ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਕੈਨੇਡਾ ਨੂੰ ਫਿਰ ਝਿੜਕਿਆ, ‘ਹਿੰਸਾ ਅਤੇ ਕੱਟੜਵਾਦ ਦੀ ਪੈਰਵੀ ਕਰਨਾ ਬੰਦ ਕਰੋ’

ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਕੈਨੇਡਾ ਨੂੰ ਫਿਰ ਝਿੜਕਿਆ, ‘ਹਿੰਸਾ ਅਤੇ ਕੱਟੜਵਾਦ ਦੀ ਪੈਰਵੀ ਕਰਨਾ ਬੰਦ ਕਰੋ’

ਭਾਰਤ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਕੈਨੇਡਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ, ਖਾਸ ਕਰਕੇ ਹਿੰਸਾ ਨੂੰ ਭੜਕਾਉਣ ਤੋਂ ਰੋਕਣ ਲਈ ਆਪਣੇ ਘਰੇਲੂ ਢਾਂਚੇ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ।

ਭਾਰਤ ਅਤੇ ਕੈਨੇਡਾ ਵਿਚਾਲੇ ਨਿੱਝਰ ਦੀ ਮੌਤ ਨੂੰ ਲੈ ਕੇ ਆਪਸੀ ਤਲਖੀ ਵੱਧ ਗਈ ਸੀ। ਹੁਣ ਇਕ ਵਾਰ ਫੇਰ ਭਾਰਤ ਅਤੇ ਕੈਨੇਡਾ ਵਿਚਾਲੇ ਸਿਆਸੀ ਤਣਾਅ ਜਾਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਭਾਰਤ ਬਾਰੇ ਅਰਥਹੀਣ ਬਿਆਨ ਦੇਣ ਤੋਂ ਬਾਅਦ ਭਾਰਤ ਨੇ ਕੈਨੇਡਾ ਖਿਲਾਫ ਸਖਤ ਕਾਰਵਾਈ ਕੀਤੀ ਸੀ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਸਮੀਖਿਆ ਮੀਟਿੰਗ ਵਿੱਚ ਭਾਰਤ ਨੇ ਕੈਨੇਡਾ ਨੂੰ ਹਿੰਸਾ, ਕੱਟੜਵਾਦ ਨੂੰ ਬੜ੍ਹਾਵਾ ਦੇਣ ਆਦਿ ਵਰਗੇ ਕਈ ਮੁੱਦਿਆਂ ‘ਤੇ ਸਖ਼ਤ ਸਲਾਹ ਦਿੱਤੀ ਹੈ।

ਭਾਰਤੀ ਡਿਪਲੋਮੈਟ ਮੁਹੰਮਦ ਹੁਸੈਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਿੱਚ ਮਨੁੱਖੀ ਤਸਕਰੀ ਵਰਗੇ ਮੁੱਦਿਆਂ ਨਾਲ ਨਜਿੱਠਣ ਦੀ ਰਿਪੋਰਟ ਨੂੰ ਸਵੀਕਾਰ ਕੀਤਾ। ਭਾਰਤ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਕੈਨੇਡਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ, ਖਾਸ ਕਰਕੇ ਹਿੰਸਾ ਨੂੰ ਭੜਕਾਉਣ ਤੋਂ ਰੋਕਣ ਲਈ ਆਪਣੇ ਘਰੇਲੂ ਢਾਂਚੇ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, ਭਾਰਤ ਨੇ ਕੈਨੇਡਾ ਨੂੰ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਰੱਦ ਕਰਨ, ਧਾਰਮਿਕ ਅਤੇ ਨਸਲੀ ਘੱਟ-ਗਿਣਤੀਆਂ ਦੇ ਪੂਜਾ ਸਥਾਨਾਂ ‘ਤੇ ਹਮਲੇ ਬੰਦ ਕਰਨ ਅਤੇ ਨਫ਼ਰਤੀ ਅਪਰਾਧਾਂ ਅਤੇ ਨਫ਼ਰਤੀ ਭਾਸ਼ਣਾਂ ਨੂੰ ਰੋਕਣ ਲਈ ਵੀ ਕਿਹਾ ਹੈ। ਬੰਗਲਾਦੇਸ਼ੀ ਡਿਪਲੋਮੈਟ ਅਬਦੁੱਲਾ ਅਲ ਫੋਰਹਾਦ ਨੇ ਵੀ ਕੈਨੇਡਾ ਨੂੰ ਨਸਲਵਾਦ, ਨਫਰਤ ਭਰੇ ਭਾਸ਼ਣ, ਨਫਰਤ ਅਪਰਾਧਾਂ ਅਤੇ ਪ੍ਰਵਾਸੀਆਂ ਅਤੇ ਮੁਸਲਿਮ ਘੱਟ ਗਿਣਤੀਆਂ ਵਿਰੁੱਧ ਵਿਤਕਰੇ ਵਿਰੁੱਧ ਯਤਨ ਤੇਜ਼ ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਡਿਪਲੋਮੈਟ ਥਿਲੀਨੀ ਜੈਸੇਕਰਾ ਨੇ ਵੀ ਕੈਨੇਡਾ ਨੂੰ ਨਸਲੀ ਵਿਤਕਰੇ ਵਿਰੁੱਧ ਕਦਮ ਚੁੱਕਣ ਅਤੇ ਆਪਣੀ ਰਾਸ਼ਟਰੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਸਿਫਾਰਸ਼ ਕੀਤੀ ਸੀ । ਭਾਰਤੀ ਡਿਪਲੋਮੈਟ ਮੁਹੰਮਦ ਹੁਸੈਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਵਿੱਚ ਕਈ ਮੁੱਦਿਆਂ ’ਤੇ ਕੈਨੇਡਾ ਨੂੰ ਘੇਰਿਆ ਹੈ। ਉਨ੍ਹਾਂ ਨੇ ਕੈਨੇਡਾ ਨੂੰ ਉਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਕਿਹਾ ਹੈ, ਜੋ ਧਾਰਮਿਕ ਸਥਾਨਾਂ ‘ਤੇ ਹਮਲਾ ਕਰਦੇ ਹਨ, ਹਿੰਸਾ ਭੜਕਾਉਂਦੇ ਹਨ ਅਤੇ ਕੱਟੜਤਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਭਾਰਤੀ ਲੋਕਾਂ ਦੀ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।