ਅਮਰੀਕਾ ਨੇ ਕਿਹਾ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ, ਅਸੀਂ ਚੀਨੀ ਘੁਸਪੈਠ ਅਤੇ ਕਬਜ਼ੇ ਦਾ ਵਿਰੋਧ ਕਰਦੇ ਹਾਂ

ਅਮਰੀਕਾ ਨੇ ਕਿਹਾ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ, ਅਸੀਂ ਚੀਨੀ ਘੁਸਪੈਠ ਅਤੇ ਕਬਜ਼ੇ ਦਾ ਵਿਰੋਧ ਕਰਦੇ ਹਾਂ

ਚੀਨ ਨੇ ਅਪ੍ਰੈਲ 2023 ‘ਚ ਆਪਣੇ ਨਕਸ਼ੇ ‘ਚ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਂ ਬਦਲ ਦਿੱਤੇ ਸਨ। ਚੀਨ ਨੇ ਪਿਛਲੇ 5 ਸਾਲਾਂ ‘ਚ ਤੀਜੀ ਵਾਰ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ 2021 ‘ਚ 15 ਅਤੇ 2017 ‘ਚ 6 ਥਾਵਾਂ ਦੇ ਨਾਂ ਬਦਲੇ ਸਨ।

ਅਮਰੀਕਾ ਹਮੇਸ਼ਾ ਤੋਂ ਭਾਰਤ ਨਾਲ ਖੜਾ ਹੁੰਦਾ ਨਜ਼ਰ ਆਉਂਦਾ ਹੈ। ਅਮਰੀਕਾ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਹੈ। ਇਸਦੇ ਨਾਲ ਹੀ ਕਿਹਾ ਕਿ ਇਹ ਅਸਲ ਕੰਟਰੋਲ ਰੇਖਾ (LAC) ਦੇ ਪਾਰ ਕਿਸੇ ਵੀ ਖੇਤਰ ‘ਤੇ ਦਾਅਵੇ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਾ ਹੈ। ਚੀਨ ਦੇ ਬਿਆਨ ਤੋਂ ਬਾਅਦ ਅਮਰੀਕਾ ਨੇ ਇਹ ਗੱਲ ਕਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9-10 ਮਾਰਚ ਨੂੰ ਅਰੁਣਾਚਲ ਦਾ ਦੌਰਾ ਕੀਤਾ ਸੀ। ਇੱਥੇ 13 ਹਜ਼ਾਰ ਫੁੱਟ ਦੀ ਉਚਾਈ ‘ਤੇ ਬਣੀ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਗਿਆ। 11 ਮਾਰਚ ਨੂੰ ਚੀਨ ਨੇ ਇਸ ਦੌਰੇ ਦਾ ਵਿਰੋਧ ਕੀਤਾ ਸੀ ਅਤੇ ਅਰੁਣਾਚਲ ਨੂੰ ਆਪਣਾ ਹਿੱਸਾ ਹੋਣ ਦਾ ਦਾਅਵਾ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ। ਇੱਥੇ ਕਿਸੇ ਵੀ ਕਿਸਮ ਦੀ ਘੁਸਪੈਠ ਗਲਤ ਹੈ ਅਤੇ ਅਸੀਂ ਅਸਲ ਕੰਟਰੋਲ ਰੇਖਾ (LAC) ਦੇ ਪਾਰ ਫੌਜੀ, ਨਾਗਰਿਕ ਘੁਸਪੈਠ ਜਾਂ ਘੇਰਾਬੰਦੀ ਦੁਆਰਾ ਕਿਸੇ ਵੀ ਖੇਤਰ ‘ਤੇ ਦਾਅਵੇ ਕਰਨ ਦੀ ਕਿਸੇ ਵੀ ਇਕਪਾਸੜ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ।

ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਕਹਿੰਦਾ ਹੈ ਅਤੇ ਇਸਦਾ ਨਾਮ ਜੰਗਨਾਨ ਰੱਖਦਾ ਹੈ। 11 ਮਾਰਚ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਅਰੁਣਾਚਲ ਪ੍ਰਦੇਸ਼ ਦਾ ਨਾਂ ਜੰਗਨਾਨ ਰੱਖਿਆ ਅਤੇ ਕਿਹਾ ਇਹ ਚੀਨੀ ਖੇਤਰ ਹੈ। ਸਾਡੀ ਸਰਕਾਰ ਨੇ ਕਦੇ ਵੀ ਗੈਰ-ਕਾਨੂੰਨੀ ਢੰਗ ਨਾਲ ਵਸੇ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ। ਅਸੀਂ ਅੱਜ ਵੀ ਇਸਦਾ ਵਿਰੋਧ ਕਰਦੇ ਹਾਂ। ਇਹ ਚੀਨ ਦਾ ਹਿੱਸਾ ਹੈ ਅਤੇ ਭਾਰਤ ਇੱਥੇ ਮਨਮਾਨੇ ਢੰਗ ਨਾਲ ਕੁਝ ਨਹੀਂ ਕਰ ਸਕਦਾ। ਚੀਨ ਨੇ ਅਪ੍ਰੈਲ 2023 ‘ਚ ਆਪਣੇ ਨਕਸ਼ੇ ‘ਚ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਂ ਬਦਲ ਦਿੱਤੇ ਸਨ। ਚੀਨ ਨੇ ਪਿਛਲੇ 5 ਸਾਲਾਂ ‘ਚ ਤੀਜੀ ਵਾਰ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ 2021 ‘ਚ 15 ਅਤੇ 2017 ‘ਚ 6 ਥਾਵਾਂ ਦੇ ਨਾਂ ਬਦਲੇ ਸਨ।