ਭਾਜਪਾ ਦੀ ਪੰਜਵੀਂ ਸੂਚੀ ‘ਚ 111 ਨਾਂ ਦਾ ਐਲਾਨ, ਮੰਡੀ ਤੋਂ ਕੰਗਨਾ ਰਣੌਤ, ਮੇਰਠ ਤੋਂ ਅਰੁਣ ਗੋਵਿਲ ਲੜਨਗੇ ਚੋਣ

ਭਾਜਪਾ ਦੀ ਪੰਜਵੀਂ ਸੂਚੀ ‘ਚ 111 ਨਾਂ ਦਾ ਐਲਾਨ, ਮੰਡੀ ਤੋਂ ਕੰਗਨਾ ਰਣੌਤ, ਮੇਰਠ ਤੋਂ ਅਰੁਣ ਗੋਵਿਲ ਲੜਨਗੇ ਚੋਣ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਵਰੁਣ ਗਾਂਧੀ ਦੀ ਟਿਕਟ ਕੱਟ ਗਿਆ ਹੈ। ਕਾਂਗਰਸ ਤੋਂ ਭਾਜਪਾ ‘ਚ ਆਏ ਜਤਿਨ ਪ੍ਰਸਾਦ ਨੂੰ ਇੱਥੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਵਰੁਣ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਟਿਕਟ ਦਿੱਤੀ ਗਈ ਹੈ।

ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। 111 ਉਮੀਦਵਾਰਾਂ ਦੀ ਇਸ ਸੂਚੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕੰਗਨਾ ਰਣੌਤ, ਯੂਪੀ ਦੇ ਮੇਰਠ ਤੋਂ ਅਰੁਣ ਗੋਵਿਲ ਅਤੇ ਪੁਰੀ ਤੋਂ ਸੰਬਿਤ ਪਾਤਰਾ ਨੂੰ ਟਿਕਟ ਦਿੱਤੀ ਗਈ ਹੈ। ਝਾਰਖੰਡ ਦੇ ਦੁਮਕਾ ਤੋਂ ਸੀਤਾ ਸੋਰੇਨ, ਯੂਪੀ ਦੇ ਗਾਜ਼ੀਆਬਾਦ ਤੋਂ ਅਤੁਲ ਗਰਗ, ਹਰਿਆਣਾ ਦੇ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਵਰੁਣ ਗਾਂਧੀ ਦੀ ਟਿਕਟ ਕੱਟ ਗਿਆ ਹੈ। ਕਾਂਗਰਸ ਤੋਂ ਭਾਜਪਾ ‘ਚ ਆਏ ਜਤਿਨ ਪ੍ਰਸਾਦ ਨੂੰ ਇੱਥੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਵਰੁਣ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਟਿਕਟ ਦਿੱਤੀ ਗਈ ਹੈ। ਦੁਰਵਿਜੇ ਸ਼ਾਕਿਆ ਨੂੰ ਸਵਾਮੀ ਪ੍ਰਸਾਦ ਮੌਰਿਆ ਦੀ ਬੇਟੀ ਦੀ ਜਗ੍ਹਾ ਬਦਾਯੂੰ ਤੋਂ ਟਿਕਟ ਦਿੱਤੀ ਗਈ ਹੈ।

ਭਾਜਪਾ ਹੁਣ ਤੱਕ 402 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਚਾਰ ਸੂਚੀਆਂ ਵਿੱਚ 291 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਲਈ ਭਾਜਪਾ ਨੇ 7 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। 3 ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 5 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲੀ ਸੂਚੀ ਵਿੱਚ ਭਾਜਪਾ ਨੇ 15 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਭਾਜਪਾ ਨੇ ਰਾਜਸਥਾਨ ਦੀਆਂ 25 ‘ਚੋਂ 22 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਯੂਪੀ ਤੋਂ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮੇਰਠ ਤੋਂ ਅਰੁਣ ਗੋਵਿਲ ਦੀ ਥਾਂ ਦੁਰਵਿਜੇ ਸ਼ਾਕਿਆ, ਹਾਥਰਸ ਤੋਂ ਅਨੂਪ ਬਾਲਮੀਕੀ, ਬਦਾਯੂੰ ਤੋਂ ਸਵਾਮੀ ਪ੍ਰਸਾਦ ਮੌਰਿਆ ਦੀ ਧੀ ਨੂੰ ਟਿਕਟ ਦਿੱਤੀ ਗਈ ਹੈ।