ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਮੁਅੱਤਲ

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਮੁਅੱਤਲ

ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਬਿਆਨ ਤੋਂ ਨਾਰਾਜ਼ ਸੀ।

ਕੰਗਨਾ ਰਣੌਤ ਨੇ ਹਿਮਾਚਲ ਦੇ ਮੰਡੀ ਤੋਂ ਲੋਕਸਭਾ ਚੋਣਾਂ ਵਿਚ ਵਡੀ ਜਿੱਤ ਹਾਸਿਲ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀਰਵਾਰ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਬਿਆਨ ਤੋਂ ਨਾਰਾਜ਼ ਸੀ। ਦੱਸ ਦਈਏ ਕਿ ਜਦੋਂ ਕੰਗਨਾ ਦਿੱਲੀ ਦੀ ਫਲਾਈਟ ਲੈਣ ਲਈ ਚੰਡੀਗੜ੍ਹ ਏਅਰਪੋਰਟ ‘ਤੇ ਸੀ ਤਾਂ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨਾਲ ਉਸ ਦੀ ਬਹਿਸ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ CISF ਕਰਮਚਾਰੀ, ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਕਿਸਾਨ ਅੰਦੋਲਨ ‘ਤੇ ਕੰਗਨਾ ਦੇ ਪਿਛਲੇ ਬਿਆਨ ਤੋਂ ਕਾਫੀ ਨਾਖੁਸ਼ ਸੀ। ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਬਾਲੀਵੁੱਡ ਕੁਈਨ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ।

ਕੰਗਨਾ ਨੇ ਮੰਡੀ ਵਿਚ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੰਡੀ ਲੋਕ ਸਭਾ ਹਲਕੇ ਤੋਂ 10 ਉਮੀਦਵਾਰਾਂ ਨੇ ਚੋਣ ਲੜੀ ਸੀ। ਦੇਸ਼ ਭਰ ‘ਚ ਸਭ ਦੀਆਂ ਨਜ਼ਰਾਂ ਮੰਡੀ ਸੀਟ ‘ਤੇ ਟਿਕੀਆਂ ਹੋਈਆਂ ਸਨ। ਮੁੱਖ ਮੁਕਾਬਲਾ ਕੰਗਨਾ ਅਤੇ ਵਿਕਰਮਾਦਿਤਿਆ ਸਿੰਘ ਵਿਚਕਾਰ ਸੀ। ਕੰਗਨਾ ਨੂੰ ਕੁੱਲ 5,37,022 ਵੋਟਾਂ ਮਿਲੀਆਂ। ਕੰਗਨਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, ਹੈਲੋ ਦੋਸਤੋ, ਮੈਨੂੰ ਮੀਡੀਆ ਅਤੇ ਮੇਰੇ ਸ਼ੁਭਚਿੰਤਕਾਂ ਤੋਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਹਨ। ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਦਸਾਂ ਕਿ ਮੈਂ ਸੁਰੱਖਿਅਤ ਹਾਂ। ਅੱਜ ਚੰਡੀਗੜ੍ਹ ਏਅਰਪੋਰਟ ‘ਤੇ ਹਾਦਸਾ ਵਾਪਰਿਆ । ਸੁਰੱਖਿਆ ਜਾਂਚ ਦੌਰਾਨ ਜਿਵੇਂ ਹੀ ਮੈਂ ਬਾਹਰ ਨਿਕਲੀ ਤਾਂ ਦੂਜੇ ਕਮਰੇ ‘ਚੋਂ ਇਕ ਮਹਿਲਾ ਸੁਰੱਖਿਆ ਗਾਰਡ ਬਾਹਰ ਆਈ ਅਤੇ ਉਸ ਨੇ ਸਾਈਡ ਤੋਂ ਆ ਕੇ ਮੇਰੇ ਮੂੰਹ ‘ਤੇ ਥੱਪੜ ਮਾਰੀਆਂ।