- ਰਾਸ਼ਟਰੀ
- No Comment
ਅਸਾਮ ਵਿੱਚ ਮੁਸਲਿਮ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਜ਼ਰੂਰੀ : ਸੀਐਮ ਹਿਮਾਂਤਾ ਨੇ ਕਿਹਾ- ਬਾਲ ਵਿਆਹ ਅਤੇ ਕਾਜ਼ੀ ਪ੍ਰਣਾਲੀ ਖਤਮ ਹੋਵੇਗੀ, ਅਗਲਾ ਨਿਸ਼ਾਨਾ ਬਹੁ-ਵਿਆਹ ‘ਤੇ ਬੈਨ ਹੋਵੇਗਾ
ਵਿਧਾਨ ਸਭਾ ‘ਚ ਇਸ ਬਿੱਲ ‘ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ ਬਾਲ ਵਿਆਹ ਨੂੰ ਖਤਮ ਕਰਨਾ ਨਹੀਂ ਹੈ। ਅਸੀਂ ਕਾਜ਼ੀ ਸਿਸਟਮ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ। ਅਸੀਂ ਮੁਸਲਿਮ ਵਿਆਹ ਅਤੇ ਤਲਾਕ ਨੂੰ ਸਰਕਾਰੀ ਪ੍ਰਣਾਲੀ ਅਧੀਨ ਲਿਆਉਣਾ ਚਾਹੁੰਦੇ ਹਾਂ।
ਸੀਐਮ ਹਿਮਾਂਤਾ ਨੇ ਕਿਹਾ ਅਸਾਮ ਵਿਚ ਬਾਲ ਵਿਆਹ ਅਤੇ ਕਾਜ਼ੀ ਪ੍ਰਣਾਲੀ ਨੂੰ ਜਲਦ ਖਤਮ ਕੀਤਾ ਜਾਵੇਗਾ। ਅਸਾਮ ਅਸੈਂਬਲੀ ਨੇ ਵੀਰਵਾਰ (29 ਅਗਸਤ) ਨੂੰ ਮੁਸਲਿਮ ਵਿਆਹ ਅਤੇ ਤਲਾਕ ਨੂੰ ਰਜਿਸਟਰ ਕਰਨ ਵਾਲੇ 90 ਸਾਲ ਪੁਰਾਣੇ ਕਾਨੂੰਨ – ਅਸਾਮ ਮੁਸਲਿਮ ਮੈਰਿਜ ਐਂਡ ਤਲਾਕ ਰਜਿਸਟ੍ਰੇਸ਼ਨ ਐਕਟ, 1935 ਨੂੰ ਰੱਦ ਕਰਨ ਲਈ ਇੱਕ ਬਿੱਲ ਪਾਸ ਕੀਤਾ। ਇਸ ਬਿੱਲ ਦਾ ਨਾਂ ਅਸਾਮ ਕੰਪਲਸਰੀ ਰਜਿਸਟ੍ਰੇਸ਼ਨ ਆਫ ਮੁਸਲਿਮ ਮੈਰਿਜ ਐਂਡ ਤਲਾਕ ਬਿੱਲ, 2024 ਹੈ।
ਪੁਰਾਣੇ ਕਾਨੂੰਨ ਦੇ ਰੱਦ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਵਿਆਹ ਅਤੇ ਤਲਾਕ ਲਈ ਰਜਿਸਟਰ ਹੋਣਾ ਜ਼ਰੂਰੀ ਹੋ ਜਾਵੇਗਾ। ਅਸਾਮ ਕੈਬਨਿਟ ਨੇ 22 ਅਗਸਤ ਨੂੰ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਬਾਰੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਇਹ ਬਿੱਲ ਪਾਰਟੀਬਾਜ਼ੀ ਤੋਂ ਉਪਰ ਹੈ। ਹੁਣ ਸਾਡਾ ਅਗਲਾ ਨਿਸ਼ਾਨਾ ਬਹੁ-ਵਿਆਹ ‘ਤੇ ਪਾਬੰਦੀ ਲਗਾਉਣਾ ਹੈ। ਵਿਰੋਧੀ ਧਿਰ ਨੇ ਅਸਾਮ ਸਰਕਾਰ ਦੇ ਇਸ ਫੈਸਲੇ ਨੂੰ ਮੁਸਲਮਾਨਾਂ ਪ੍ਰਤੀ ਭੇਦਭਾਵ ਵਾਲਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਐਕਟ ਚੋਣ ਵਰ੍ਹੇ ਵਿੱਚ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਲਿਆਂਦਾ ਗਿਆ ਹੈ।
ਵਿਧਾਨ ਸਭਾ ‘ਚ ਇਸ ਬਿੱਲ ‘ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ ਬਾਲ ਵਿਆਹ ਨੂੰ ਖਤਮ ਕਰਨਾ ਨਹੀਂ ਹੈ। ਅਸੀਂ ਕਾਜ਼ੀ ਸਿਸਟਮ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ। ਅਸੀਂ ਮੁਸਲਿਮ ਵਿਆਹ ਅਤੇ ਤਲਾਕ ਨੂੰ ਸਰਕਾਰੀ ਪ੍ਰਣਾਲੀ ਅਧੀਨ ਲਿਆਉਣਾ ਚਾਹੁੰਦੇ ਹਾਂ। ਸਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਾਰੇ ਵਿਆਹਾਂ ਨੂੰ ਰਜਿਸਟਰ ਕਰਨਾ ਜ਼ਰੂਰੀ ਹੈ, ਪਰ ਰਾਜ ਅਜਿਹਾ ਕਰਨ ਲਈ ਕਾਜ਼ੀਆਂ ਵਰਗੇ ਨਿੱਜੀ ਅਦਾਰਿਆਂ ਦਾ ਸਮਰਥਨ ਨਹੀਂ ਕਰ ਸਕਦਾ।