- ਰਾਸ਼ਟਰੀ
- No Comment
ਅਮਰੀਕੀ ਅਖਬਾਰ ਨੇ ਖੋਲ੍ਹਿਆ ਵੱਡਾ ਰਾਜ਼, ਰੂਸੀ ਰਾਸ਼ਟਰਪਤੀ ਪੁਤਿਨ ਦੀ ਗੁਪਤ ਪ੍ਰੇਮਿਕਾ ਦੇ ਹਨ 2 ਪੁੱਤਰ
ਰੂਸੀ ਰਾਸ਼ਟਰਪਤੀ ਦਫਤਰ, ਨੇ ਸਾਲਾਂ ਤੋਂ ਪੁਤਿਨ ਅਤੇ 41 ਸਾਲਾ ਕਾਬਾਏਵਾ ਵਿਚਕਾਰ ਕਿਸੇ ਵੀ ਰਿਸ਼ਤੇ ਤੋਂ ਇਨਕਾਰ ਕੀਤਾ ਹੈ। ਪਰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮੀਡੀਆ ਵਿੱਚ ਦੋਵਾਂ ਵਿਚਕਾਰ ਪ੍ਰੇਮ ਸਬੰਧਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ।
ਰੂਸੀ ਰਾਸ਼ਟਰਪਤੀ ਪੁਤਿਨ ਦੀ ਗੁਪਤ ਪ੍ਰੇਮਿਕਾ ਨੂੰ ਲੈ ਕੇ ਅਮਰੀਕੀ ਅਖਬਾਰ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ ਹੈ। ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਵੱਡੇ ਰਾਜ਼ ਸਾਹਮਣੇ ਆਏ ਹਨ। ਅਮਰੀਕੀ ਅਖਬਾਰ ਨਿਊਯਾਰਕ ਪੋਸਟ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੀ ਇੱਕ ਗੁਪਤ ਪ੍ਰੇਮਿਕਾ ਹੈ, ਜਿਸ ਦੇ ਨਾਲ ਪੁਤਿਨ ਦੇ ਦੋ ਪੁੱਤਰ ਵੀ ਹਨ।
ਪੁਤਿਨ ਦੇ ਇਨ੍ਹਾਂ ਪੁੱਤਰਾਂ ਦੇ ਨਾਂ ਇਵਾਨ ਪੁਤਿਨ ਅਤੇ ਵਲਾਦੀਮੀਰ ਪੁਤਿਨ ਜੂਨੀਅਰ ਹਨ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਦੀ ਪ੍ਰੇਮਿਕਾ ਦਾ ਨਾਂ ਅਲੀਨਾ ਕਾਬਾਏਵਾ ਹੈ, ਜੋ ਰੂਸ ਦੀ ਮਸ਼ਹੂਰ ਜਿਮਨਾਸਟ ਰਹਿ ਚੁੱਕੀ ਹੈ। ਅਲੀਨਾ ਕਾਬੇਵਾ ਦੇ ਜੀਵਨ ਬਾਰੇ ਹੁਣ ਬਹੁਤ ਸਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ। ਰਿਪੋਰਟਾਂ ਮੁਤਾਬਕ 71 ਸਾਲਾ ਪੁਤਿਨ ਦਾ ਵਿਆਹ ਲਿਊਡਮਿਲਾ ਪੁਤਿਨਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਸਨ, ਪਰ ਉਨ੍ਹਾਂ ਨੇ 2013 ‘ਚ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਕਾਬੇਵਾ ਉਸ ਦੀ ਜ਼ਿੰਦਗੀ ਵਿਚ ਆਈ। ਪਰ ਕ੍ਰੇਮਲਿਨ, ਰੂਸੀ ਰਾਸ਼ਟਰਪਤੀ ਦਫਤਰ, ਨੇ ਸਾਲਾਂ ਤੋਂ ਪੁਤਿਨ ਅਤੇ 41 ਸਾਲਾ ਕਾਬਾਏਵਾ ਵਿਚਕਾਰ ਕਿਸੇ ਵੀ ਰਿਸ਼ਤੇ ਤੋਂ ਇਨਕਾਰ ਕੀਤਾ ਹੈ। ਪਰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮੀਡੀਆ ਵਿੱਚ ਦੋਵਾਂ ਵਿਚਕਾਰ ਪ੍ਰੇਮ ਸਬੰਧਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ।
ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਅਤੇ ਕਾਬਾਏਵਾ 2008 ਵਿੱਚ ਹੀ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਅਤੇ ਉਨ੍ਹਾਂ ਦਾ ਪ੍ਰੇਮ ਸਬੰਧ ਸ਼ੁਰੂ ਹੋ ਗਿਆ ਸੀ। ਇਸ ਦੇ 5 ਸਾਲ ਬਾਅਦ ਪੁਤਿਨ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ। “ਦਿ ਮਾਸਕੋ ਟਾਈਮਜ਼” ਦੁਆਰਾ ਪ੍ਰਸਾਰਿਤ ਕੀਤਾ ਗਿਆ ਪਹਿਲਾ ਡੋਜ਼ੀਅਰ ਦਾਅਵਿਆਂ ‘ਤੇ ਕੇਂਦਰਿਤ ਹੈ ਕਿ ਪੁਤਿਨ ਅਤੇ ਕਾਬੇਵਾ ਨੇ 2008 ਵਿੱਚ ਆਪਣੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ।