧੀਰ ਨੇ ਕਿਹਾ ਕਿ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਉਹ ਸੂਬੇ ‘ਚ ਕਾਂਗਰਸ ਨੂੰ ਦੋ ਸੀਟਾਂ ਦੇਵੇਗੀ। ਇਹ ਦੋ ਸੀਟਾਂ ਉਹ ਹਨ ਜੋ ਕਾਂਗਰਸ ਪਹਿਲਾਂ ਹੀ ਜਿੱਤ ਚੁੱਕੀ ਹੈ। ਉਥੇ ਕਾਂਗਰਸ ਦੇ ਸਾਂਸਦ ਹਨ ਤਾਂ ਮਮਤਾ ਸਾਨੂੰ ਕੀ ਨਵਾਂ ਦੇ ਰਹੀ ਹੈ? ਅਸੀਂ ਮਮਤਾ ਬੈਨਰਜੀ ਅਤੇ ਭਾਜਪਾ ਨੂੰ ਹਰਾ ਕੇ ਇਹ ਦੋਵੇਂ ਸੀਟਾਂ ਜਿੱਤੀਆਂ ਹਨ। ਕੀ ਮਮਤਾ ਸਾਨੂੰ ਇਹ ਸੀਟਾਂ ਦੇ ਕੇ ਸਾਡੇ ‘ਤੇ ਕੋਈ ਉਪਕਾਰ ਕਰ ਰਹੀ ਹੈ? ਹੁਣ ਉਨ੍ਹਾਂ ‘ਤੇ ਕੌਣ ਭਰੋਸਾ ਕਰੇਗਾ?

ਅਧੀਰ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਮਮਤਾ ਨੂੰ ਕਾਂਗਰਸ ਦੀ ਲੋੜ ਹੈ। ਕਾਂਗਰਸ ਆਪਣੇ ਦਮ ‘ਤੇ ਚੋਣਾਂ ਲੜਨ ਅਤੇ ਵੱਧ ਸੀਟਾਂ ਜਿੱਤਣ ਦੇ ਸਮਰੱਥ ਹੈ, ਅਸੀਂ ਉਨ੍ਹਾਂ ਨੂੰ ਦਿਖਾਵਾਂਗੇ। ਸਾਨੂੰ ਇਹ ਦੋ ਸੀਟਾਂ ਰੱਖਣ ਲਈ ਮਮਤਾ ਦੀ ਰਹਿਮ ਦੀ ਲੋੜ ਨਹੀਂ ਹੈ। ਪੱਛਮੀ ਬੰਗਾਲ ਵਿੱਚ ਲੋਕ ਸਭਾ ਦੀਆਂ 42 ਸੀਟਾਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਟੀਐਮਸੀ ਨੇ 43% ਵੋਟਾਂ ਨਾਲ 22 ਸੀਟਾਂ ਜਿੱਤੀਆਂ। ਪਾਰਟੀ ਨੂੰ 2014 ਦੀਆਂ ਚੋਣਾਂ ਦੇ ਮੁਕਾਬਲੇ 12 ਸੀਟਾਂ ਦਾ ਨੁਕਸਾਨ ਹੋਇਆ ਸੀ। ਜਦਕਿ ਭਾਜਪਾ ਦੂਜੀ ਸਭ ਤੋਂ ਵੱਡੀ ਪਾਰਟੀ ਰਹੀ। ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ। 2014 ਦੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਨੂੰ 16 ਸੀਟਾਂ ਦਾ ਵਾਧਾ ਮਿਲਿਆ ਹੈ। ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ ਸੀ।