ਰੇਮੰਡ ਇੰਡਸਟਰੀਜ਼ : ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਦੇਣ ਲਈ ਮੰਗੇ 8745 ਕਰੋੜ

ਰੇਮੰਡ ਇੰਡਸਟਰੀਜ਼ : ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਦੇਣ ਲਈ ਮੰਗੇ 8745 ਕਰੋੜ

ਨਵਾਜ਼ ਮੋਦੀ ਸਿੰਘਾਨੀਆ ਨੇ ਤਲਾਕ ਲਈ ਵੱਡੀਆਂ ਸ਼ਰਤਾਂ ਰੱਖੀਆਂ ਹਨ ਅਤੇ ਗੌਤਮ ਸਿੰਘਾਨੀਆ ਤੋਂ ਉਸਦੀ ਕੁੱਲ ਜਾਇਦਾਦ ਦਾ 75% ਮੰਗਿਆ ਹੈ। ਗੌਤਮ ਸਿੰਘਾਨੀਆ ਦੀ ਕੁੱਲ ਜਾਇਦਾਦ 1.4 ਬਿਲੀਅਨ ਡਾਲਰ (ਕਰੀਬ 11,660 ਕਰੋੜ ਰੁਪਏ) ਹੈ।

ਉਦਯੋਗਪਤੀ ਅਤੇ ਰੇਮੰਡ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਗੌਤਮ ਸਿੰਘਾਨੀਆ ਦੇ ਤਲਾਕ ਨੂੰ ਲੈ ਕੇ ਇਕ ਵਡੀ ਖ਼ਬਰ ਸਾਹਮਣੇ ਆਈ ਹੈ। ਉਹ ਵਿਆਹ ਦੇ 32 ਸਾਲ ਬਾਅਦ ਆਪਣੀ ਪਤਨੀ ਨਵਾਜ਼ ਮੋਦੀ ਸਿੰਘਾਨੀਆ ਨੂੰ ਤਲਾਕ ਦੇਣ ਜਾ ਰਹੇ ਹਨ। ਹੁਣ ਖ਼ਬਰ ਹੈ ਕਿ ਉਸਦੀ ਪਤਨੀ ਨੇ ਤਲਾਕ ਲਈ ਵੱਡੀਆਂ ਸ਼ਰਤਾਂ ਰੱਖੀਆਂ ਹਨ ਅਤੇ ਗੌਤਮ ਸਿੰਘਾਨੀਆ ਤੋਂ ਉਸਦੀ ਕੁੱਲ ਜਾਇਦਾਦ ਦਾ 75% ਮੰਗਿਆ ਹੈ। ਗੌਤਮ ਸਿੰਘਾਨੀਆ ਦੀ ਕੁੱਲ ਜਾਇਦਾਦ 1.4 ਬਿਲੀਅਨ ਡਾਲਰ (ਕਰੀਬ 11,660 ਕਰੋੜ ਰੁਪਏ) ਹੈ।

ਇਸ ਸੰਦਰਭ ‘ਚ ਨਵਾਜ਼ ਮੋਦੀ ਸਿੰਘਾਨੀਆ ਨੇ ਤਲਾਕ ਦੇ ਬਦਲੇ ਸਿੰਘਾਨੀਆ ਪਰਿਵਾਰ ਤੋਂ 8,745 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਈਟੀ ਨੇ ਰਿਪੋਰਟ ਦਿੱਤੀ ਹੈ ਕਿ ਨਵਾਜ਼ ਮੋਦੀ ਸਿੰਘਾਨੀਆ ਨੇ ਆਪਣੇ ਅਤੇ ਆਪਣੀਆਂ ਦੋ ਬੇਟੀਆਂ ਨਿਹਾਰਿਕਾ ਅਤੇ ਨੀਸਾ ਤੋਂ ਇਹ ਰਕਮ ਮੰਗੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਗੌਤਮ ਸਿੰਘਾਨੀਆ ਮੋਟੇ ਤੌਰ ‘ਤੇ ਇਸ ਮੰਗ ਨੂੰ ਮੰਨ ਸਕਦੇ ਹਨ। ਪਰ ਜਾਇਦਾਦ ਦਾ ਇਹ ਲੇਖਾ-ਜੋਖਾ ਸਿੱਧਾ ਨਹੀਂ ਕੀਤਾ ਜਾਵੇਗਾ। ਸਗੋਂ ਉਸ ਨੇ ਪਰਿਵਾਰਕ ਟਰੱਸਟ ਬਣਾਉਣ ਦਾ ਸੁਝਾਅ ਦਿੱਤਾ ਹੈ। ਇਸ ਟਰੱਸਟ ਕੋਲ ਪਰਿਵਾਰ ਦੀ ਸਾਰੀ ਜਾਇਦਾਦ ਦੇ ਮਾਲਕੀ ਹੱਕ ਹੋਣਗੇ। ਉਹ ਇਸ ਟਰੱਸਟ ਦੇ ਇਕਲੌਤੇ ਟਰੱਸਟੀ ਹੋਣਗੇ। ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਸੀਅਤ ਬਣਾਉਣ ਦਾ ਅਧਿਕਾਰ ਹੋਵੇਗਾ।

ਹਾਲਾਂਕਿ, ਨਵਾਜ਼ ਮੋਦੀ ਸਿੰਘਾਨੀਆ ਦੇ ਇਸ ਪ੍ਰਬੰਧ ਲਈ ਸਹਿਮਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਰੇਮੰਡ ਗਰੁੱਪ ਦੇ ਅੰਦਰ ਬਹੁਤ ਸਾਰੇ ਟਰੱਸਟ ਪਹਿਲਾਂ ਹੀ ਬਣੇ ਹੋਏ ਹਨ। ਇਨ੍ਹਾਂ ਵਿੱਚ ਜੇ.ਕੇ. ਟਰੱਸਟ ਅਤੇ ਸ਼੍ਰੀਮਤੀ ਸੁਨੀਤੀਦੇਵੀ ਸਿੰਘਾਨੀਆ ਹਸਪਤਾਲ ਟਰੱਸਟ, ਜਿਸ ਦੀ ਰੇਮੰਡ ਲਿਮਟਿਡ ਵਿੱਚ 1.04 ਪ੍ਰਤੀਸ਼ਤ ਹਿੱਸੇਦਾਰੀ ਹੈ। ਗੌਤਮ ਸਿੰਘਾਨੀਆ ਇਸ ਟਰੱਸਟ ਦੇ ਚੇਅਰਮੈਨ ਅਤੇ ਮੈਨੇਜਿੰਗ ਟਰੱਸਟੀ ਹਨ। ਜਦੋਂਕਿ ਨਵਾਜ਼ ਮੋਦੀ ਸਿੰਘਾਨੀਆ ਵੀ ਟਰੱਸਟੀ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਖੇਤਾਨ ਐਂਡ ਪਾਰਟਨਰ ਦੇ ਐਚ.ਖੇਤਾਨ ਨੂੰ ਇਸ ਪੂਰੇ ਮਾਮਲੇ ਵਿੱਚ ਗੌਤਮ ਸਿੰਘਾਨੀਆ ਦਾ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਜਦਕਿ ਮੁੰਬਈ ਦੇ ਰਸ਼ਮੀ ਕਾਂਤ ਨਵਾਜ਼ ਦੇ ਵਕੀਲ ਬਣ ਸਕਦੇ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਗੌਤਮ ਸਿੰਘਾਨੀਆ ਲਈ ਪਰਿਵਾਰਕ ਟਰੱਸਟ ਬਣਾ ਕੇ ਇਕੱਲੇ ਚੇਅਰਮੈਨ ਅਤੇ ਟਰੱਸਟੀ ਬਣੇ ਰਹਿਣਾ ਮੁਸ਼ਕਲ ਹੋ ਸਕਦਾ ਹੈ।