PSEB : 12ਵੀਂ ਦਾ ਨਤੀਜਾ ਜਾਰੀ, ਲੁਧਿਆਣਾ ਦੇ ਏਕਮਪ੍ਰੀਤ 100% ਅੰਕ ਲੈ ਕੇ ਬਣੇ ਟਾਪਰ

PSEB : 12ਵੀਂ ਦਾ ਨਤੀਜਾ ਜਾਰੀ, ਲੁਧਿਆਣਾ ਦੇ ਏਕਮਪ੍ਰੀਤ 100% ਅੰਕ ਲੈ ਕੇ ਬਣੇ ਟਾਪਰ

12ਵੀਂ ਜਮਾਤ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਏਕਮਪ੍ਰੀਤ ਸਿੰਘ 100 ਫੀਸਦੀ ਅੰਕ ਲੈ ਕੇ ਕਾਮਰਸ ਵਿੱਚ ਪਹਿਲੇ ਸਥਾਨ ’ਤੇ ਰਿਹਾ।

PSEB ਨੇ ਆਪਣਾ 12ਵੀਂ ਦਾ ਨਤੀਜਾ ਜਾਰੀ ਕਰ ਦਿਤਾ ਹੈ। ਵਿਦਿਆਰਥੀ ਅੱਜ ਯਾਨੀ ਬੁੱਧਵਾਰ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਣਗੇ। PSEB ਦਾ 12ਵੀਂ ਜਮਾਤ ਦਾ ਨਤੀਜਾ 93.04 ਫੀਸਦੀ ਰਿਹਾ ਹੈ। 12ਵੀਂ ਜਮਾਤ ਵਿੱਚ ਮੁੰਡਿਆਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।

12ਵੀਂ ਜਮਾਤ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਏਕਮਪ੍ਰੀਤ ਸਿੰਘ 100 ਫੀਸਦੀ ਅੰਕ ਲੈ ਕੇ ਕਾਮਰਸ ਵਿੱਚ ਪਹਿਲੇ ਸਥਾਨ ’ਤੇ ਰਿਹਾ। ਰਵੀ ਉਦੈ ਸਿੰਘ 12ਵੀਂ ਜਮਾਤ ਵਿੱਚ ਸਾਇੰਸ ਵਿੱਚ ਦੂਜੇ ਸਥਾਨ ’ਤੇ ਰਿਹਾ। ਅਸ਼ਵਿਨੀ 499 ਅੰਕ ਲੈ ਕੇ ਤੀਜੇ ਸਥਾਨ ‘ਤੇ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਮੰਗਲਵਾਰ ਨੂੰ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਗਏ। ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ 100 ਫ਼ੀਸਦੀ ਅੰਕ ਲੈ ਕੇ ਅੱਠਵੀਂ ਜਮਾਤ ਵਿੱਚੋਂ ਟਾਪ ਕੀਤਾ ਹੈ।

ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ 99.67 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ, ਸੰਗਰੂਰ ਦਾ ਅਰਮਾਨਦੀਪ ਸਿੰਘ 99.5 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਿਹਾ। ਅੱਠਵੀਂ ਜਮਾਤ ਦੀ ਕੁੱਲ ਪਾਸ ਪ੍ਰਤੀਸ਼ਤਤਾ 98.31 ਰਹੀ। ਬਠਿੰਡਾ ਦੇ ਪਿੰਡ ਭਾਈਰੂਪਾ ਦੀ ਹਰਨੂਰਪ੍ਰੀਤ ਕੌਰ ਦੇ ਪਿਤਾ ਜੁਗਰਾਜ ਸਿੰਘ ਪੇਸ਼ੇ ਤੋਂ ਤਰਖਾਣ ਹਨ। ਹਰਨੂਰਪ੍ਰੀਤ ਕੌਰ ਦੀ ਭੈਣ ਵੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਭਰਾ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਜੁਗਰਾਜ ਸਿੰਘ ਨੇ ਦੱਸਿਆ ਕਿ ਹਰਨੂਰਪ੍ਰੀਤ ਕੌਰ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਹੈ। ਉਸ ਨੇ ਹਰ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।