ਭਾਰਤ-ਚੀਨ : LAC ਤੋਂ ਪਿੱਛੇ ਹਟ ਗਈ ਭਾਰਤ-ਚੀਨ ਫੌਜ, ਅੱਜ ਦੀਵਾਲੀ ‘ਤੇ ਇਕ-ਦੂਜੇ ਨੂੰ ਖਿਲਾਉਣਗੇ ਮਠਿਆਈਆਂ

ਭਾਰਤ-ਚੀਨ : LAC ਤੋਂ ਪਿੱਛੇ ਹਟ ਗਈ ਭਾਰਤ-ਚੀਨ ਫੌਜ, ਅੱਜ ਦੀਵਾਲੀ ‘ਤੇ ਇਕ-ਦੂਜੇ ਨੂੰ ਖਿਲਾਉਣਗੇ ਮਠਿਆਈਆਂ

LAC ‘ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ।

ਪੂਰਬੀ ਲੱਦਾਖ ‘ਚ ਦੋਵਾਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਨਾਲ ਦੀਵਾਲੀ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਗਸ਼ਤ ਲਈ ਰਸਤਾ ਸਾਫ ਹੋ ਗਿਆ ਹੈ। ਭਾਰਤ-ਚੀਨ ਸਰਹੱਦ ‘ਤੇ ਦੇਪਸਾਂਗ ਅਤੇ ਡੇਮਚੋਕ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਬੁੱਧਵਾਰ ਨੂੰ ਪੂਰੀ ਹੋ ਗਈ। ਅੱਜ ਦੀਵਾਲੀ ਦੇ ਮੌਕੇ ‘ਤੇ ਚੀਨ ਅਤੇ ਭਾਰਤ ਦੇ ਸੈਨਿਕ ਇੱਕ ਦੂਜੇ ਨੂੰ ਮਠਿਆਈਆਂ ਖਵਾਉਣਗੇ। ਗਸ਼ਤ ਨੂੰ ਲੈ ਕੇ ਜਲਦੀ ਹੀ ਗਰਾਊਂਡ ਕਮਾਂਡਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ।

ਗਰਾਊਂਡ ਕਮਾਂਡਰਾਂ ਵਿੱਚ ਬ੍ਰਿਗੇਡੀਅਰ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ। LAC ‘ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ। ਇਹ ਤਣਾਅ ਉਦੋਂ ਹੀ ਘਟੇਗਾ ਜਦੋਂ ਭਾਰਤ ਨੂੰ ਯਕੀਨ ਹੋ ਜਾਵੇਗਾ ਕਿ ਚੀਨ ਵੀ ਅਜਿਹਾ ਹੀ ਚਾਹੁੰਦਾ ਹੈ। ਤਣਾਅ ਘੱਟ ਕਰਨ ਤੋਂ ਬਾਅਦ ਸਰਹੱਦ ਦਾ ਪ੍ਰਬੰਧ ਕਿਵੇਂ ਕਰਨਾ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।

ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਚਾਰ ਸਾਲਾਂ ਤੋਂ ਤਣਾਅ ਚੱਲ ਰਿਹਾ ਸੀ। ਦੋ ਸਾਲਾਂ ਦੀ ਲੰਬੀ ਗੱਲਬਾਤ ਤੋਂ ਬਾਅਦ ਹਾਲ ਹੀ ਵਿੱਚ ਇੱਕ ਸਮਝੌਤਾ ਹੋਇਆ ਹੈ। ਦੋਵੇਂ ਫ਼ੌਜਾਂ ਵਿਵਾਦਤ ਬਿੰਦੂ ਡੇਪਸਾਂਗ ਅਤੇ ਡੇਮਚੋਕ ਤੋਂ ਪਿੱਛੇ ਹਟ ਜਾਣਗੀਆਂ।