ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਬਣ ਸਕਦੇ ਹਨ BCCI ਸਕੱਤਰ, ਬੋਰਡ ਦੇ ਮੈਂਬਰ ਉਨ੍ਹਾਂ ਦੇ ਨਾਮ ‘ਤੇ ਸਹਿਮਤ

ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਬਣ ਸਕਦੇ ਹਨ BCCI ਸਕੱਤਰ, ਬੋਰਡ ਦੇ ਮੈਂਬਰ ਉਨ੍ਹਾਂ ਦੇ ਨਾਮ ‘ਤੇ ਸਹਿਮਤ

ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਦਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਚੇਅਰਮੈਨ ਬਣਨਾ ਲਗਭਗ ਤੈਅ ਹੈ। ਉਸਨੂੰ ਆਈਸੀਸੀ ਬੋਰਡ ਦੇ 16 ਵਿੱਚੋਂ 15 ਮੈਂਬਰਾਂ ਦਾ ਸਮਰਥਨ ਹਾਸਲ ਹੈ।

ਅਰੁਣ ਜੇਤਲੀ ਦੀ ਗਿਣਤੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਵਿਚ ਕੀਤੀ ਜਾਂਦੀ ਸੀ। DDCA ਦੇ ਪ੍ਰਧਾਨ ਰੋਹਨ ਜੇਤਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਵੇਂ ਸਕੱਤਰ ਬਣ ਸਕਦੇ ਹਨ। ਸੂਤਰਾਂ ਮੁਤਾਬਕ ਰੋਹਨ ਜੈ ਸ਼ਾਹ ਦੇ ਆਈਸੀਸੀ ਚੇਅਰਮੈਨ ਬਣਨ ‘ਤੇ ਬੋਰਡ ਦੇ ਮੌਜੂਦਾ ਸਕੱਤਰ ਜੈ ਸ਼ਾਹ ਦੀ ਥਾਂ ਲੈਣਗੇ। ਬੋਰਡ ਦੇ ਸਕੱਤਰ ਬਣਨ ਦੀ ਦੌੜ ਵਿੱਚ ਰੋਹਨ ਜੇਤਲੀ ਦਾ ਨਾਂ ਸਭ ਤੋਂ ਅੱਗੇ ਹੈ। ਰੋਹਨ ਦੇ ਨਾਂ ‘ਤੇ ਹਰ ਕੋਈ ਸਹਿਮਤ ਹੈ।

ਪ੍ਰਧਾਨ ਰੋਜਰ ਬਿੰਨੀ ਅਤੇ ਹੋਰ ਅਧਿਕਾਰੀ ਆਪਣੇ ਅਹੁਦਿਆਂ ‘ਤੇ ਬਰਕਰਾਰ ਰਹਿਣਗੇ ਕਿਉਂਕਿ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਬਾਅਦ ਪੂਰਾ ਹੋ ਰਿਹਾ ਹੈ। ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਦਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਚੇਅਰਮੈਨ ਬਣਨਾ ਲਗਭਗ ਤੈਅ ਹੈ। ਉਹ ਜਲਦੀ ਹੀ ਨਾਮਜ਼ਦਗੀ ਭਰ ਸਕਦੇ ਹਨ। ਅਜਿਹੇ ‘ਚ ਸ਼ਾਹ ਨੂੰ ਭਾਰਤੀ ਕ੍ਰਿਕਟ ਬੋਰਡ ਦਾ ਅਹੁਦਾ ਛੱਡਣਾ ਹੋਵੇਗਾ। ਆਈਸੀਸੀ ਦੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੈ ਸ਼ਾਹ ਨੂੰ ਆਈਸੀਸੀ ਦੇ ਲਗਭਗ ਸਾਰੇ ਮੈਂਬਰਾਂ ਦਾ ਸਮਰਥਨ ਹਾਸਲ ਹੈ। ਉਸ ਨੂੰ ਆਈਸੀਸੀ ਬੋਰਡ ਦੇ 16 ਵਿੱਚੋਂ 15 ਮੈਂਬਰਾਂ ਦਾ ਸਮਰਥਨ ਹਾਸਲ ਹੈ।

ਆਈਸੀਸੀ ਦੇ ਨਿਯਮਾਂ ਮੁਤਾਬਕ ਚੇਅਰਮੈਨ ਦੀ ਚੋਣ ਵਿੱਚ 16 ਨਿਰਦੇਸ਼ਕ ਵੋਟ ਕਰਦੇ ਹਨ। ਅਜਿਹੇ ‘ਚ ਚੇਅਰਮੈਨ ਬਣਨ ਲਈ 9 ਵੋਟਾਂ ਮਿਲਣੀਆਂ ਜ਼ਰੂਰੀ ਹਨ। ਪਹਿਲਾਂ ਚੇਅਰਮੈਨ ਬਣਨ ਲਈ ਦੋ ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ। ਹੁਣ ਤੱਕ 4 ਭਾਰਤੀ ਆਈਸੀਸੀ ਮੁਖੀ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਜਗਮੋਹਨ ਡਾਲਮੀਆ 1997-2000 ਤੱਕ ਆਈਸੀਸੀ ਦੇ ਪ੍ਰਧਾਨ ਸਨ। ਸ਼ਰਦ ਪਵਾਰ 2010 ਤੋਂ 2012 ਤੱਕ ICC ਪ੍ਰਧਾਨ ਰਹੇ। ਐੱਨ ਸ਼੍ਰੀਨਿਵਾਸਨ 2014-15 ਵਿੱਚ ਅਤੇ ਸ਼ਸ਼ਾਂਕ ਮਨੋਹਰ 2015-2020 ਵਿੱਚ ਆਈਸੀਸੀ ਦੇ ਚੇਅਰਮੈਨ ਸਨ। 2015 ਤੋਂ ਪਹਿਲਾਂ ਆਈਸੀਸੀ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੇਅਰਮੈਨ ਕਿਹਾ ਜਾਣ ਲੱਗ ਪਿਆ।