- ਪੰਜਾਬ
- No Comment
ਕਿਸਾਨਾਂ ਨੇ ਕਿਹਾ ਸਿਰਫ਼ ਆਪਣੇ ਆਗੂਆਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਆਦੇਸ਼ ਦੀ ਉਡੀਕ ਕਰ ਰਹੇ ਹਾਂ
ਕਿਸਾਨਾਂ ਨੇ ਕਿਹਾ ਕਿ ਜਦੋਂ 23 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦਾਲਾਂ, ਕਪਾਹ ਅਤੇ ਮੱਕੀ ‘ਤੇ ਪੰਜ ਸਾਲ ਲਈ ਠੇਕੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਤਜਵੀਜ਼ ਕਿਵੇਂ ਮੰਨੀ ਜਾ ਸਕਦੀ ਹੈ।
ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਲਗਾਤਾਰ ਮੀਟਿੰਗਾ ਹੋ ਰਹੀਆਂ ਹਨ, ਪਰ ਉਨ੍ਹਾਂ ਦਾ ਕੋਈ ਸਾਰਥਕ ਨਤੀਜ਼ਾ ਨਹੀਂ ਨਿਕਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਸੱਤ ਦਿਨ ਹੋ ਗਏ ਹਨ, ਪਰ ਕਈ ਸਮੱਸਿਆਵਾਂ ਦੇ ਬਾਵਜੂਦ ਕਿਸਾਨਾਂ ਦਾ ਮਨੋਬਲ ਬੁਲੰਦ ਨਜ਼ਰ ਆ ਰਿਹਾ ਹੈ। ਐਤਵਾਰ ਨੂੰ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਵਿੱਚ ਬੇਚੈਨੀ ਹੈ। ਮੀਟਿੰਗ ਨੂੰ ਲੈ ਕੇ ਕਿਸਾਨ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਮਾਂ ਕਢਣ ਲਈ ਚੀਜ਼ਾਂ ਨੂੰ ਉਲਝਾ ਰਹੀ ਹੈ। ਜਦੋਂ 23 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦਾਲਾਂ, ਕਪਾਹ ਅਤੇ ਮੱਕੀ ‘ਤੇ ਪੰਜ ਸਾਲ ਲਈ ਠੇਕੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਤਜਵੀਜ਼ ਕਿਵੇਂ ਮੰਨੀ ਜਾ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਉਹ ਸਿਰਫ਼ ਆਪਣੇ ਆਗੂਆਂ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਸੋਮਵਾਰ ਨੂੰ ਵੀ ਸ਼ੰਭੂ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਰਹੀ। ਸਰਹੱਦ ਤੋਂ ਕਰੀਬ ਇੱਕ ਕਿਲੋਮੀਟਰ ਪਹਿਲਾਂ ਲਗਾਈ ਗਈ ਰੱਸੀ ਨੂੰ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਭਾਵੇਂ ਨੌਜਵਾਨ ਅੱਗੇ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਰੱਸੀ ਬੰਨ੍ਹ ਕੇ ਨੇੜੇ ਹੀ ਤਾਇਨਾਤ ਵਲੰਟੀਅਰਾਂ ਵੱਲੋਂ ਰੋਕਿਆ ਜਾ ਰਿਹਾ ਸੀ।
ਅੱਜ ਵੀ ਆਗੂਆਂ ਨੇ ਸਟੇਜ ਤੋਂ ਭਾਸ਼ਣ ਦੇ ਕੇ ਕਿਸਾਨਾਂ ਵਿੱਚ ਜੋਸ਼ ਭਰਿਆ। ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਪ੍ਰਸਤਾਵ ’ਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। 13 ਫਰਵਰੀ ਤੋਂ ਕਿਸਾਨਾਂ ਨੇ ਸ਼ੰਭੂ ਸਰਹੱਦ ‘ਤੇ ਟਰੈਕਟਰ-ਟਰਾਲੀਆਂ ‘ਚ ਡੇਰੇ ਲਾਏ ਹੋਏ ਹਨ। ਬਾਰਡਰ ‘ਤੇ ਕਿਸਾਨਾਂ ਦਾ ਇਕੱਠ ਹਰ ਗੁਜ਼ਰਦੇ ਦਿਨ ਵਧਦਾ ਜਾ ਰਿਹਾ ਹੈ। ਟਰੈਕਟਰ-ਟਰਾਲੀਆਂ ਦਾ ਲੰਬਾ ਕਾਫ਼ਲਾ ਸਰਹੱਦ ਅੱਗੇ ਕਰੀਬ ਚਾਰ ਕਿਲੋਮੀਟਰ ਤੱਕ ਇਕੱਠਾ ਹੋ ਗਿਆ ਹੈ, ਜਿਸ ਵਿੱਚ ਕਿਸਾਨ ਆਰਜ਼ੀ ਜਾਮ ਲਗਾ ਕੇ ਬੈਠੇ ਹਨ।