ਆਨੰਦ ਮਹਿੰਦਰਾ ਕੋਲ ਹੈ ਅਨੋਖਾ ਸਾਈਕਲ, ਫੋਲਡ ਕਰਕੇ ਕਾਰ ਦੀ ਡਿਗੀ ‘ਚ ਰੱਖ ਲੈ ਜਾਂਦੇ ਹਨ ਘਰ

ਆਨੰਦ ਮਹਿੰਦਰਾ ਕੋਲ ਹੈ ਅਨੋਖਾ ਸਾਈਕਲ, ਫੋਲਡ ਕਰਕੇ ਕਾਰ ਦੀ ਡਿਗੀ ‘ਚ ਰੱਖ ਲੈ ਜਾਂਦੇ ਹਨ ਘਰ

ਮਹਿੰਦਰਾ ਇਸ ਈਬਾਈਕ ਨੂੰ ਚਲਾਉਣ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਇਹ ਹੋਰ ਫੋਲਡੇਬਲ ਬਾਈਕਸ ਦੇ ਮੁਕਾਬਲੇ 35 ਫੀਸਦੀ ਜ਼ਿਆਦਾ ਸੁਵਿਧਾਜਨਕ ਹੈ। ਇਹ ਇਕਲੌਤੀ ਬਾਈਕ ਹੈ, ਜਿਸਨੂੰ ਫੋਲਡ ਕਰਨ ਤੋਂ ਬਾਅਦ ਚੁੱਕਣ ਦੀ ਲੋੜ ਨਹੀਂ ਹੈ।


ਆਨੰਦ ਮਹਿੰਦਰਾ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਮਜ਼ੇਦਾਰ ਵੀਡੀਓ ਸ਼ੇਯਰ ਕਰਦੇ ਰਹਿੰਦੇ ਹਨ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਈਆਈਟੀ ਬੰਬੇ ਦੇ ਵਿਦਿਆਰਥੀਆਂ ਦੁਆਰਾ ਬਣਾਈ ਦੁਨੀਆ ਦੀ ਪਹਿਲੀ ਫੋਲਡੇਬਲ ਡਾਇਮੰਡ ਈ-ਬਾਈਕ ਦੀ ਸਵਾਰੀ ਕੀਤੀ। ਇਸ ਬਾਈਕ ਦਾ ਨਾਂ Hornback X1 ਹੈ ਅਤੇ ਇਸਨੂੰ Hornback Cycles ਨਾਂ ਦੇ ਸਟਾਰਟਅੱਪ ਨੇ ਬਣਾਇਆ ਹੈ।

ਮਹਿੰਦਰਾ ਇਸ ਬਾਈਕ ਨੂੰ ਚਲਾਉਣ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਇਹ ਹੋਰ ਫੋਲਡੇਬਲ ਬਾਈਕਸ ਦੇ ਮੁਕਾਬਲੇ 35 ਫੀਸਦੀ ਜ਼ਿਆਦਾ ਸੁਵਿਧਾਜਨਕ ਹੈ। ਇਹ ਇਕਲੌਤੀ ਬਾਈਕ ਹੈ, ਜਿਸਨੂੰ ਫੋਲਡ ਕਰਨ ਤੋਂ ਬਾਅਦ ਚੁੱਕਣ ਦੀ ਲੋੜ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ ਉਸਨੇ ਸਟਾਰਟਅਪ ਵਿੱਚ ਨਿਵੇਸ਼ ਕੀਤਾ ਸੀ। ਕਾਰੋਬਾਰੀ ਨੇ ਫੁੱਲ ਸਾਈਜ਼ ਵ੍ਹੀਲਜ਼ ਨਾਲ ਪਹਿਲੀ ਫੋਲਡੇਬਲ ਡਾਇਮੰਡ ਈ-ਬਾਈਕ ਨੂੰ ਡਿਜ਼ਾਈਨ ਕਰਨ ਲਈ ਸਟਾਰਟਅਪ ਦੀ ਸ਼ਲਾਘਾ ਵੀ ਕੀਤੀ।

ਮਹਿੰਦਰਾ ਨੇ ਕਿਹਾ, “IIT ਬੰਬੇ ਦੇ ਇੱਕ ਸਮੂਹ ਨੇ ਸਾਨੂੰ ਫਿਰ ਤੋਂ ਮਾਣ ਮਹਿਸੂਸ ਕਰਵਾਇਆ ਹੈ। ਉਹਨਾਂ ਨੇ ਦੁਨੀਆ ਦੀ ਪਹਿਲੀ ਫੋਲਡੇਬਲ ਡਾਇਮੰਡ ਫਰੇਮ ਵਾਲੀ ਈ-ਬਾਈਕ ਤਿਆਰ ਕੀਤੀ ਹੈ, ਜਿਸ ਵਿੱਚ ਫੁੱਲ-ਸਾਈਜ਼ ਵ੍ਹੀਲ ਹਨ। ਇਹ ਬਾਈਕ ਹੋਰ ਫੋਲਡੇਬਲ ਬਾਈਕਸ ਦੇ ਮੁਕਾਬਲੇ ਨਾ ਸਿਰਫ 35% ਜ਼ਿਆਦਾ ਕੁਸ਼ਲ ਬਣਾਉਂਦੀ ਹੈ, ਸਗੋਂ ਇਹ ਬਾਈਕ ਨੂੰ ਮੱਧਮ ਤੋਂ ਵੱਧ ਸਪੀਡ ‘ਤੇ ਸਥਿਰ ਬਣਾਉਂਦੀ ਹੈ।

ਹੌਰਨਬੈਕ X1 ਇੱਕ ਫੋਲਡੇਬਲ ਈ-ਬਾਈਕ ਹੈ ਜਿਸ ਵਿੱਚ ਡਾਇਮੰਡ ਫਰੇਮ ਹੈ। ਇਸ ਵਿੱਚ 250 ਵਾਟ ਦੀ ਮੋਟਰ ਅਤੇ 36 ਵੋਲਟ ਦੀ ਬੈਟਰੀ ਹੈ। ਇਹ ਬਾਈਕ ਸਿੰਗਲ ਚਾਰਜ ‘ਤੇ 70 ਕਿਲੋਮੀਟਰ ਤੱਕ ਸਫਰ ਕਰ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ। ਬਾਈਕ ਵੀ ਬਹੁਤ ਹਲਕੀ ਹੈ, ਜਿਸਦਾ ਵਜ਼ਨ ਸਿਰਫ 15 ਕਿਲੋ ਹੈ। ਇਸਨੂੰ ਫੋਲਡ ਕਰਨਾ ਅਤੇ ਰੱਖਣਾ ਵੀ ਬਹੁਤ ਆਸਾਨ ਹੈ ਅਤੇ ਇਹ ਕੁਝ ਸਕਿੰਟਾਂ ਵਿੱਚ ਕੀਤਾ ਜਾ ਸਕਦਾ ਹੈ। ਹੌਰਨਬੈਕ ਐਮਾਜ਼ਾਨ ਦੇ ਨਾਲ-ਨਾਲ ਫਲਿੱਪਕਾਰਟ ‘ਤੇ ਵੀ ਉਪਲਬਧ ਹੈ।