ਭਾਰਤੀ ਸਿੰਘ ਕੌਮੀ ਪੱਧਰ ਦੀ ਸ਼ੂਟਿੰਗ ਚੈਂਪੀਅਨ ਰਹਿ ਚੁਕੀ ਹੈ, 15 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਸਿਖਲਾਈ

ਭਾਰਤੀ ਸਿੰਘ ਕੌਮੀ ਪੱਧਰ ਦੀ ਸ਼ੂਟਿੰਗ ਚੈਂਪੀਅਨ ਰਹਿ ਚੁਕੀ ਹੈ, 15 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਸਿਖਲਾਈ

2021 ‘ਚ ਅਦਾਕਾਰ ਮਨੀਸ਼ ਪਾਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਭਾਰਤੀ ਸਿੰਘ ਨੇ ਦੱਸਿਆ ਸੀ ਕਿ ਉਹ ਇੱਕ ਪੇਸ਼ੇਵਰ ਤੀਰਅੰਦਾਜ਼ ਅਤੇ ਰਾਈਫਲ ਸ਼ੂਟਰ ਸੀ।

ਭਾਰਤੀ ਸਿੰਘ ਨੂੰ ਲੋਕਾਂ ਨੂੰ ਹਸਾਉਣ ਲਈ ਜਾਣਿਆ ਜਾਂਦਾ ਹੈ, ਪਰ ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਭਾਰਤੀ ਸਿੰਘ ਕੌਮੀ ਪੱਧਰ ਦੀ ਸ਼ੂਟਿੰਗ ਚੈਂਪੀਅਨ ਰਹਿ ਚੁਕੀ ਹੈ। ਅਦਾਕਾਰਾ ਅਤੇ ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਸ਼ੋਅਜ਼ ਤੋਂ ਦੂਰ ਹੈ। ਹਾਲਾਂਕਿ, ਅੱਜਕੱਲ੍ਹ ਉਹ ਆਪਣੇ ਯੂਟਿਊਬ ਵੀਲੌਗ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਹੈ।

ਅਦਾਕਾਰੀ ਅਤੇ ਕਾਮੇਡੀ ਤੋਂ ਇਲਾਵਾ ਭਾਰਤੀ ਨੂੰ ਰਾਈਫਲ ਸ਼ੂਟਿੰਗ ਦਾ ਵੀ ਬਹੁਤ ਸ਼ੌਕ ਹੈ। ਉਸਨੇ ਇੱਕ ਰਾਈਫਲ ਨਿਸ਼ਾਨੇਬਾਜ਼ ਵਜੋਂ ਨੈਸ਼ਨਲਜ਼ ਵਿੱਚ ਵੀ ਹਿੱਸਾ ਲਿਆ ਹੈ। ਦਰਅਸਲ ਭਾਰਤੀ ਨੇ ਹਾਲ ਹੀ ‘ਚ ਇਕ ਵੀਡੀਓ ਵੀਲੌਗ ਸ਼ੇਅਰ ਕੀਤਾ ਹੈ, ਜਿਸ ‘ਚ ਅਦਾਕਾਰਾ ਨੇ ਦੱਸਿਆ ਕਿ ਕਰੀਬ 15 ਸਾਲ ਬਾਅਦ ਉਸ ਨੇ ਫਿਰ ਤੋਂ ਰਾਈਫਲ ਸ਼ੂਟਿੰਗ ਦਾ ਅਭਿਆਸ ਸ਼ੁਰੂ ਕੀਤਾ ਹੈ।

ਭਾਰਤੀ ਨੇ ਇਹ ਵੀ ਦੱਸਿਆ ਕਿ ਪੈਸਿਆਂ ਦੀ ਕਮੀ ਕਾਰਨ ਉਹ ਨੈਸ਼ਨਲਜ਼ ਦੌਰਾਨ ਆਪਣੇ ਲਈ ਰਾਈਫਲ ਨਹੀਂ ਖਰੀਦ ਸਕੀ ਸੀ । ਇਹ ਉਹੀ ਸਮਾਂ ਸੀ ਜਦੋਂ ਉਸਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸਨੂੰ ਵੱਧ ਤੋਂ ਵੱਧ ਪੈਸਾ ਕਮਾਉਣਾ ਪਵੇਗਾ ਤਾਂ ਜੋ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕੇ।

ਭਾਰਤੀ ਨੇ ਆਪਣੇ ਨਵੀਨਤਮ ਵੀਲੌਗ ਵਿੱਚ, ਆਪਣੇ ਸ਼ੂਟਿੰਗ ਅਭਿਆਸ ਦੀ ਇੱਕ ਝਲਕ ਦਿਖਾਈ। ਵੀਡੀਓ ‘ਚ ਭਾਰਤੀ ਨਿਸ਼ਾਨੇ ‘ਤੇ ਬਹੁਤ ਵਧੀਆ ਸ਼ਾਟ ਮਾਰਦੀ ਨਜ਼ਰ ਆ ਰਹੀ ਹੈ। ਇਹ ਦੇਖ ਕੇ ਭਾਰਤੀ ਦੇ ਕੋਚ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਰੋਜ਼ਾਨਾ ਫਿਰ ਤੋਂ ਰਾਈਫਲ ਸ਼ੂਟਿੰਗ ਦਾ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਮੀਡਿਆ ਨਾਲ ਇਸ ਬਾਰੇ ਗੱਲ ਕਰਦੇ ਹੋਏ ਭਾਰਤੀ ਨੇ ਕਿਹਾ- ’15 ਸਾਲ ਪਹਿਲਾਂ ਮੈਂ ਰਾਈਫਲ ਸ਼ੂਟਿੰਗ ਦਾ ਅਭਿਆਸ ਕਰਦੀ ਸੀ। ਮੈਂ ਉਸ ਸਮੇਂ ਨੈਸ਼ਨਲ ਲਈ ਜਾਂਦੀ ਸੀ। ਉਸ ਸਮੇਂ ਸਾਰਿਆਂ ਕੋਲ ਆਪਣੀ-ਆਪਣੀ ਰਾਈਫਲ ਹੁੰਦੀ ਸੀ ਅਤੇ ਮੈਂ ਯੂਨੀਵਰਸਿਟੀ ਦੀ ਤਰਫੋਂ ਜਾਂਦਾ ਹੁੰਦਾ ਸੀ। 2021 ਵਿੱਚ ਅਦਾਕਾਰ ਮਨੀਸ਼ ਪਾਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਭਾਰਤੀ ਨੇ ਦੱਸਿਆ ਸੀ ਕਿ ਉਹ ਇੱਕ ਪੇਸ਼ੇਵਰ ਤੀਰਅੰਦਾਜ਼ ਅਤੇ ਰਾਈਫਲ ਸ਼ੂਟਰ ਸੀ। ਭਾਰਤੀ ਨੇ ਦੱਸਿਆ ਕਿ ਉਸਨੇ ਖੇਡਾਂ ਵਿੱਚ ਇਸ ਲਈ ਹਿੱਸਾ ਲਿਆ ਸੀ ਤਾਂ ਜੋ ਉਸਦੇ ਪਰਿਵਾਰ ਨੂੰ ਪੇਟ ਭਰ ਰੋਟੀ ਮਿਲ ਸਕੇ। ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ‘ਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ।