ਦਲਵੀਰ ਸਿੰਘ ਗੋਲਡੀ ਦੀ ਕਾਂਗਰਸ ਨਾਲ ਵਧੀ ਨਾਰਾਜ਼ਗੀ, ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਲਿਖੀਆਂ ਦਿਲ ਦੀਆਂ ਗੱਲਾਂ

ਦਲਵੀਰ ਸਿੰਘ ਗੋਲਡੀ ਦੀ ਕਾਂਗਰਸ ਨਾਲ ਵਧੀ ਨਾਰਾਜ਼ਗੀ, ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਲਿਖੀਆਂ ਦਿਲ ਦੀਆਂ ਗੱਲਾਂ

ਪਿਛਲੇ ਹਫਤੇ ਸੁਖਪਾਲ ਖਹਿਰਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਕੈਪਟਨ ਸੰਦੀਪ ਸੰਧੂ ਖੁਦ ਦਲਵੀਰ ਗੋਲਡੀ ਦੇ ਘਰ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪਹੁੰਚੇ ਸਨ।

ਦਲਵੀਰ ਸਿੰਘ ਗੋਲਡੀ ਨੂੰ ਸੰਗਰੂਰ ਤੋਂ ਲੋਕਸਭਾ ਟਿਕਟ ਨਹੀਂ ਮਿਲੀ, ਜਿਸਤੋ ਬਾਅਦ ਉਹ ਕਾਂਗਰਸ ਪਾਰਟੀ ਤੋਂ ਨਾਰਾਜ਼ ਚਲ ਰਹੇ ਹਨ। ਕਾਂਗਰਸ ਵੱਲੋਂ ਲੋਕ ਸਭਾ ਸੀਟ ਸੰਗਰੂਰ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਨਾਰਾਜ਼ ਚੱਲ ਰਹੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਦਾ ਗੁੱਸਾ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਦਲਵੀਰ ਗੋਲਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ‘ਸੋਚਦੇ ਹਾਂ ਏਕ ਨਵਾਂ, ਕੋਈ ਰਾਹ ਬਨਾ ਲਇਐ ਲਿਖ ਕੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ।

ਗੋਲਡੀ ਦਾ ਇਹ ਸੰਦੇਸ਼ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਹੋ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਸੁਖਪਾਲ ਖਹਿਰਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਕੈਪਟਨ ਸੰਦੀਪ ਸੰਧੂ ਖੁਦ ਦਲਵੀਰ ਗੋਲਡੀ ਦੇ ਘਰ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪਹੁੰਚੇ ਸਨ, ਜਿੱਥੇ ਦਲਵੀਰ ਗੋਲਡੀ ਆਪਣੀ ਪਤਨੀ ਸਿਮਰਤ ਕੌਰ ਖੰਗੂੜਾ ਨਾਲ ਸੁਖਪਾਲ ਖਹਿਰਾ ਦੇ ਹੱਕ ‘ਚ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੋਣ ਪ੍ਰਚਾਰ ਦੌਰਾਨ ਗੋਲਡੀ ਵਿਸ਼ੇਸ਼ ਧਿਆਨ ਨਾ ਦਿੱਤੇ ਜਾਣ ਕਾਰਨ ਨਾਰਾਜ਼ ਨਜ਼ਰ ਆ ਰਹੇ ਹਨ।

ਖਹਿਰਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਨ ਅਤੇ ਧੂਰੀ ਸਥਿਤ ਆਪਣੇ ਘਰ ਵਰਕਰਾਂ ਦੀਆਂ ਮੀਟਿੰਗਾਂ ਨਾਲ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਬਾਵਜੂਦ ਗੋਲਡੀ ਨੇ ਹੁਣ ਸੋਸ਼ਲ ਮੀਡੀਆ ‘ਤੇ ਪੰਜਾਬੀ ‘ਚ ਪੋਸਟ ਪਾਈ ਹੈ ਕਿ ਉਸ ਨੂੰ ਅੱਗੇ ਵਧਣ ਦੀ ਲੋੜ ਹੈ ਅਤੇ ਇਸ ਤੋਂ ਬਾਅਦ ਧੂਰੀ ‘ਚ ਅਗਲੇ ਪ੍ਰਚਾਰ ਸਮਾਗਮ ‘ਚ ਗੋਲਡੀ ਸ਼ਾਮਿਲ ਨਹੀਂ ਹੋਏ।