- ਪੰਜਾਬ
- No Comment
ਬ੍ਰਾਂਡ ਅਮੂਲ ਇੰਡੀਆ ਨੇ ਵੀ ਫਿਲਮ ਚਮਕੀਲਾ ਦੀ ਤਾਰੀਫ ਕਰਦੇ ਹੋਏ ਐਨੀਮੇਟਡ ਤਸਵੀਰ ਕੀਤੀ ਸ਼ੇਅਰ, ਦਿਲਜੀਤ ਵੀ ਹੋਏ ਖੁਸ਼
1980 ਵਿੱਚ ਪੰਜਾਬੀ ਗਾਇਕ ਨੇ ਆਪਣੀ ਗਾਇਕੀ ਨਾਲ ਕਈ ਰਿਕਾਰਡ ਤੋੜੇ। ਉਸਨੂੰ ਪੰਜਾਬ ਦਾ ਐਲਵਿਸ ਵੀ ਕਿਹਾ ਜਾਂਦਾ ਸੀ।
ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਨੂੰ ਦੇਸ਼ ਭਰ ਵਿਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ‘ਚ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਈ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਕਾਫੀ ਤਾਰੀਫ ਹੋ ਰਹੀ ਹੈ।
ਇਸ ‘ਤੇ ਡੇਅਰੀ ਬ੍ਰਾਂਡ ਅਮੂਲ ਇੰਡੀਆ ਨੇ ਵੀ ਫਿਲਮ ਦੀ ਤਾਰੀਫ ਕਰਦੇ ਹੋਏ ਇਕ ਐਨੀਮੇਟਿਡ ਤਸਵੀਰ ਸ਼ੇਅਰ ਕੀਤੀ ਹੈ। ਮਸ਼ਹੂਰ ਡੇਅਰੀ ਬ੍ਰਾਂਡ ਨੇ ਇੰਸਟਾਗ੍ਰਾਮ ‘ਤੇ ਐਨੀਮੇਟਡ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਫਿਲਮ ਦੇ ਕਿਰਦਾਰ ਅਮਰ ਸਿੰਘ ਚਮਕੀਲਾ, ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਐਨੀਮੇਟਿਡ ਰੂਪ ਵਿੱਚ ਨਜ਼ਰ ਆ ਰਹੇ ਹਨ ਅਤੇ ਇਸ ਫੋਟੋ ਦੇ ਟੈਕਸਟ ਵਿੱਚ ਲਿਖਿਆ ਹੈ ‘ਏਕ ਚਮਚਾ ਖਿਲਾ, ਅਮੁਲ ਪੰਜਾਬ ਦਾ ਮੱਖਣ’।
ਅਮੂਲ ਨੇ ਫੋਟੋ ਸ਼ੇਅਰ ਕਰਦੇ ਹੋਏ ਅਮਰ ਸਿੰਘ ਚਮਕੀਲਾ ਨੂੰ ਆਪਣੇ ਅੰਦਾਜ਼ ‘ਚ ਸ਼ਰਧਾਂਜਲੀ ਦਿੱਤੀ। ਇਸ ਤਸਵੀਰ ਵਿੱਚ ਅਮਰ ਸਿੰਘ ਚਮਕੀਲਾ ਦਾ ਐਨੀਮੇਟਡ ਕਿਰਦਾਰ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾ ਐਨੀਮੇਟਡ ਕਿਰਦਾਰ ਹੱਥ ਵਿੱਚ ਚਮਚਾ ਲੈ ਕੇ ਬਰੈੱਡ ‘ਤੇ ਮੱਖਣ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਇਸ ਵਿੱਚ ਟੈਕਸਟ ਲਿਖਿਆ ਹੋਇਆ ਹੈ। ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਇਸ ਫਿਲਮ ਦੀ ਕਹਾਣੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ‘ਤੇ ਆਧਾਰਿਤ ਹੈ। 1980 ਵਿੱਚ ਪੰਜਾਬੀ ਗਾਇਕ ਨੇ ਆਪਣੀ ਗਾਇਕੀ ਨਾਲ ਕਈ ਰਿਕਾਰਡ ਤੋੜੇ। ਉਸਨੂੰ ਪੰਜਾਬ ਦਾ ਐਲਵਿਸ ਵੀ ਕਿਹਾ ਜਾਂਦਾ ਸੀ। ਗਰੀਬੀ ਤੋਂ ਬਾਹਰ ਆ ਕੇ ਉਹ ਛੋਟੀ ਉਮਰ ਵਿੱਚ ਹੀ ਸਫਲਤਾ ਦੀ ਪੌੜੀ ਚੜ੍ਹ ਗਿਆ ਸੀ। ਮਹਿਜ਼ 27 ਸਾਲ ਦੀ ਉਮਰ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ।