- ਪੰਜਾਬ
- No Comment
GURDASPUR : ਚਰਚ ਦੇ ਪਾਦਰੀ ਨੇ ਕੁੜੀ ਨਾਲ ਕੀਤਾ ਬਲਾਤਕਾਰ, ਗ਼ੈਰ ਮਾਹਿਰ ਨਰਸ ਤੋਂ ਕਰਵਾਇਆ ਗਰਭਪਾਤ, ਕੁੜੀ ਦੀ ਹੋਈ ਮੌਤ

ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਪਾਦਰੀ ਦੇ ਘਰ ਚਰਚ ਹੋਣ ਕਰਕੇ ਸਾਰੇ ਪਰਿਵਾਰ ਦਾ ਉਸਦੇ ਘਰ ਆਉਣਾ ਜਾਣਾ ਸੀ। ਪਾਦਰੀ ਨੇ ਲੜਕੀ ਦੀ ਮਰਜੀ ਤੋਂ ਬਿਨਾਂ ਉਸ ਨਾਲ ਸਰੀਰਿਕ ਸਬੰਧ ਬਣਾਏ, ਜਿਸ ਕਰਕੇ ਲੜਕੀ ਗਰਭਵਤੀ ਹੋ ਗਈ ਸੀ। ਇਲਾਜ ਠੀਕ ਨਾ ਹੋਣ ਕਾਰਨ ਬੱਚੀ ਦੇ ਪੇਟ ‘ਚ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।
ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪਾਦਰੀ ਨੇ ਪਹਿਲਾਂ ਚਰਚ ‘ਚ ਆਉਣ ਵਾਲੀ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦਾ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਇੱਕ 21 ਸਾਲਾ ਲੜਕੀ ਦੀ ਇੱਕ ਲਾਗ ਨਾਲ ਮੌਤ ਹੋ ਗਈ ਜੋ ਕਥਿਤ ਤੌਰ ‘ਤੇ ਗਰਭਪਾਤ ਦੀ ਪ੍ਰਕਿਰਿਆ ਤੋਂ ਬਾਅਦ ਵਿਕਸਤ ਹੋਈ ਸੀ। ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਚਰਚ ਦੇ ਪਾਦਰੀ ਜਸ਼ਨ ਗਿੱਲ ਨੇ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕੀਤਾ। ਫਿਲਹਾਲ ਪਾਦਰੀ ਫਰਾਰ ਹੈ।
ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਿਤਾ ਦੀ ਸ਼ਿਕਾਇਤ ਅਤੇ ਮਹਿਲਾ ਅਤੇ ਬੱਚਿਆਂ ਵਿਰੁੱਧ ਅਪਰਾਧ ਦੇ ਉਪ ਕਪਤਾਨ ਪੁਲਿਸ ਦੀ ਜਾਂਚ ਤੋਂ ਬਾਅਦ ਬਲਾਤਕਾਰ ਕਰਨ ਵਾਲੇ ਪਾਦਰੀ ਅਤੇ ਗਰਭਪਾਤ ਕਰਵਾਉਣ ਵਾਲੀ ਔਰਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਦੀਨਾਨਗਰ ਥਾਣੇ ਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੀਨਾਨਗਰ ਥਾਣਾ ਖੇਤਰ ਦੇ ਇਕ ਪਿੰਡ ‘ਚ ਰਹਿਣ ਵਾਲੀ ਲੜਕੀ ਦੇ ਪਿਤਾ ਨੇ ਦੱਸਿਆ ਸੀ ਕਿ ਉਸਦੀ 21 ਸਾਲਾ ਲੜਕੀ ਅਣਵਿਆਹੀ ਸੀ।
ਪਾਸਟਰ ਜਸ਼ਨ ਗਿੱਲ ਨੇ ਉਸ ਨਾਲ ਸਰੀਰਕ ਸਬੰਧ ਬਣਾਏ, ਜਿਸ ਕਾਰਨ ਲੜਕੀ ਗਰਭਵਤੀ ਹੋ ਗਈ। ਇਸ ਕਾਰੇ ਨੂੰ ਛੁਪਾਉਣ ਲਈ ਪਾਦਰੀ ਨੇ ਨਰਸ ਸਤਿੰਦਰਜੀਤ ਕੌਰ ਉਰਫ਼ ਬਬਲੀ ਕੋਲੋਂ ਗਲਤ ਤਰੀਕੇ ਨਾਲ ਬੱਚੀ ਦਾ ਗਰਭਪਾਤ ਕਰਵਾ ਦਿੱਤਾ ਸੀ। ਇਲਾਜ ਠੀਕ ਨਾ ਹੋਣ ਕਾਰਨ ਬੱਚੀ ਦੇ ਪੇਟ ‘ਚ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਭਰਾ ਦੇ ਖ਼ਿਲਾਫ਼ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਾਦਰੀ ਦਾ ਸਾਥ ਦੇਣ ਵਾਲੇ ਸਰਪੰਚ, ਉਸ ਦੇ ਭਰਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਦੂਜੇ ਪਾਸੇ ਦੀਨਾਨਗਰ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਾਂਚ ਮਗਰੋਂ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਨਰਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਸੀ ਕਿ ਉਹਨਾਂ ਦੀ ਲੜਕੀ ਜਿਸਦੀ ਉਮਰ ਕਰੀਬ 21 ਸਾਲ ਸੀ ਅਤੇ ਜੋ ਕਿ ਅਨਮੈਰਿਡ ਸੀ। ਪਾਦਰੀ ਦੇ ਘਰ ਚਰਚ ਹੋਣ ਕਰਕੇ ਸਾਰੇ ਪਰਿਵਾਰ ਦਾ ਉਸਦੇ ਘਰ ਆਉਣਾ ਜਾਣਾ ਸੀ। ਪਾਦਰੀ ਨੇ ਲੜਕੀ ਦੀ ਮਰਜੀ ਤੋਂ ਬਿਨਾਂ ਉਸ ਨਾਲ ਸਰੀਰਿਕ ਸਬੰਧ ਬਣਾਏ ਜਿਸ ਕਰਕੇ ਲੜਕੀ ਗਰਭਵਤੀ ਹੋ ਗਈ ਸੀ।