ਭਾਰਤ ਦਾ ਚੀਨ ਨੂੰ ਸਖ਼ਤ ਸੰਦੇਸ਼, ਅਰੁਣਾਚਲ ਭਾਰਤ ਦਾ ਹਿੱਸਾ ਸੀ, ਹਿੱਸਾ ਹੈ ਅਤੇ ਹਮੇਸ਼ਾ ਰਹੇਗਾ

ਭਾਰਤ ਦਾ ਚੀਨ ਨੂੰ ਸਖ਼ਤ ਸੰਦੇਸ਼, ਅਰੁਣਾਚਲ ਭਾਰਤ ਦਾ ਹਿੱਸਾ ਸੀ, ਹਿੱਸਾ ਹੈ ਅਤੇ ਹਮੇਸ਼ਾ ਰਹੇਗਾ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਦੇ ਵਾਰ-ਵਾਰ ਦਾਅਵਿਆਂ ਨੂੰ ‘ਬੇਤੁਕਾ’ ਦੱਸਦਿਆਂ ਰੱਦ ਕਰ ਦਿੱਤਾ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਇਹ ਸਰਹੱਦੀ ਰਾਜ ਭਾਰਤ ਦਾ “ਕੁਦਰਤੀ ਹਿੱਸਾ” ਹੈ।

ਭਾਰਤ ਨੇ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਆਪਣੀ ਨੀਤੀ ਇਕ ਵਾਰ ਫਿਰ ਸਪਸ਼ਟ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਦੇ ਮੁੱਦੇ ‘ਤੇ ਚੀਨ ਨੂੰ ਕਰੜਾ ਜਵਾਬ ਦਿੱਤਾ ਹੈ। ਭਾਰਤ ਨੇ ਗੁਆਂਢੀ ਦੇਸ਼ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਚੀਨ ਆਪਣੇ ਬੇਬੁਨਿਆਦ ਦਾਅਵਿਆਂ ਨੂੰ ਭਾਵੇਂ ਕਿੰਨੇ ਵੀ ਦੁਹਰਾਉਂਦਾ ਹੈ, ਉਹ ਭਾਰਤ ਦੇ ਇਸ ਸਟੈਂਡ ਨੂੰ ਨਹੀਂ ਬਦਲੇਗਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਸੀ, ਹੈ ਅਤੇ ਰਹੇਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਵੱਲੋਂ ਆਪਣਾ ਦਾਅਵਾ ਜਾਰੀ ਰੱਖਣ ਦੇ ਸਵਾਲ ਦੇ ਜਵਾਬ ‘ਚ ਇਹ ਗੱਲ ਕਹੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਸਵਾਲ ਨੇ ਵੀਰਵਾਰ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਮੁੱਦੇ ‘ਤੇ ਸਾਡਾ ਸਟੈਂਡ ਕਈ ਵਾਰ ਸਪੱਸ਼ਟ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿੱਚ ਅਸੀਂ ਇਸ ਸਬੰਧ ਵਿੱਚ ਇੱਕ ਬਿਆਨ ਵੀ ਜਾਰੀ ਕੀਤਾ ਹੈ। ਚੀਨ ਆਪਣੇ ‘ਬੇਬੁਨਿਆਦ ਦਾਅਵਿਆਂ’ ਨੂੰ ਜਿੰਨਾ ਮਰਜ਼ੀ ਦੁਹਰਾਉਂਦਾ ਰਹੇ, ਸਾਡਾ ਸਟੈਂਡ ਬਦਲਣ ਵਾਲਾ ਨਹੀਂ ਹੈ।

ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸੀ, ਹੈ ਅਤੇ ਰਹੇਗਾ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਦੇ ਵਾਰ-ਵਾਰ ਦਾਅਵਿਆਂ ਨੂੰ ‘ਬੇਤੁਕਾ’ ਦੱਸਦਿਆਂ ਰੱਦ ਕਰ ਦਿੱਤਾ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਇਹ ਸਰਹੱਦੀ ਰਾਜ ਭਾਰਤ ਦਾ “ਕੁਦਰਤੀ ਹਿੱਸਾ” ਹੈ। ਅਰੁਣਾਚਲ ‘ਤੇ ਚੀਨ ਦੇ ਲਗਾਤਾਰ ਦਾਅਵਿਆਂ ਅਤੇ ਸੂਬੇ ਦੇ ਭਾਰਤੀ ਨੇਤਾਵਾਂ ਦੇ ਦੌਰੇ ਦੇ ਚੀਨ ਦੇ ਵਿਰੋਧ ‘ਤੇ ਆਪਣੀ ਜਨਤਕ ਟਿੱਪਣੀ ‘ਚ ਜੈਸ਼ੰਕਰ ਨੇ ਕਿਹਾ ਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ‘ਤੇ ਇਤਰਾਜ਼ ਜਤਾਇਆ ਸੀ। ਇਸ ‘ਤੇ ਭਾਰਤ ਨੇ ਕਿਹਾ ਸੀ ਕਿ ਇਸ ਸਬੰਧ ‘ਚ ਬੇਬੁਨਿਆਦ ਦਲੀਲਾਂ ਨੂੰ ਦੁਹਰਾਉਣਾ ਅਜਿਹੇ ਦਾਅਵੇ ਨੂੰ ਕੋਈ ਪ੍ਰਮਾਣਿਕਤਾ ਪ੍ਰਦਾਨ ਨਹੀਂ ਕਰਦਾ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ। ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਾਡੇ ਵਿਕਾਸ ਪ੍ਰੋਗਰਾਮਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੋਂ ਲਾਭ ਮਿਲਦਾ ਰਹੇਗਾ।