ਅਸਾਮ : ਹਿਮੰਤਾ ਬਿਸਵਾ ਨੇ ਕਿਹਾ 2041 ਤੱਕ ਅਸਾਮ ਬਣ ਜਾਵੇਗਾ ਮੁਸਲਿਮ ਰਾਜ, ਕਿਹਾ- ਕੋਈ ਨਹੀਂ ਰੋਕ ਸਕਦਾ, ਜੇਕਰ ਰਾਹੁਲ ਗਾਂਧੀ ਅੰਬੈਸਡਰ ਬਣਦੇ ਹਨ ਤਾਂ ਅਸੀਂ ਆਬਾਦੀ ਨੂੰ ਕੰਟਰੋਲ ਕਰ ਸਕਦੇ ਹਾਂ

ਅਸਾਮ : ਹਿਮੰਤਾ ਬਿਸਵਾ ਨੇ ਕਿਹਾ 2041 ਤੱਕ ਅਸਾਮ ਬਣ ਜਾਵੇਗਾ ਮੁਸਲਿਮ ਰਾਜ, ਕਿਹਾ- ਕੋਈ ਨਹੀਂ ਰੋਕ ਸਕਦਾ, ਜੇਕਰ ਰਾਹੁਲ ਗਾਂਧੀ ਅੰਬੈਸਡਰ ਬਣਦੇ ਹਨ ਤਾਂ ਅਸੀਂ ਆਬਾਦੀ ਨੂੰ ਕੰਟਰੋਲ ਕਰ ਸਕਦੇ ਹਾਂ

ਹਿਮੰਤਾ ਬਿਸਵਾ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਆਬਾਦੀ ਕੰਟਰੋਲ ਦੇ ਬ੍ਰਾਂਡ ਅੰਬੈਸਡਰ ਬਣ ਜਾਂਦੇ ਹਨ ਤਾਂ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਕਿਉਂਕਿ ਮੁਸਲਿਮ ਭਾਈਚਾਰਾ ਉਨ੍ਹਾਂ ਦੀ ਹੀ ਸੁਣਦਾ ਹੈ।

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਨੇ ਅਸਾਮ ਵਿਚ ਵੱਧ ਰਹੀ ਮੁਸਲਿਮ ਅਬਾਦੀ ਨੂੰ ਲੈ ਕੇ ਇਕ ਬਿਆਨ ਦਿਤਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਰਾਜ ਵਿੱਚ ਹਰ 10 ਸਾਲਾਂ ਵਿੱਚ ਮੁਸਲਿਮ ਆਬਾਦੀ 30% ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ ਅਸਾਮ ਸਾਲ 2041 ਤੱਕ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਬਣ ਜਾਵੇਗਾ। ਇਹ ਅਸਲੀਅਤ ਹੈ ਅਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ।

ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਆਬਾਦੀ ਕੰਟਰੋਲ ਦੇ ਬ੍ਰਾਂਡ ਅੰਬੈਸਡਰ ਬਣ ਜਾਂਦੇ ਹਨ ਤਾਂ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਕਿਉਂਕਿ ਮੁਸਲਿਮ ਭਾਈਚਾਰਾ ਉਨ੍ਹਾਂ ਦੀ ਹੀ ਸੁਣਦਾ ਹੈ। ਅਸਾਮ ਦੇ ਸੀਐਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਨਸੰਖਿਆ ਦੇ ਅੰਕੜਿਆਂ ਦੇ ਅਨੁਸਾਰ, ਆਸਾਮ ਵਿੱਚ ਮੁਸਲਿਮ ਆਬਾਦੀ ਵਧ ਕੇ 40 ਪ੍ਰਤੀਸ਼ਤ ਹੋ ਗਈ ਹੈ। ਜਦੋਂ ਕਿ ਹਿੰਦੂ ਭਾਈਚਾਰੇ ਦੀ ਆਬਾਦੀ ਹਰ 10 ਸਾਲ ਬਾਅਦ ਸਿਰਫ਼ 16 ਫ਼ੀਸਦੀ ਵਧ ਰਹੀ ਹੈ।

ਇਸ ਤੋਂ ਪਹਿਲਾਂ ਸੀਐਮ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਕੈਬਨਿਟ ਨੇ ਮੁਸਲਿਮ ਮੈਰਿਜ ਐਕਟ 1935 ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਵਿਆਹ ਅਤੇ ਤਲਾਕ ਦੇ ਨਿਯਮਾਂ ਵਿਚ ਇਕਸਾਰਤਾ ਲਿਆਏਗਾ। ਇਸ ਤੋਂ ਇਲਾਵਾ ਬਾਲ ਵਿਆਹ ਵਰਗੀਆਂ ਭੈੜੀਆਂ ਪ੍ਰਥਾਵਾਂ ਨੂੰ ਵੀ ਰੋਕਿਆ ਜਾਵੇਗਾ। ਸੰਸਦ ਦੇ ਮਾਨਸੂਨ ਸੈਸ਼ਨ ‘ਚ ਨਵੇਂ ਕਾਨੂੰਨ ਲਈ ਬਿੱਲ ‘ਤੇ ਚਰਚਾ ਹੋਵੇਗੀ। ਕੈਬਨਿਟ ਨੂੰ ਅਸਾਮ ਵਿੱਚ ਮੁਸਲਿਮ ਵਿਆਹ ਰਜਿਸਟ੍ਰੇਸ਼ਨ ਲਈ ਇੱਕ ਕਾਨੂੰਨ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਿਸ ‘ਤੇ ਵਿਧਾਨ ਸਭਾ ਦੇ ਅਗਲੇ ਸੈਸ਼ਨ ‘ਚ ਵਿਚਾਰ ਕੀਤਾ ਜਾਵੇਗਾ।