‘ਵੇਟਾਇਯਾਨ’ ਦਾ ਪ੍ਰੀਵਿਊ ਰਿਲੀਜ਼, ਦੋ ਦਿੱਗਜ ਰਜਨੀਕਾਂਤ ਤੇ ਅਮਿਤਾਭ ਬੱਚਨ ਹੋਏ ਆਹਮੋ-ਸਾਹਮਣੇ

‘ਵੇਟਾਇਯਾਨ’ ਦਾ ਪ੍ਰੀਵਿਊ ਰਿਲੀਜ਼, ਦੋ ਦਿੱਗਜ ਰਜਨੀਕਾਂਤ ਤੇ ਅਮਿਤਾਭ ਬੱਚਨ ਹੋਏ ਆਹਮੋ-ਸਾਹਮਣੇ

ਰਜਨੀਕਾਂਤ ਇੱਕ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਅਮਿਤਾਭ ਬੱਚਨ ਸਤਿਆਦੇਵ ਦਾ ਕਿਰਦਾਰ ਨਿਭਾ ਰਹੇ ਹਨ, ਜੋ ਉਸ ਦਾ ਸੀਨੀਅਰ ਹੈ ਅਤੇ ਅਪਰਾਧੀਆਂ ਨਾਲ ਨਜਿੱਠਣ ਦੇ ਐਨਕਾਊਂਟਰ ਦੇ ਤਰੀਕੇ ਤੋਂ ਖੁਸ਼ ਨਹੀਂ ਹੈ।

ਫਿਲਮ ਇੰਡਸਟਰੀ ਦੇ ਦੋ ਦਿੱਗਜ ਰਜਨੀਕਾਂਤ ਤੇ ਅਮਿਤਾਭ ਬੱਚਨ ਇਕ ਵਾਰ ਫਿਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਸੁਪਰਸਟਾਰ ਰਜਨੀਕਾਂਤ ਦੀ ਨਵੀਂ ਫਿਲਮ ਵੇਟਾਇਯਾਨ’ ਦੀ ਰਿਲੀਜ਼ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਦੌਰਾਨ, ਨਿਰਮਾਤਾਵਾਂ ਨੇ ਫਿਲਮ ਦਾ ਪ੍ਰੀਵਿਊ ਜਾਰੀ ਕੀਤਾ ਹੈ, ਜਿਸ ਵਿੱਚ ਰਜਨੀਕਾਂਤ ਅਤੇ ਅਮਿਤਾਭ ਬੱਚਨ ਦੀ ਝਲਕ ਦੇਖੀ ਜਾ ਸਕਦੀ ਹੈ। ਚੇਨਈ ‘ਚ ਆਯੋਜਿਤ ਫਿਲਮ ਦੇ ਆਡੀਓ ਲਾਂਚ ਈਵੈਂਟ ਦੌਰਾਨ ਪ੍ਰੀਵਿਊ ਜਾਰੀ ਕੀਤਾ ਗਿਆ।

ਵੇਟਾਇਯਾਨ’ 10 ਅਕਤੂਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਤਮਿਲ ਵਿੱਚ ਵੇਟੈਯਾਨ ਦਾ ਮਤਲਬ ਸ਼ਿਕਾਰੀ ਹੁੰਦਾ ਹੈ। ‘ਵੇਟੈਯਾਨ’ ਦੇ ਪ੍ਰੀਵਿਊ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ‘ਚ ਰਜਨੀਕਾਂਤ ਅਤੇ ਅਮਿਤਾਭ ਬੱਚਨ ਆਹਮੋ-ਸਾਹਮਣੇ ਹੋਣਗੇ। ਰਜਨੀਕਾਂਤ ਇੱਕ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਅਮਿਤਾਭ ਬੱਚਨ ਸਤਿਆਦੇਵ ਦਾ ਕਿਰਦਾਰ ਨਿਭਾ ਰਹੇ ਹਨ, ਜੋ ਉਸ ਦਾ ਸੀਨੀਅਰ ਹੈ ਅਤੇ ਅਪਰਾਧੀਆਂ ਨਾਲ ਨਜਿੱਠਣ ਦੇ ਐਨਕਾਊਂਟਰ ਦੇ ਤਰੀਕੇ ਤੋਂ ਖੁਸ਼ ਨਹੀਂ ਹੈ। ਅਮਿਤਾਭ ਬੱਚਨ ਅਤੇ ਰਜਨੀਕਾਂਤ ਨੇ 32 ਸਾਲ ਬਾਅਦ ‘ਵੇਟਾਇਯਾਨ’ ਰਾਹੀਂ ਇਕੱਠੇ ਕੰਮ ਕੀਤਾ ਹੈ। ਇਸ ‘ਚ ਫਹਾਦ ਫਾਜ਼ਿਲ, ਮੰਜੂ ਵਾਰੀਅਰ, ਰਾਣਾ ਡੱਗੂਬਾਤੀ, ਦੁਸ਼ਾਰਾ ਵਿਜਯਨ ਅਤੇ ਰਿਤਿਕਾ ਸਿੰਘ ਸਮੇਤ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ।

ਫਿਲਮ ਦਾ ਨਿਰਦੇਸ਼ਨ ਟੀਜੇ ਗਿਆਨਵੇਲ ਦੁਆਰਾ ਕੀਤਾ ਗਿਆ ਹੈ, ਜੋ ਪਹਿਲਾਂ ਕੂਟਾਥਿਲ ਓਰੁਥਨ ਅਤੇ ਜੈ ਭੀਮ ਬਣਾ ਚੁੱਕੇ ਹਨ। ਟੀਜੇ ਗਿਆਨਵੇਲ ਇੱਕ ਵਾਰ ਫਿਰ ਆਪਣੀ ਫਿਲਮ ਰਾਹੀਂ ਸਮਾਜਿਕ ਕੁਮੈਂਟਰੀ ਕਰਨ ਜਾ ਰਹੇ ਹਨ। ਫਿਲਮ ‘ਚ ਐਨਕਾਊਂਟਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੀ ਫਿਲਮ ਜੈ ਭੀਮ ਦੀ ਵੀ ਕਾਫੀ ਤਾਰੀਫ ਹੋਈ ਸੀ। ਪ੍ਰਕਾਸ਼ ਰਾਜ ਨੇ ਅਮਿਤਾਭ ਬੱਚਨ ਨੂੰ ‘ਵੇਟਾਇਯਾਨ’ ਦੇ ਤਮਿਲ ਸੰਸਕਰਣ ਵਿੱਚ ਡਬ ਕੀਤਾ ਹੈ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਇਸ ਬਾਰੇ ਤਮਿਲ ਦਰਸ਼ਕਾਂ ਦਾ ਅਨੁਭਵ ਕਿਹੋ ਜਿਹਾ ਰਹੇਗਾ।